ਪੜਚੋਲ ਕਰੋ
Advertisement
ਵਿਦੇਸ਼ ਜਾਣ ਦੇ ਚੱਕਰ 'ਚ ਠੱਗਿਆ ਗਿਆ ਚਮਕੌਰ ਸਿੰਘ, ਲੱਗੀ 25 ਲੱਖ ਦੀ ਠੱਗੀ
ਵਿਦੇਸ਼ ਜਾਣ ਦੇ ਚੱਕਰ ਵਿੱਚ ਬਰਨਾਲਾ ਜ਼ਿਲੇ ਦੇ ਪਿੰਡ ਰੂੜੇਕੇ ਕਲਾਂ ਦਾ ਨੌਜਵਾਨ ਚਮਕੌਰ ਸਿੰਘ 25 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ।
ਬਰਨਾਲਾ: ਪੰਜਾਬ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਸਿਰ ਵਿਦੇਸ਼ ਜਾਣ ਦਾ ਭੂਤ ਸਵਾਰ ਹੈ। ਇਸ ਲਈ ਉਹ ਕਈ ਤਰ੍ਹਾਂ ਦੇ ਖਤਰੇ ਵੀ ਮੁੱਲ ਲੈ ਰਹੇ ਹਨ। ਇਥੋਂ ਤੱਕ ਕਿ ਕਈ ਲੋਕ ਤਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਫਿਰ ਇੱਕ ਵਾਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਜਾਣ ਦੇ ਚੱਕਰ ਵਿੱਚ ਬਰਨਾਲਾ ਜ਼ਿਲੇ ਦੇ ਪਿੰਡ ਰੂੜੇਕੇ ਕਲਾਂ ਦਾ ਨੌਜਵਾਨ ਚਮਕੌਰ ਸਿੰਘ 25 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ।
ਚਮਕੌਰ ਸਿੰਘ ਨੇ ਵਿਦੇਸ਼ ਜਾਣ ਲਈ ਇੱਕ ਲੜਕੀ ਨਾਲ ਸਾਰਾ ਖ਼ਰਚਾ ਚੁੱਕ ਕੇ ਵਿਆਹ ਕਰਵਾ ਕੇ ਉਸ ਦੀ ਪੜਾਈ ਦਾ ਖ਼ਰਚ ਚੁੱਕਿਆ। ਫਿਰ ਉਸ ਨੂੰ ਆਈਲੈਟਸ ਕਰਵਾਈ। ਜਿਸਤੋਂ ਬਾਅਦ ਉਸ ਲੜਕੀ ਦੀ ਵਿਦੇਸ਼ 'ਚ ਪੜਾਈ ਲਈ ਫ਼ੀਸ ਵੀ ਜਮਾ ਕਰਵਾ ਦਿੱਤੀ।
ਹੁਣ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਚਮਕੌਰ ਦੀ ਪਤਨੀ ਉਸ ਨੂੰ ਛੱਡ ਕੇ ਫਰਾਰ ਹੋ ਗਈ ਹੈ। ਚਮਕੌਰ ਦੇ ਬਿਆਨ 'ਤੇ ਉਸ ਦੀ ਪਤਨੀ ਸਮੇਤ ਸਹੁਰਾ ਪਰਿਵਾਰ ਦੇ 4 ਲੋਕਾਂ ’ਤੇ ਪੁਲਿਸ ਨੇ ਠੱਕੀ ਮਾਰਨ ਦਾ ਮਾਮਲਾ ਦਰਜ਼ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement