ਪੀਜੀਆਈ ਦੀ ਫਿਜ਼ੀਕਲ ਓਪੀਡੀ ਬੰਦ, ਮਰੀਜ਼ਾਂ ਦੀਆਂ ਵਧੀਆਂ ਮੁਸ਼ਕਲਾਂ
ਅੱਜ ਤੋਂ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਫਿਜੀਕਲ ਓਪੀਡੀ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਓਪੀਡੀ ਅਗਲੇ ਆਦੇਸ਼ ਤਕ ਸਿਰਫ ਟੈਲੀ-ਕੰਸਲਟੈਂਸੀ ਰਾਹੀਂ ਕੀਤੀ ਜਾਏਗੀ ਪਰ ਹਾਲਾਂਕਿ ਅੱਜ ਓਪੀਡੀ ਸਸਪੈਂਡ ਹੋਣ ਦੇ ਪਹਿਲੇ ਦਿਨ ਸੈਂਕੜੇ ਮਰੀਜ਼ ਓਪੀਡੀ ਲਈ ਪੀਜੀਆਈ ਪਹੁੰਚ ਗਏ।
ਚੰਡੀਗੜ੍ਹ: ਅੱਜ ਤੋਂ ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਫਿਜੀਕਲ ਓਪੀਡੀ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਓਪੀਡੀ ਅਗਲੇ ਆਦੇਸ਼ ਤਕ ਸਿਰਫ ਟੈਲੀ-ਕੰਸਲਟੈਂਸੀ ਰਾਹੀਂ ਕੀਤੀ ਜਾਏਗੀ ਪਰ ਹਾਲਾਂਕਿ ਅੱਜ ਓਪੀਡੀ ਸਸਪੈਂਡ ਹੋਣ ਦੇ ਪਹਿਲੇ ਦਿਨ ਸੈਂਕੜੇ ਮਰੀਜ਼ ਓਪੀਡੀ ਲਈ ਪੀਜੀਆਈ ਪਹੁੰਚ ਗਏ।
ਬਹੁਤ ਸਾਰੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਖਿਆਲ ਨਹੀਂ ਸੀ ਕਿ ਪੀਜੀਆਈ ਵਿਚਲੀ ਓਪੀਡੀ ਅੱਜ ਤੋਂ ਅਗਲੇ ਆਦੇਸ਼ ਤਕ ਬੰਦ ਕਰ ਦਿੱਤੀ ਗਈ ਹੈ। ਘੰਟਿਆਂ ਬੱਧੀ ਲਾਈਨਾਂ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੀਜੀਆਈ ਦੀ ਓਪੀਡੀ ਅੱਜ ਤੋਂ ਮੁਅੱਤਲ ਹੈ ਤੇ ਨਿਰਾਸ਼ ਹੋ ਕੇ ਉਨ੍ਹਾਂ ਨੂੰ ਵਾਪਸ ਜਾਣਾ ਪਏਗਾ। ਸਿਰਫ ਉਨ੍ਹਾਂ ਮਰੀਜ਼ਾਂ ਨੂੰ ਕੂਪਨ ਦਿੱਤੇ ਜਾ ਰਹੇ ਸੀ, ਜਿਨ੍ਹਾਂ ਨੂੰ ਡਾਕਟਰ ਦੁਆਰਾ ਅੱਜ ਦੀ ਤਰੀਕ ਦਿੱਤੀ ਗਈ ਸੀ। ਨਿਰਾਸ਼ ਲੋਕਾਂ ਨੇ ਦੱਸਿਆ ਕਿ ਪੀਜੀਆਈ ਪ੍ਰਸ਼ਾਸਨ ਨੂੰ ਇਸ ਬਾਰੇ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਚਾਹੀਦਾ ਸੀ।
ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਡਾਕਟਰ ਦੁਆਰਾ 12 ਅਪ੍ਰੈਲ ਲਈ ਬੁਲਾਇਆ ਗਿਆ ਸੀ, ਉਨ੍ਹਾਂ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਘੰਟਿਆਂ ਬੱਧੀ ਲਾਈਨ 'ਚ ਖੜ੍ਹੇ ਰਹਿਣਾ ਪਿਆ ਤਾਂ ਜੋ ਉਹ ਕੂਪਨ ਲੈ ਸਕਣ ਤੇ ਓਪੀਡੀ ਇਮਾਰਤ ਦੇ ਅੰਦਰ ਇਲਾਜ ਲਈ ਜਾ ਸਕਣ। ਨਿਰਾਸ਼ ਲੋਕਾਂ ਨੇ ਦੱਸਿਆ ਕਿ ਨੰਬਰ ਟੈਲੀ ਕੰਸਲਟੈਂਸੀ ਲਈ ਦਿੱਤੇ ਗਏ ਹਨ। ਨਿਊ ਓਪੀਡੀ ਬਿਲਡਿੰਗ ਦੇ ਬਾਹਰ, ਮਰੀਜ਼ ਕੂਪਨ ਵ੍ਹੀਲਚੇਅਰਾਂ ਤੇ ਸਟ੍ਰੈਚਰਾਂ 'ਤੇ ਘੰਟਿਆਂ ਤੋਂ ਕੂਪਨ ਮਿਲਣ ਦੇ ਇੰਤਜ਼ਾਰ 'ਚ ਖੜ੍ਹੇ ਵੇਖੇ ਗਏ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/