ਪੜਚੋਲ ਕਰੋ
(Source: ECI/ABP News)
ਸਰਹੱਦ 'ਤੇ ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਲੱਦਾਖ 'ਚ ਲੜਾਕੂ ਜਹਾਜ਼ ਤਾਇਨਾਤ
ਚੀਨ ਨੇ ਇੱਕ ਵਾਰ ਫਿਰ ਐਲਏਸੀ ‘ਤੇ ਆਪਣੀਆਂ ਚਾਲਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੀ ਸਥਿਤੀ ‘ਚ ਭਾਰਤੀ ਹਵਾਈ ਸੈਨਾ ਨੇ ਚੀਨ ਨੂੰ ਢੁੱਕਵਾਂ ਜਵਾਬ ਦੇਣ ਲਈ ਲੜਾਕੂ ਜਹਾਜ਼ਾਂ ਨੂੰ ਲੱਦਾਖ ਵਿੱਚ ਤਾਇਨਾਤ ਕੀਤਾ ਹੈ।
![ਸਰਹੱਦ 'ਤੇ ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਲੱਦਾਖ 'ਚ ਲੜਾਕੂ ਜਹਾਜ਼ ਤਾਇਨਾਤ China clashes with India again on border, fighter jets deployed in Ladakh ਸਰਹੱਦ 'ਤੇ ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਲੱਦਾਖ 'ਚ ਲੜਾਕੂ ਜਹਾਜ਼ ਤਾਇਨਾਤ](https://static.abplive.com/wp-content/uploads/sites/5/2020/05/12183232/chinese-jet.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਇੱਕ ਪਾਸੇ ਚੀਨ 'ਤੇ ਦੁਨੀਆ ਭਰ 'ਚ ਜਾਣਬੁੱਝ ਕੇ ਕੋਰੋਨਾਵਾਇਰਸ ਫੈਲਾਉਣ ਦੇ ਇਲਜ਼ਾਮ ਲੱਗ ਰਹੇ ਹਨ ਤੇ ਦੂਜੇ ਪਾਸੇ ਉਹ ਅਮਰੀਕਾ ਦੇ ਨਾਲ ਭਾਰਤ ਨਾਲ ਵੀ ਪੰਗੇ ਲੈ ਰਿਹਾ ਹੈ।
ਚੀਨ ਨੇ ਇੱਕ ਵਾਰ ਫਿਰ ਐਲਏਸੀ ‘ਤੇ ਆਪਣੀਆਂ ਚਾਲਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੀ ਸਥਿਤੀ ‘ਚ ਭਾਰਤੀ ਹਵਾਈ ਸੈਨਾ ਨੇ ਚੀਨ ਨੂੰ ਢੁੱਕਵਾਂ ਜਵਾਬ ਦੇਣ ਲਈ ਲੜਾਕੂ ਜਹਾਜ਼ਾਂ ਨੂੰ ਲੱਦਾਖ ਵਿੱਚ ਤਾਇਨਾਤ ਕੀਤਾ ਹੈ। ਹਾਲ ਹੀ ਵਿੱਚ ਚੀਨੀ ਸੈਨਿਕ ਹੈਲੀਕਾਪਟਰਾਂ ਨੂੰ ਭਾਰਤੀ ਖੇਤਰ ਦੇ ਨਜ਼ਦੀਕ ਉਡਾਣ ਭਰਦੇ ਦੇਖਿਆ ਗਿਆ ਸੀ ਤੇ ਉਹ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰ ਸਕਦੇ ਸੀ।
ਸਰਕਾਰ ਦੇ ਸੂਤਰਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਜਿਵੇਂ ਹੀ ਚੀਨੀ ਹੈਲੀਕਾਪਟਰਾਂ ਦੀ ਆਵਾਜਾਈ ਸ਼ੁਰੂ ਹੋਈ, ਭਾਰਤੀ ਲੜਾਕੂ ਜਹਾਜ਼ਾਂ ਨੂੰ ਲੱਦਾਖ ਸੈਕਟਰ ਦੇ ਸਰਹੱਦੀ ਇਲਾਕਿਆਂ ‘ਚ ਲਿਜਾਇਆ ਗਿਆ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਨੇੜਲੇ ਬੇਸ ਕੈਂਪ ਤੋਂ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਚੀਨੀ ਹੈਲੀਕਾਪਟਰਾਂ ਨੇ ਅਜੇ ਤੱਕ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਨਹੀਂ ਕੀਤੀ।
ਚੀਨ ਅਜਿਹੇ ਸਮੇਂ ਭਾਰਤ ਦੀ ਮੁਸ਼ਕਲ ਨੂੰ ਵਧਾ ਰਿਹਾ ਹੈ ਜਦੋਂ ਦੇਸ਼ ਕੋਰੋਨਾਵਾਇਰਸ ਨਾਲ ਜੂਝ ਰਿਹਾ ਹੈ। ਹਾਲਾਂਕਿ, ਭਾਰਤੀ ਫੌਜ ਕਿਸੇ ਵੀ ਦੁਸ਼ਮਣ ਨੂੰ ਢੁਕਵਾਂ ਜਵਾਬ ਦੇਣ ਲਈ ਹਰ ਸਮੇਂ ਤਿਆਰ ਹੈ। ਪਿਛਲੇ ਹਫਤੇ ਹੀ ਚੀਨੀ ਸੈਨਿਕ ਭਾਰਤੀ ਫੌਜ ਨਾਲ ਉਲਝ ਗਏ ਸੀ। ਇਸ ਤੋਂ ਬਾਅਦ 150 ਤੋਂ ਵੱਧ ਚੀਨੀ ਫੌਜਾਂ ਨੇ ਭਾਰਤੀ ਖੇਤਰ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।
ਇਹ ਜਾਣਕਾਰੀ ਸਰਕਾਰ ਨੇ ਦਿੱਤੀ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੀਨੀ ਸੈਨਾ ਨੇ ਭਾਰਤੀ ਸੈਨਾ ਨਾਲ ਐਲਏਸੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਅਜਿਹਾ ਲੰਬੇ ਸਮੇਂ ਬਾਅਦ ਹੋਇਆ ਹੈ ਜਦ ਭਾਰਤ ਵਲੋਂ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਕਰਕੇ ਹਵਾਈ ਖੇਤਰਾਂ ਦੀ ਉਲੰਘਣਾ ਕਰਨ ਦੀਆਂ ਚੀਨੀ ਕੋਸ਼ਿਸ਼ਾਂ ਦਾ ਜਵਾਬ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਇੱਕ ਹਫਤੇ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਹ ਮੰਨਿਆ ਜਾ ਰਿਹਾਹੈ ਕਿ ਚੀਨ ਦੇ ਰਵੱਈਏ ਦੀ ਤਾਜ਼ਾ ਤਬਦੀਲੀ ਪਾਕਿਸਤਾਨ ਦੀ ਹਮਾਇਤ ਕਰਨ ਦੇ ਨਾਲ-ਨਾਲ ਦੁਨੀਆ ਦਾ ਧਿਆਨ ਕੋਰੋਨਾਵਾਇਰਸ ਇਨਫੈਕਸ਼ਨ ਬਾਰੇ ਲਗ ਰਹੇ ਦੋਸ਼ਾਂ ਤੋਂ ਭਟਕਾਉਣ ਦਾ ਹੈ।
ਦਰਅਸਲ ਅਮਰੀਕਾ ਸਮੇਤ ਹੋਰ ਦੇਸ਼ ਇਸ ਮਹਾਂਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇ ਚੀਨ ਸਮੇਂ ਦੇ ਨਾਲ ਦੁਨੀਆ ਨੂੰ ਕੋਰੋਨਾਵਾਇਰਸ ਦੀ ਲਾਗ ਦੀ ਜਾਣਕਾਰੀ ਦਿੰਦਾ ਤਾਂ ਸਥਿਤੀ ਇੰਨੀ ਮਾੜੀ ਨਾ ਹੁੰਦੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)