ਲੁਧਿਆਣਾ: ਇੱਥੋਂ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ, ਨਰਸਾਂ ਤੇ ਹੋਰ ਕਰਮਚਾਰੀਆਂ ਸਰਕਾਰ 'ਤੇ ਮਾੜੇ ਸੁਰੱਖਿਆ ਉਪਕਰਨ ਦੇਣ ਦਾ ਦੋਸ਼ ਲਾਇਆ। ਹਸਪਤਾਲ ਮੁਲਾਜ਼ਮਾਂ ਨੇ ਧਰਨਾ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਘਟੀਆ ਕੁਆਲਿਟੀ ਦੇ ਮਾਸਕ ਤੇ ਪੀਪੀਈ ਕਿੱਟਾਂ ਦਿੱਤੀਆਂ ਹਨ।
ਸਬੰਧਤ ਖ਼ਬਰ: ਪੰਜਾਬ 'ਚ ਕੋਰੋਨਾ ਮਰੀਜ਼ਾਂ ਨੂੰ ਘਰ ਭੇਜਣ ਦੀ ਤਿਆਰੀ!
ਜ਼ਿਕਰਯੋਗ ਹੈ ਕਿ ਇਸ ਹਸਪਤਾਲ ਦੇ ਚਾਰ ਦਰਜਾ ਚਾਰ ਕਰਮਚਾਰੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਇਸ ਮਗਰੋਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਉਕਤ ਮੁਲਾਜ਼ਮਾਂ ਨੇ ਜੱਚਾ-ਬੱਚਾ ਵਾਰਡ ਵਿੱਚ ਵੀ ਡਿਊਟੀ ਨਿਭਾਅ ਰਹੇ ਸਨ। ਹਸਪਤਾਲ ਅਮਲੇ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਘਟੀਆ ਕੁਆਲਿਟੀ ਦੇ ਐਨ95 ਮਾਸਕ ਦਿੱਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਡਾਕਟਰ ਗੈਰ ਮਿਆਰੀ ਪੀਪੀਈ ਕਿੱਟਾਂ ਦੇਣ ਦੀ ਵੀ ਸ਼ਿਕਾਇਤ ਕਰ ਚੁੱਕੇ ਹਨ। ਇਸ ਦੇ ਵਿਰੋਧ ਵਿੱਚ ਹੁਣ ਹਸਪਤਾਲ ਦਾ ਅਮਲਾ ਧਰਨੇ 'ਤੇ ਬੈਠ ਗਿਆ ਹੈ।
ਜ਼ਰੂਰ ਪੜ੍ਹੋ: ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ
ਸਿਵਲ ਹਸਪਤਾਲ ਵਿੱਚ ਤਾਇਨਾਤ ਡਾ. ਰੋਹਿਤ ਰਾਮਪਾਲ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਵੀ ਉਹ ਕਦੇ ਵੀ ਆਪਣੀ ਡਿਊਟੀ ਤੋਂ ਨਹੀਂ ਭੱਜੇ ਪਰ ਸਰਕਾਰ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਕਰਮਚਾਰੀ ਇਸ ਖ਼ਤਰਨਾਕ ਬਿਮਾਰੀ ਨਾਲ ਪੀੜਤ ਹੋ ਰਹੇ ਹਨ। ਦਰਜਾ ਚਾਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਸਿਰਫ 4500-6500 ਰੁਪਏ ਮਹੀਨਾ ਦੀ ਨਿਗੂਣੀ ਤਨਖ਼ਾਹ 'ਤੇ ਕੰਮ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਉਹ ਲੰਮੇ ਸਮੇਂ ਤੋਂ ਤਨਖ਼ਾਹਾਂ ਵਧਵਾਉਣ ਲਈ ਕਹਿ ਰਹੇ ਹਨ ਪਰ ਇਸ ਦੀ ਬਜਾਇ ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਹੀ ਖ਼ਤਰੇ ਵਿੱਚ ਪਾ ਰਹੀ ਹੈ। ਚਾਰ ਮੁਲਾਜ਼ਮਾਂ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਮਗਰੋਂ ਹੁਣ ਹਸਪਤਾਲ ਦੇ ਸਾਰੇ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਹਨ।
ਕੋਰੋਨਾ ਦੇ ਕਹਿਰ 'ਚ ਕੈਪਟਨ ਸਰਕਾਰ ਦੇ ਪ੍ਰਬੰਧ ਫੇਲ੍ਹ, ਡਾਕਟਰਾਂ ਨੇ ਪੋਲ ਖੋਲ੍ਹਦਿਆਂ ਲਾਏ ਵੱਡੇ ਇਲਜ਼ਾਮ
ਏਬੀਪੀ ਸਾਂਝਾ
Updated at:
19 May 2020 01:17 PM (IST)
ਹਸਪਤਾਲ ਦੇ ਚਾਰ ਦਰਜਾ ਚਾਰ ਕਰਮਚਾਰੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਇਸ ਮਗਰੋਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਉਕਤ ਮੁਲਾਜ਼ਮਾਂ ਨੇ ਜੱਚਾ-ਬੱਚਾ ਵਾਰਡ ਵਿੱਚ ਵੀ ਡਿਊਟੀ ਨਿਭਾਅ ਰਹੇ ਸਨ।
- - - - - - - - - Advertisement - - - - - - - - -