ਬੁਲੰਦਸ਼ਹਿਰ: ਇੱਕ ਅਜਿਹੀ ਤਸਵੀਰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਸਾਹਮਣੇ ਆਈ ਹੈ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਬੁਲੰਦਸ਼ਹਿਰ ਦੇ ਪੁਲਿਸ ਥਾਣੇ 'ਚ ਸਿਪਾਹੀ ਦੀ ਸ਼ਿਕਾਇਤ ਲੈ ਕੇ ਲੜਕੀ ਪਹੁੰਚੀ। ਸਾਇਨਾ ਦੀ ਰਹਿਣ ਵਾਲੀ ਕਾਜਲ ਆਪਣੇ ਸਿਪਾਹੀ ਪ੍ਰੇਮੀ ਗੌਰਵ ਦੀ ਬੇਵਫਾਈ ਦੀ ਸ਼ਿਕਾਇਤ ਕਰਨ ਐਸਐਸਪੀ ਦਫ਼ਤਰ ਪਹੁੰਚੀ।

ਐਸਐਸਪੀ ਵੱਲੋਂ ਪ੍ਰੇਮਿਕਾ ਦੀ ਸ਼ਿਕਾਇਤ ਸੁਣ ਕੇ ਪ੍ਰੇਮੀ ਨੂੰ ਜੇਲ੍ਹ ਭੇਜਣ ਦਾ ਡਰ ਦਿਖਾਇਆ ਗਿਆ, ਜਿਸ ਤੋਂ ਬਾਅਦ ਪ੍ਰੇਮੀ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ। ਫਿਰ ਕੀ ਸੀ ਐਸਐਸਪੀ ਨੇ ਦਫਤਰ ਵਿੱਚ ਜੈਮਾਲਾ ਮੰਗਵਾਈ। ਇੰਨਾ ਹੀ ਨਹੀਂ, ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਮਠਿਆਈਆਂ ਵੀ ਮੰਗਵਾਈਆਂ ਗਈਆਂ।

ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ ਪਹਿਲੀ ਬੈਠਕ ਮਗਰੋਂ ਦੱਸੀ ਸਭ ਤੋਂ ਵੱਡੀ ਚੁਣੌਤੀ

ਜੈਮਾਲਾ ਦੀ ਰਸਮ ਪੁਲਿਸ, ਸ਼ਿਕਾਇਤਕਰਤਾਵਾਂ ਤੇ ਪੱਤਰਕਾਰਾਂ ਦੀ ਹਾਜ਼ਰੀ 'ਚ ਪੂਰੀ ਕੀਤੀ ਗਈ। ਇੰਨਾ ਹੀ ਨਹੀਂ ਲਾੜੇ ਲਾੜੀ ਨੂੰ ਕੋਰਟ ਮੈਰਿਜ ਲਈ ਵਕੀਲ ਦੇ ਹਵਾਲੇ ਕਰ ਦਿੱਤਾ ਗਿਆ ਹੈ, ਤਾਂ ਜੋ ਇਸ ਵਿਆਹ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਠਹਿਰਾਇਆ ਜਾ ਸਕੇ। ਪੁਲਿਸ ਤੇ ਸ਼ਿਕਾਇਤਕਰਤਾਵਾਂ ਨੇ ਲਾੜੇ ਤੇ ਲਾੜੀ ਨੂੰ ਪੁਲਿਸ ਦਫ਼ਤਰ ਤੋਂ ਅਸ਼ੀਰਵਾਦ ਦੇਣ ਤੋਂ ਬਾਅਦ ਭੇਜ ਦਿੱਤਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ