(Source: ECI/ABP News/ABP Majha)
ਕੋਰੋਨਾ ਕਰਕੇ ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਲੱਗਾ ਲੌਕਡਾਊਨ
ਛੱਤੀਸਗੜ੍ਹ ਸਰਕਾਰ ਨੇ ਕੋਰੋਨਾ ਨਾਲ ਸਥਿਤੀ ਬੇਕਾਬੂ ਹੁੰਦੀ ਵੇਖ ਸਖ਼ਤ ਫੈਸਲਾ ਲੈਂਦਿਆਂ 28 ਵਿੱਚੋਂ 18 ਜ਼ਿਲ੍ਹਿਆਂ 'ਚ ਲੌਕਡਾਊਨ ਲਗਾ ਦਿੱਤਾ ਹੈ। ਇਨ੍ਹਾਂ 'ਚ ਪੰਜ ਜ਼ਿਲ੍ਹਿਆਂ 'ਚ ਲੌਕਡਾਊਨ ਸ਼ੁਰੂ ਕਰ ਦਿੱਤਾ ਗਿਆ ਹੈ, ਜਦਕਿ ਤਾਲਾਬੰਦੀ ਅੱਜ ਤੋਂ ਕੋਰਬਾ ਤੇ ਕੱਲ੍ਹ ਤੋਂ ਜਾਂਜਗੀਰ-ਚੰਪਾ, ਸੂਰਜਪੁਰ, ਸੁਰਗੁਜਾ ਤੇ ਗਰਿਆਬੰਦ 'ਚ ਲਾਗੂ ਕੀਤੀ ਜਾਏਗੀ। ਇਸ ਦੇ ਨਾਲ ਹੀ ਬਿਲਾਸਪੁਰ, ਬਲਰਾਮਪੁਰ, ਰਾਏਗੜ ਤੇ ਮਹਾਸਮੁੰਦ ਬੁੱਧਵਾਰ ਤੋਂ ਤਾਲਾਬੰਦੀ ਹੋਵੇਗੀ।
ਨਵੀਂ ਦਿੱਲੀ: ਛੱਤੀਸਗੜ੍ਹ ਸਰਕਾਰ ਨੇ ਕੋਰੋਨਾ ਨਾਲ ਸਥਿਤੀ ਬੇਕਾਬੂ ਹੁੰਦੀ ਵੇਖ ਸਖ਼ਤ ਫੈਸਲਾ ਲੈਂਦਿਆਂ 28 ਵਿੱਚੋਂ 18 ਜ਼ਿਲ੍ਹਿਆਂ 'ਚ ਲੌਕਡਾਊਨ ਲਗਾ ਦਿੱਤਾ ਹੈ। ਇਨ੍ਹਾਂ 'ਚ ਪੰਜ ਜ਼ਿਲ੍ਹਿਆਂ 'ਚ ਲੌਕਡਾਊਨ ਸ਼ੁਰੂ ਕਰ ਦਿੱਤਾ ਗਿਆ ਹੈ, ਜਦਕਿ ਤਾਲਾਬੰਦੀ ਅੱਜ ਤੋਂ ਕੋਰਬਾ ਤੇ ਕੱਲ੍ਹ ਤੋਂ ਜਾਂਜਗੀਰ-ਚੰਪਾ, ਸੂਰਜਪੁਰ, ਸੁਰਗੁਜਾ ਤੇ ਗਰਿਆਬੰਦ 'ਚ ਲਾਗੂ ਕੀਤੀ ਜਾਏਗੀ। ਇਸ ਦੇ ਨਾਲ ਹੀ ਬਿਲਾਸਪੁਰ, ਬਲਰਾਮਪੁਰ, ਰਾਏਗੜ ਤੇ ਮਹਾਸਮੁੰਦ ਬੁੱਧਵਾਰ ਤੋਂ ਤਾਲਾਬੰਦੀ ਹੋਵੇਗੀ।
ਛੱਤੀਸਗੜ੍ਹ ਆਉਣ ਵਾਲਿਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਰਾਜ ਆਉਣ ਤੋਂ ਬਾਅਦ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਸਰਹੱਦ ਨੂੰ ਸੀਲ ਕਰਨ ਤੇ ਉਥੋਂ ਆਉਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜ ਦੇ ਸਾਰੇ ਆਕਸੀਜਨ ਪਲਾਂਟਾਂ ਨੂੰ 80 ਪ੍ਰਤੀਸ਼ਤ ਉਤਪਾਦਨ ਹਸਪਤਾਲਾਂ ਨੂੰ ਦੇਣ ਦੇ ਆਦੇਸ਼ ਦਿੱਤੇ ਗਏ ਹਨ।
ਦੂਜੇ ਪਾਸੇ, ਗੋਰੇਲਾ-ਪੈਂਡਰਾ-ਮਰਵਾਹੀ ਜ਼ਿਲ੍ਹੇ ਦੇ ਕੁਲੈਕਟਰ ਨੇ 14 ਅਪ੍ਰੈਲ ਤੋਂ 21 ਅਪ੍ਰੈਲ ਤੱਕ ਪੂਰੇ ਜ਼ਿਲ੍ਹੇ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ। ਇਸ ਦੌਰਾਨ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਰਹਿਣਗੀਆਂ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਨੂੰ ਇਸ ਤੋਂ ਛੋਟ ਹੈ। ਦੁੱਧ ਤੇ ਅਖਬਾਰ ਵਿਕਰੇਤਾ ਸਵੇਰੇ 6 ਤੋਂ 10 ਵਜੇ ਅਤੇ ਸ਼ਾਮ 5 ਤੋਂ 6:30 ਵਜੇ ਦੇ ਵਿਚਕਾਰ ਕੰਮ ਕਰ ਸਕਣਗੇ।