ਪੜਚੋਲ ਕਰੋ
Advertisement
ਬੀਜੇਪੀ ਵਲੋਂ ਕਾਂਗਰਸੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼, ਕਾਂਗਰਸ ਦਾ ਦਾਅਵਾ- ਬੀਜੇਪੀ ਨੇ ਜ਼ਬਰਦਸਤੀ ਕੈਦ ਕੀਤੇ ਵਿਧਾਇਕ
ਜੇਵਰਧਨ ਸਿੰਘ ਨੇ ਕਿਹਾ ਕਿ ਬੀਜੇਪੀ ਸਾਡੇ ਵਿਧਾਇਕਾਂ ਨੂੰ ਵੱਡੀ ਰਕਮ ਦਾ ਆਫਰ ਦੇ ਕੇ ਖਰੀਦ ਰਹੀ ਸੀ।
ਗੁਰੂਗ੍ਰਾਮ: ਮੱਧ ਪ੍ਰਦੇਸ਼ 'ਚ ਕਾਂਗਰਸ ਤੇ ਬੀਜੇਪੀ 'ਚ ਵਿਧਾਇਕਾਂ ਦੀ ਖਿੱਚੋਤਾਣ ਦਾ ਮਿਡ ਨਾਈਟ ਸ਼ੋਅ ਗੁਰੂਗ੍ਰਾਮ ਦੇ ਮਾਨੇਸਰ ਦੇ ਆਈਟੀਸੀ ਰਿਜ਼ਾਰਟ 'ਚ ਦੇਖਣ ਨੂੰ ਮਿਲਿਆ। ਐਮਪੀ 'ਚ ਕਾਂਗਰਸ ਸਰਕਾਰ ਦੇ ਕਈ ਵਿਧਾਇਕ ਜਿਨ੍ਹਾਂ ਨੂੰ ਬਾਹਰੋਂ ਸਮਰਥਨ ਦੇ ਰਹੇ ਨਿਰਦਲੀ ਤੇ ਸਪਾ-ਬਸਪਾ ਦੇ ਵਿਧਾਇਕ ਵੀ ਸ਼ਾਮਿਲ ਹਨ, ਉਨ੍ਹਾਂ ਨੂੰ ਦੇਰ ਰਾਤ ਗੁੜਗਾਓਂ ਦੇ ਹੋਟਲ 'ਚ ਦੇਖਿਆ ਗਿਆ।
ਜਾਣਕਾਰੀ ਮਿਲਦੇ ਹੀ ਕਾਂਗਰਸ ਅਲਰਟ ਹੋ ਗਈ ਤੇ ਸਾਰੇ ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ। ਬਾਅਦ 'ਚ ਮੱਧ ਪ੍ਰਦੇਸ਼ ਦੇ ਮੰਤਰੀ ਜੇਵਰਧਨ ਸਿੰਘ ਤੇ ਰਮਾਬਾਈ ਆਈਟੀਸੀ ਹੋਟਲ 'ਚੋਂ ਬਾਹਰ ਨਿਕਲੇ। ਇਸ ਦਰਮਿਆਨ ਲੋਕਾਂ ਤੇ ਵਿਧਾਇਕਾਂ 'ਚ ਬਹਿੰਸ ਵੀ ਹੋ ਗਈ।
ਹੋਟਲ 'ਚੋਂ ਵਿਧਾਇਕਾਂ ਨੂੰ ਵਾਪਿਸ ਲੈ ਕੇ ਪਰਤੇ ਜੇਵਰਧਨ ਸਿੰਘ ਨੇ ਕਿਹਾ ਕਿ ਬੀਜੇਪੀ ਸਾਡੇ ਵਿਧਾਇਕਾਂ ਨੂੰ ਵੱਡੀ ਰਕਮ ਦਾ ਆਫਰ ਦੇ ਕੇ ਖਰੀਦ ਰਹੀ ਸੀ। ਹਾਲਾਂਕਿ ਅਸੀਂ ਆਪਣੇ ਵਿਧਾਇਕਾਂ ਨੂੰ ਹੋਟਲ 'ਚੋਂ ਬਾਹਰ ਕੱਢ ਲਿਆ ਹੈ। ਹੁਣ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ:
ਦਿੱਲੀ ਦੰਗਿਆਂ 'ਤੇ ਮੋਦੀ ਤੇ ਕੇਜਰੀਵਾਲ ਦੀ ਮੁਲਾਕਾਤ, ਮੀਟਿੰਗ ਮਗਰੋਂ ਕੀਤਾ ਇਹ ਖੁਲਾਸਾ
ਦਿੱਲੀ ਹਿੰਸਾ 'ਚ ਮਸ਼ਹੂਰ ਹੋਇਆ ਸ਼ਾਹਰੁਖ ਗ੍ਰਿਫਤਾਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement