ਪੜਚੋਲ ਕਰੋ
Advertisement
ਦਿੱਲੀ ਦੰਗਿਆਂ 'ਤੇ ਮੋਦੀ ਤੇ ਕੇਜਰੀਵਾਲ ਦੀ ਮੁਲਾਕਾਤ, ਮੀਟਿੰਗ ਮਗਰੋਂ ਕੀਤਾ ਇਹ ਖੁਲਾਸਾ
ਅਰਵਿੰਦ ਕੇਜਰੀਵਾਲ ਨੇ 16 ਫਰਵਰੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਹ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ ਹੈ ਜਦੋਂ ਪਿਛਲੇ ਦਿਨੀਂ ਦਿੱਲੀ 'ਚ ਭਾਰੀ ਹਿੰਸਾ ਦੀ ਲਪੇਟ ਵਿੱਚ ਸੀ। ਇਸ ਹਿੰਸਾ 'ਚ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਗਈਆਂ ਤੇ 200 ਤੋਂ ਵੱਧ ਜ਼ਖਮੀ ਹੋਏ।
ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਹਿੰਸਾ ਤੇ ਕੋਰੋਨਾ ਵਾਇਰਸ ‘ਤੇ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਕਿਹਾ, "ਇਹ ਇੱਕ ਨੈਤਿਕ ਮੀਟਿੰਗ ਸੀ, ਮੈਂ ਮੋਦੀ ਜੀ ਤੋਂ ਸਮਾਂ ਮੰਗਿਆ ਸੀ। ਦਿੱਲੀ ਵਿੱਚ ਵਿਕਾਸ ਲਈ ਸਹਿਯੋਗ ਦੀ ਮੰਗ ਵੀ ਰੱਖੀ ਹੈ।"
ਕੇਜਰੀਵਾਲ ਨੇ ਕਿਹਾ, “ਇਹ ਅਫਵਾਹ ਦਿੱਲੀ ‘ਚ ਫੈਲੀ ਸੀ, ਪੁਲਿਸ ਨੇ ਇਸ ਵਿੱਚ ਚੰਗਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਹਿੰਸਾ ‘ਤੇ ਵਿਚਾਰ ਵਟਾਂਦਰਾ ਹੋਇਆ। ਜਿਵੇਂ ਐਤਵਾਰ ਨੂੰ ਪੁਲਿਸ ਨੇ ਕੰਮ ਕੀਤਾ ਸੀ, ਇਹ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਕਿਸੇ ਦੀ ਜਾਨ ਨਾ ਜਾਂਦੀ। ਦੰਗਿਆਂ ਦੇ ਪ੍ਰਬੰਧਨ ‘ਚ ਜਿਸ ਦੀ ਵੀ ਭੂਮਿਕਾ ਹੈ, ਮੈਂ ਮੋਦੀ ਜੀ ਨੂੰ ਕਿਹਾ ਕਿ ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।" ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬਾਰੇ ਵਿਚਾਰ ਵਟਾਂਦਰਾ ਹੋਇਆ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ 16 ਫਰਵਰੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਇਹ ਪੀਐਮ ਮੋਦੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ।Sources: Delhi Chief Minister Arvind Kejriwal is discussing with Prime Minister Narendra Modi, issues related to #DelhiViolence, post violence rehabilitation and preparations for #CoronaVirus. https://t.co/Fb3gjmzqhl
— ANI (@ANI) March 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement