ਪੜਚੋਲ ਕਰੋ
Advertisement
ਕੋਰੋਨਾ ਨੇ ਭਾਰਤ 'ਚ ਫਿਰ ਤੋੜਿਆ ਰਿਕਾਰਡ, ਪਹਿਲੀ ਵਾਰ ਇੱਕ ਦਿਨ 'ਚ 11,000 ਕੇਸ
ਬੁੱਧਵਾਰ ਨੂੰ ਪਹਿਲੀ ਵਾਰ ਇਕ ਦਿਨ ‘ਚ 11 ਹਜ਼ਾਰ ਤੋਂ ਵੱਧ ਮਰੀਜ਼ ਪਾਏ ਗਏ। ਇਸ ਤੋਂ ਪਹਿਲਾਂ 7 ਜੂਨ ਨੂੰ 10,884 ਕੋਰੋਨਾ ਪੌਜੇਟਿਵ ਪਾਏ ਗਏ ਸੀ।
ਨਵੀਂ ਦਿੱਲੀ: ਦੇਸ਼ ‘ਚ ਤਾਲਾਬੰਦ ‘ਚ ਢਿੱਲ ਤੋਂ ਬਾਅਦ ਕੋਰੋਨਾ ਮਰੀਜ਼ਾਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਪਹਿਲੀ ਵਾਰ ਇਕ ਦਿਨ ‘ਚ 11 ਹਜ਼ਾਰ ਤੋਂ ਵੱਧ ਮਰੀਜ਼ ਪਾਏ ਗਏ। ਇਸ ਤੋਂ ਪਹਿਲਾਂ 7 ਜੂਨ ਨੂੰ 10,884 ਕੋਰੋਨਾ ਪੌਜੇਟਿਵ ਪਾਏ ਗਏ ਸੀ। ਇਕ ਦਿਨ ਪਹਿਲਾਂ, 6 ਜੂਨ ਨੂੰ 10,428, 5 ਜੂਨ ਨੂੰ 9379, 9 ਜੂਨ ਨੂੰ 8852 ਤੇ 8 ਜੂਨ ਨੂੰ 8444 ਕੇਸ ਦਰਜ ਕੀਤੇ ਗਏ ਸੀ।
ਜੂਨ ਦੇ ਪਹਿਲੇ 10 ਦਿਨਾਂ ‘ਚ ਕੋਰੋਨਾ ਦੇ 96 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ 3254, ਤਾਮਿਲਨਾਡੂ ਵਿੱਚ 1927 ਤੇ ਦਿੱਲੀ ਵਿੱਚ 1501 ਮਾਮਲੇ ਦਰਜ ਕੀਤੇ ਗਏ। ਦੇਸ਼ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2 ਲੱਖ 87 ਹਜ਼ਾਰ 155 ਹੋ ਗਈ ਹੈ।
ਕੋਰੋਨਾ ਦੇ ਕਹਿਰ 'ਚ ਸਰਕਾਰ ਦੀ ਨਵੀਂ ਰਣਨੀਤੀ, ਆਈਏਐਸ ਤੇ ਆਈਪੀਐਸ ਅਧਿਕਾਰੀ ਵੀ ਕਰਨਗੇ ਇਲਾਜ
ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਦੇਸ਼ ‘ਚ ਸਿਹਤਮੰਦ ਤੰਦਰੁਸਤ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਹੁਣ ਤੱਕ ਕੁੱਲ 1,40,979 ਸੰਕਰਮਿਤ ਠੀਕ ਹੋ ਚੁੱਕੇ ਹਨ, ਜਦਕਿ ਐਕਟਿਵ ਮਰੀਜ਼ਾਂ ਦੀ ਗਿਣਤੀ 1,38,054 ਹੈ। ਇਕੱਲੇ ਬੁੱਧਵਾਰ ਨੂੰ ਹੀ 6326 ਮਰੀਜ਼ ਠੀਕ ਹੋਏ ਤੇ ਰਿਕਵਰੀ ਰੇਟ ਵੀ ਤਕਰੀਬਨ 49 ਫੀਸਦ ਹੋ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement