ਪੜਚੋਲ ਕਰੋ
Advertisement
ਕੋਰੋਨਾ ਪੌਜ਼ੇਟਿਵ ਜਵਾਨ ਨੇ ਹਸਪਤਾਲ ‘ਚ ਕੀਤੀ ਆਤਮ-ਹੱਤਿਆ, ਨਹੀਂ ਮਿਲਿਆ ਸੁਸਾਇਡ ਨੋਟ
ਕੋਰੋਨਾ ਪੌਜ਼ੇਟਿਵ ਪਾਏ ਗਏ ਜਵਾਨ ਨੇ ਮੰਗਲਵਾਰ ਨੂੰ ਖੁਦਕੁਸ਼ੀ ਕਰ ਲਈ। ਦਿੱਲੀ ਪੁਲਿਸ ਅਤੇ ਸੈਨਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਕੋਰੋਨਾਵਾਇਰਸ ਦਾ ਅਸਰ ਭਾਰਤੀ ਫੌਜ 'ਤੇ ਵੀ ਪਿਆ ਹੈ। ਫੌਜ ਵਿੱਚ ਵੀ ਇਸ ਨਾਲ ਜੁੜੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇਕ ਮਾਮਲਾ ਦਿੱਲੀ ‘ਚ ਵੀ ਸਾਹਮਣੇ ਆਇਆ ਸੀ, ਜਿਸ ‘ਚ ਜਵਾਨ ਨੂੰ ਫੌਜ ਦੇ ਬੇਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਕੋਰੋਨਾ ਪੌਜ਼ੇਟਿਵ ਪਾਏ ਗਏ ਜਵਾਨ ਨੇ ਮੰਗਲਵਾਰ ਨੂੰ ਖੁਦਕੁਸ਼ੀ ਕਰ ਲਈ। ਦਿੱਲੀ ਪੁਲਿਸ ਅਤੇ ਸੈਨਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਇਹ 31 ਸਾਲਾ ਸੈਨਾ ਦਾ ਸਿਪਾਹੀ ਰਾਜਸਥਾਨ ਦੇ ਅਲਵਰ ਵਿੱਚ ਇੱਕ ਸਿਗਨਲਮੈਨ ਵਜੋਂ ਤਾਇਨਾਤ ਸੀ।
ਇਲਾਜ ਦੌਰਾਨ ਜਵਾਨ ਕੋਵੀਡ -19 ਪੌਜ਼ੇਟਿਵ ਪਾਇਆ ਗਿਆ ਅਤੇ ਫਿਰ 5 ਮਈ ਨੂੰ ਉਸ ਨੂੰ ਦਿੱਲੀ ਦੇ ਨਰੈਣਾ ਦੇ ਆਰਮੀ ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜਵਾਨ ਦੀ ਲਾਸ਼ ਮੰਗਲਵਾਰ ਸਵੇਰੇ 4 ਵਜੇ ਹਸਪਤਾਲ ਦੇ ਬਾਹਰ ਦਰੱਖਤ ਨਾਲ ਲਟਕਦੀ ਮਿਲੀ।
ਡੀਸੀਪੀ (ਵੈਸਟ) ਦੀਪਕ ਪੁਰੋਹਿਤ ਨੇ ਦੱਸਿਆ ਕਿ
ਪ੍ਰਧਾਨ ਮੰਤਰੀ ਦਾ ਪੈਕੇਜ ਸਿਰਫ਼ ਇੱਕ ‘ਹੈੱਡਲਾਈਨ’, ਕਾਂਗਰਸ ਨੇ ਕਿਹਾ- ਨਹੀਂ ਹੋਇਆ ਮਸਲਾ ਹੱਲ
ਫੌਜ ਕਰੇਗੀ ਪਰਿਵਾਰ ਦੀ ਮਦਦ:
ਪੁਲਿਸ ਅਨੁਸਾਰ ਜਵਾਨ ਨੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ ਹੈ ਪਰ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਪਣੀ ਬਿਮਾਰੀ ਕਾਰਨ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਮ੍ਰਿਤਕ ਸਿਪਾਹੀ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ, ਪਰ ਉਹ ਆਪਣੇ ਪਰਿਵਾਰ ਨਾਲ ਅਲਵਰ ‘ਚ ਰਹਿੰਦਾ ਸੀ।
ਸੈਨਾ ਦੇ ਬੁਲਾਰੇ ਨੇ ਕਿਹਾ ਕਿ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਵਾਨ ਫੇਫੜੇ ਦੇ ਕੈਂਸਰ ਤੋਂ ਪੀੜਤ ਸੀ, ਉਹ ਦਿੱਲੀ ਦੇ ਧੌਲਾ ਕੂਆਨ ਵਿਖੇ ਆਰਮੀ ਰਿਸਰਚ ਅਤੇ ਰੈਫਰਲ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
" ਹਸਪਤਾਲ ਵਿੱਚ ਮੌਜੂਦ ਦੂਸਰੇ ਮਰੀਜ਼ਾਂ ਨੇ ਜਵਾਨ ਨੂੰ ਆਖਰੀ ਦੁਪਹਿਰ 1 ਵਜੇ ਵੇਖਿਆ, ਜਦੋਂ ਉਹ ਬਾਥਰੂਮ ਵੱਲ ਗਿਆ। ਇਸ ਤੋਂ ਬਾਅਦ ਸਵੇਰੇ 4 ਵਜੇ ਸਿਪਾਹੀ ਦੀ ਮ੍ਰਿਤਕ ਦੇਹ ਮਿਲੀ। "
-
" ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸਦੇ ਨਾਲ ਹੀ ਸੈਨਾ ਵੱਲੋਂ ਇਸ ਮਾਮਲੇ ਵਿੱਚ ਜਾਂਚ ਵੀ ਆਰੰਭ ਦਿੱਤੀ ਗਈ ਹੈ। ਫਿਲਹਾਲ ਫੌਜ ਮ੍ਰਿਤਕ ਜਵਾਨ ਦੇ ਪਰਿਵਾਰ ਦੀ ਉਡੀਕ ਕਰ ਰਹੀ ਹੈ। ਜਵਾਨ ਦਾ ਪੋਸਟਮਾਰਟਮ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement