ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੀ ਦਹਿਸ਼ਤ ਵਧ ਦੀ ਜਾ ਰਹੀ ਹੈ, ਕਿਉਂਕਿ ਸੋਮਵਾਰ ਨੂੰ ਪਹਿਲੀ ਵਾਰ 384 ਪੌਜ਼ੇਟਿਵ ਕੇਸ ਆਏ ਹਨ। ਇਸ ਦੇ ਨਾਲ ਹੀ ਸ਼ੱਕੀਆਂ ਦੇ ਟੈਸਟ ਸੈਂਪਲ ਲੈਣ ਦੀ ਗਿਣਤੀ 400944 ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ ਹੁਣ 8348 'ਤੇ ਪਹੁੰਚ ਗਈ ਹੈ। ਸੋਮਵਾਰ ਨੂੰ 3 ਮਰੀਜ਼ਾਂ ਦੀ ਲੁਧਿਆਣਾ ਵਿੱਚ ਮੌਤ ਹੋ ਗਈ, 2 ਜਲੰਧਰ ਵਿੱਚ ਤੇ ਇੱਕ ਅੰਮ੍ਰਿਤਸਰ ਵਿੱਚ। ਛੇ ਨਵੀਆਂ ਮੌਤਾਂ ਤੋਂ ਬਾਅਦ ਹੁਣ ਸੂਬੇ 'ਚ ਇਹ ਗਿਣਤੀ 211 ਹੋ ਗਈ ਹੈ। ਸੋਮਵਾਰ ਨੂੰ ਸਭ ਤੋਂ ਵੱਧ ਮਰੀਜ਼ ਪਟਿਆਲਾ ਤੋਂ 88, ਲੁਧਿਆਣਾ ਤੋਂ 79 ਅਤੇ 65 ਜਲੰਧਰ ਤੋਂ ਆਏ।
ਲੁਧਿਆਣਾ ਵਿੱਚ 11 ਪੁਲਿਸ ਮੁਲਾਜਿਮ, ਸੰਗਰੂਰ ਵਿੱਚ ਮਹਿਲਾ ਐਸਐਚਓ ਸਮੇਤ 8 ਮੁਲਾਜ਼ਮ, ਬਰਨਾਲਾ ਵਿੱਚ 1, ਹੁਸ਼ਿਆਰਪੁਰ ਵਿੱਚ 2, ਫਤਿਹਗੜ ਵਿੱਚ 4 ਤੇ ਮੋਗਾ ਦੇ ਬਾਘਾਪੁਰਾਣਾ ਵਿੱਚ ਤਾਇਨਾਤ ਡੀਐਸਪੀ ਵੀ ਪੌਜ਼ੇਟਿਵ ਪਾਏ ਗਏ। ਪਟਿਆਲਾ ਵਿੱਚ ਰਾਜਪੁਰਾ ਨਗਰ ਕੌਂਸਲ ਦੇ ਮੁਖੀ ਤੇ ਆਬਕਾਰੀ ਵਿਭਾਗ ਦੇ 14 ਕਰਮਚਾਰੀ ਪੌਜ਼ੇਟਿਵ ਪਾਏ ਗਏ। ਫਗਵਾੜਾ ਵਿੱਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਬੇਟਾ ਵੀ ਸੰਕਰਮਿਤ ਪਾਇਆ ਗਿਆ।
ਰਾਗੋਮਾਜਰਾ ਸਬਜ਼ੀ ਮੰਡੀ ਤੇ ਸਨੌਰ ਦੀ ਵੱਡੀ ਸਬਜ਼ੀ ਮੰਡੀ ਪਟਿਆਲਾ ਵਿੱਚ ਮੰਗਲਵਾਰ ਤੋਂ 4 ਦਿਨਾਂ ਲਈ ਬੰਦ ਕੀਤੀ ਗਈ ਹੈ। ਸਭ ਤੋਂ ਖਰਾਬ ਸਥਿਤੀ 5 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਸੰਗਰੂਰ ਤੇ ਪਟਿਆਲਾ ਦੀ ਹੈ।
ਨਾਜਾਇਜ਼ ਹਿਰਾਸਤ 'ਚ ਰੱਖਣਾ ਪਿਆ ਮਹਿੰਗਾ, ਡੀਐਸਪੀ ਸਣੇ 6 ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ
ਕਿੱਥੇ ਕਿੰਨੇ ਕੋਰੋਨਾ ਕੇਸ:
ਪਟਿਆਲਾ 88, ਲੁਧਿਆਣਾ 79, ਜਲੰਧਰ 65, ਮੁਹਾਲੀ 31, ਸੰਗਰੂਰ 24, ਗੁਰਦਾਸਪੁਰ 1, ਰੋਪੜ 12, ਮੁਕਤਸਰ 5, ਮੋਗਾ 8, ਫਤਿਹਗੜ 9, ਬਠਿੰਡਾ 12, ਫ਼ਿਰੋਜ਼ਪੁਰ 11, ਫਾਜ਼ਿਲਕਾ 3, ਅੰਮ੍ਰਿਤਸਰ 10, ਕਪੂਰਥਲਾ 9, ਨਵਾਂਸ਼ਹਿਰ 8, ਹੁਸ਼ਿਆਰਪੁਰ 7, ਬਰਨਾਲਾ 2
ਪੂਰਬੀ ਲੱਦਾਖ ਸਰਹੱਦੀ ਵਿਵਾਦ: ਭਾਰਤ-ਚੀਨ ਫੌਜੀ ਕਮਾਂਡਰਾਂ ਦੀ ਅੱਜ ਫਿਰ ਉੱਚ ਪੱਧਰੀ ਗੱਲਬਾਤ ਹੋਵੇਗੀ
ਸੋਮਵਾਰ ਨੂੰ 194 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 88 ਮਰੀਜ਼ਾਂ ਨੂੰ ਜਲੰਧਰ ਤੋਂ, ਅੰਮ੍ਰਿਤਸਰ ਤੋਂ 72, ਮੁਹਾਲੀ ਤੋਂ 8, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 2, ਤਰਨ ਤਾਰਨ ਤੋਂ 12, ਫਰੀਦਕੋਟ ਤੋਂ 7, ਮੁਕਤਸਰ ਤੋਂ 1, ਫਤਹਿਗੜ੍ਹ ਸਾਹਿਬ ਤੋਂ 1 ਨੂੰ ਛੁੱਟੀ ਦਿੱਤੀ ਗਈ।
Election Results 2024
(Source: ECI/ABP News/ABP Majha)
ਪੰਜਾਬ 'ਚ ਮੁੜ ਵਧਿਆ ਕੋਰੋਨਾ ਕਹਿਰ, 8 ਹਜ਼ਾਰ ਤੋਂ ਟੱਪੀ ਗਿਣਤੀ, ਜਾਣੋ ਆਪਣੇ-ਆਪਣੇ ਇਲਾਕੇ ਦਾ ਹਾਲ
ਪਵਨਪ੍ਰੀਤ ਕੌਰ
Updated at:
14 Jul 2020 10:12 AM (IST)
ਸੋਮਵਾਰ ਨੂੰ ਪਹਿਲੀ ਵਾਰ 384 ਪੌਜ਼ੇਟਿਵ ਕੇਸ ਆਏ ਹਨ। ਇਸ ਦੇ ਨਾਲ ਹੀ ਸ਼ੱਕੀਆਂ ਦੇ ਟੈਸਟ ਸੈਂਪਲ ਲੈਣ ਦੀ ਗਿਣਤੀ 400944 ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ ਹੁਣ 8348 'ਤੇ ਪਹੁੰਚ ਗਈ ਹੈ।
- - - - - - - - - Advertisement - - - - - - - - -