ਪੰਜਾਬ ਦੇ ਇੱਕੋ ਪਿੰਡ 'ਚ ਕੋਰੋਨਾ ਦਾ ਕਹਿਰ, ਸਿਹਤ ਵਿਭਾਗ ਤੇ ਪੁਲਿਸ ਨੇ ਕੀਤਾ ਸੀਲ
ਇੱਕ ਵਾਰ ਫਿਰ ਕੋਰੋਨਾ ਦੇਸ਼ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ। ਤਰਨ ਤਾਰਨ ਦੇ ਪਿੰਡ ਮਾਣਕਪੁਰ 'ਚ ਵੀ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਵਾਧਾ ਹੋ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ।
ਤਰਨ ਤਾਰਨ: ਇੱਕ ਵਾਰ ਫਿਰ ਕੋਰੋਨਾ ਦੇਸ਼ ਨੂੰ ਆਪਣੀ ਚਪੇਟ 'ਚ ਲੈ ਰਿਹਾ ਹੈ। ਤਰਨ ਤਾਰਨ ਦੇ ਪਿੰਡ ਮਾਣਕਪੁਰ 'ਚ ਵੀ ਕੋਰੋਨਾ ਪੌਜ਼ੇਟਿਵ ਕੇਸਾਂ 'ਚ ਵਾਧਾ ਹੋ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ।
ਪਿੰਡ 'ਚ ਕੋਰੋਨਾ ਪੌਜ਼ੇਟਿਵ ਕੇਸ ਗੁਰਦੇਵ ਸਿੰਘ ਗ੍ਰੰਥੀ ਦੀ ਮੌਤ ਹੋ ਗਈ ਜਿਸ ਕਾਰਨ ਪਿੰਡ ਵਿੱਚ ਉਸ ਦੇ ਸੰਪਰਕ 'ਚ ਆਏ ਲੋਕਾਂ ਦਾ ਪਿਛਲੇ ਦੋ ਦਿਨਾਂ ਤੋਂ ਸੀਐਚਸੀ ਘਰਿਆਲਾ ਦੀਆਂ ਮੈਡੀਕਲ ਟੀਮਾਂ ਵਲੋਂ ਕੈਂਪ ਲਾਇਆ ਗਿਆ। ਇਸ 'ਚ ਕੁੱਲ 141 ਸ਼ੱਕੀ ਵਿਅਕਤੀਆਂ ਦੇ ਰੈਪਿਡ ਟੈਸਟ ਕੀਤੇ ਗਏ। ਇਨ੍ਹਾਂ ਵਿੱਚ 42 ਵਿਅਕਤੀ ਪੌਜ਼ੇਟਿਵ ਆਏ।
ਉਨ੍ਹਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਕੋਵਿਡ ਕੇਅਰ ਕਿੱਟਸ ਦੇ ਦਿੱਤੀਆਂ ਗਈਆਂ ਹਨ। ਆਰਟੀਪੀਸੀਆਰ 506 ਸੈਂਪਲ ਲਏ ਗਏ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਸਮੇਂ ਪਿੰਡ ਵਾਸੀਆਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਤੇ ਲੋਕਾ ਨੂੰ ਮੂੰਹ 'ਤੇ ਮਾਸਕ ਲਾ ਕੇ ਰੱਖਣ, ਆਪਣੇ ਹੱਥਾਂ ਨੂੰ ਸੈਨੀਟਾਈਜ਼ਰ ਕਰਨ ਲਈ ਜਾਗਰੂਕ ਕੀਤਾ ਗਿਆ।
ਦਸ ਦਈਏ ਕਿ ਪੰਜਾਬ ਵਿੱਚ ਕੋਵਿਡ ਵੈਕਸੀਨ ਖਤਮ ਹੋ ਗਈ ਹੈ। ਅੱਜ ਵੈਕਸੀਨ ਲਵਾਉਣ ਆਏ ਲੋਕਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ। ਇਸ ਲਈ ਉਹ ਸਰਕਾਰ ਨੂੰ ਕੋਸਦੇ ਨਜ਼ਰ ਆਏ। ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 3-4 ਦਿਨਾਂ ਤੋਂ ਵੈਕਸੀਨ ਲਵਾਉਣ ਲਈ ਸਿਵਲ ਹਸਪਤਾਲ ਦੇ ਚੱਕਰ ਲਾ ਰਹੇ ਹਨ, ਪਰ ਹਸਪਤਾਲ ਦਾ ਸਟਾਫ ਵੈਕਸੀਨ ਖਤਮ ਹੋਣ ਦੀ ਗੱਲ ਕਹਿ ਰਿਹਾ ਹੈ। ਸਰਕਾਰ ਨੂੰ ਵੈਕਸੀਨ ਦਾ ਇੰਤਜ਼ਾਮ ਪਹਿਲਾਂ ਕਰਨਾ ਚਾਹੀਦਾ ਸੀ ਨਾ ਕਿ ਖਤਮ ਹੋਣ ਤੋਂ ਬਾਅਦ। ਇਸ ਨਾਲ ਮਹਾਮਾਰੀ ਹੋਰ ਫੈਲ ਸਕਦੀ ਹੈ।