(Source: ECI/ABP News)
Corona Vaccination: ਦੇਸ਼ 'ਚ ਹੁਣ ਤੱਕ ਲੱਗੇ 19 ਕਰੋੜ 33 ਲੱਖ ਤੋਂ ਜ਼ਿਆਦਾ ਟੀਕੇ
ਭਾਰਤ ਵਿੱਚ ਹੁਣ ਤੱਕ 19 ਕਰੋੜ 33 ਲੱਖ ਤੋਂ ਵੱਧ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ 19,33,72,819 ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪਹਿਲੀ ਅਤੇ ਦੂਜੀ ਖੁਰਾਕਾਂ ਸ਼ਾਮਲ ਹਨ। ਇਸ ਦੇ ਨਾਲ ਹੀ ਪੂਰੇ ਦੇਸ਼ 'ਚ ਪਹਿਲੀ ਖੁਰਾਕ 18 ਤੋਂ 44 ਸਾਲ ਦੀ ਉਮਰ ਦੇ 92,97,532 ਲੋਕਾਂ ਨੂੰ ਦਿੱਤੀ ਗਈ ਹੈ। ਉਥੇ ਹੀ ਪਹਿਲੀ ਖੁਰਾਕ 45 ਸਾਲਾਂ ਤੋਂ ਉਪਰ 11,65,95,717 ਲੋਕਾਂ ਨੂੰ ਦਿੱਤੀ ਗਈ ਹੈ ਅਤੇ ਦੂਜੀ ਖੁਰਾਕ 2,78,73,971 ਲੋਕਾਂ ਨੂੰ ਦਿੱਤੀ ਗਈ ਹੈ।
![Corona Vaccination: ਦੇਸ਼ 'ਚ ਹੁਣ ਤੱਕ ਲੱਗੇ 19 ਕਰੋੜ 33 ਲੱਖ ਤੋਂ ਜ਼ਿਆਦਾ ਟੀਕੇ Corona Vaccination: More than 19.33 crore vaccines in the country so far Corona Vaccination: ਦੇਸ਼ 'ਚ ਹੁਣ ਤੱਕ ਲੱਗੇ 19 ਕਰੋੜ 33 ਲੱਖ ਤੋਂ ਜ਼ਿਆਦਾ ਟੀਕੇ](https://feeds.abplive.com/onecms/images/uploaded-images/2021/05/21/246bb97ddbc3045152247363dfdcb91e_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ਵਿੱਚ ਹੁਣ ਤੱਕ 19 ਕਰੋੜ 33 ਲੱਖ ਤੋਂ ਵੱਧ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ 19,33,72,819 ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪਹਿਲੀ ਅਤੇ ਦੂਜੀ ਖੁਰਾਕਾਂ ਸ਼ਾਮਲ ਹਨ। ਇਸ ਦੇ ਨਾਲ ਹੀ ਪੂਰੇ ਦੇਸ਼ 'ਚ ਪਹਿਲੀ ਖੁਰਾਕ 18 ਤੋਂ 44 ਸਾਲ ਦੀ ਉਮਰ ਦੇ 92,97,532 ਲੋਕਾਂ ਨੂੰ ਦਿੱਤੀ ਗਈ ਹੈ। ਉਥੇ ਹੀ ਪਹਿਲੀ ਖੁਰਾਕ 45 ਸਾਲਾਂ ਤੋਂ ਉਪਰ 11,65,95,717 ਲੋਕਾਂ ਨੂੰ ਦਿੱਤੀ ਗਈ ਹੈ ਅਤੇ ਦੂਜੀ ਖੁਰਾਕ 2,78,73,971 ਲੋਕਾਂ ਨੂੰ ਦਿੱਤੀ ਗਈ ਹੈ।
ਹੁਣ ਤੱਕ 19,33,72,819 ਵੈਕਸੀਨ ਡੋਜ਼ ਭਾਰਤ 'ਚ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ 'ਚ ਪਹਿਲੀ ਅਤੇ ਦੂਜੀ ਡੋਜ਼ ਸ਼ਾਮਲ ਹਨ। ਹੁਣ ਤੱਕ 97,38,148 ਸਿਹਤ ਸੰਭਾਲ ਅਤੇ 1,48,70,081 ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਇਸ ਦੇ ਨਾਲ ਹੀ 66,91,350 ਸਿਹਤ ਸੰਭਾਲ ਅਤੇ 83,06,020 ਫਰੰਟਲਾਈਨ ਕਰਮਚਾਰੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਇਸ ਤੋਂ ਇਲਾਵਾ, 60 ਅਤੇ ਇਸ ਤੋਂ ਵੱਧ ਉਮਰ ਦੇ 5,63,83,760 ਲੋਕਾਂ ਨੂੰ ਪਹਿਲੀ ਅਤੇ 1,81,89,676 ਦੂਜੀ ਖੁਰਾਕ ਦਿੱਤੀ ਗਈ ਹੈ। 45 ਤੋਂ 60 ਸਾਲ ਦੀ ਉਮਰ ਦੇ 6,02,11,957 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 96,84,295 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਉਥੇ ਹੀ 18 ਤੋਂ 44 ਸਾਲ ਦੇ 92,97,532 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ।
ਦੇਸ਼ ਵਿਆਪੀ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਫਰੰਟਲਾਈਨ ਕਰਮਚਾਰੀਆਂ ਦਾ ਟੀਕਾਕਰਣ 2 ਫਰਵਰੀ ਨੂੰ ਸ਼ੁਰੂ ਹੋਇਆ ਸੀ। ਕੋਰੋਨਾ ਟੀਕਾਕਰਣ ਦਾ ਅਗਲਾ ਪੜਾਅ 1 ਮਾਰਚ ਤੋਂ ਸ਼ੁਰੂ ਹੋਇਆ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੈ, ਨੇ ਆਪਣਾ ਟੀਕਾਕਰਨ ਸ਼ੁਰੂ ਕੀਤਾ। ਉਥੇ ਹੀ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਇੱਕ ਅਪ੍ਰੈਲ ਤੋਂ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਅਤੇ 1 ਮਈ ਤੋਂ, 18 ਤੋਂ 44 ਸਾਲਾਂ ਦੇ ਲੋਕਾਂ ਦੀ ਟੀਕਾਕਰਣ ਸ਼ੁਰੂ ਹੋ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)