ਪੜਚੋਲ ਕਰੋ
Advertisement
ਅਮਰੀਕੀ ਕੰਪਨੀ ਨੂੰ ਲੱਭੀ ਕੋਰੋਨਾ ਵੈਕਸੀਨ, ਹੁਣ ਜਲਦ ਹੋਵੇਗਾ ਕੋਰੋਨਾ ਦਾ ਖ਼ਾਤਮਾ!
ਇੱਕ ਅਮਰੀਕੀ ਕੰਪਨੀ ਨੇ ਕੋਰੋਨਾਵਾਇਰਸ ਦੇ ਮਨੁੱਖੀ ਅਜ਼ਮਾਇਸ਼ ਦਾ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੀ ਦਵਾਈ ਜਲਦੀ ਹੀ ਮਾਰਕੀਟ ‘ਚ ਆਵੇਗੀ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਦੁਨੀਆ ਕੋਰੋਨਾਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੀ ਹੈ ਤੇ ਹੁਣ ਤੱਕ 48 ਲੱਖ 94 ਹਜ਼ਾਰ ਤੋਂ ਵੱਧ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਮਾਰੂ ਵਾਇਰਸ ਲਈ ਦਵਾਈ ਜਾਂ ਵੈਕਸੀਨ ਕਦੋਂ ਤੱਕ ਆਵੇਗੀ, ਪੂਰੀ ਦੁਨੀਆ ਇਸ ਦੀ ਉਡੀਕ ਕਰ ਰਹੀ ਹੈ। ਹੁਣ ਇਸ ਦਿਸ਼ਾ ‘ਚ ਇਕ ਚੰਗੀ ਖ਼ਬਰ ਆਈ ਹੈ ਤੇ ਇੱਕ ਅਮਰੀਕੀ ਕੰਪਨੀ ਨੇ ਕੋਰੋਨਾਵਾਇਰਸ ਦੇ ਮਨੁੱਖੀ ਅਜ਼ਮਾਇਸ਼ ਦਾ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੀ ਦਵਾਈ ਜਲਦੀ ਹੀ ਮਾਰਕੀਟ ‘ਚ ਆਵੇਗੀ।
ਯੂਐਸ ਦੀ ਫਾਰਮਾ ਕੰਪਨੀ ਮੋਡੇਰਨਾ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾ ਦੀ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਜਾਂ ਮਨੁੱਖੀ ਅਜ਼ਮਾਇਸ਼ ਕੁੱਲ 45 ਵਿਅਕਤੀਆਂ ‘ਤੇ ਕੀਤੀ ਹੈ, ਜੋ ਸਫਲ ਰਹੀ ਹੈ।
ਮੋਡੇਰਨਾ ਨੇ ਇਹ ਵੀ ਦੱਸਿਆ ਹੈ ਕਿ ਮਨੁੱਖੀ ਕਲੀਨਿਕਲ ਅਜ਼ਮਾਇਸ਼ ਦੇ ਮੁਢਲੇ ਨਤੀਜੇ ਸਕਾਰਾਤਮਕ ਆਏ ਹਨ ਤੇ ਇਸ ਦੇ ਬਾਅਦ ਜੁਲਾਈ ਵਿੱਚ ਟੀਕੇ ਦੇ ਟਰਾਇਲ ਦਾ ਤੀਜਾ ਪੜਾਅ ਸ਼ੁਰੂ ਕੀਤਾ ਜਾਵੇਗਾ।
ਜਨਵਰੀ ਤੋਂ ਕੀਤਾ ਜਾ ਰਿਹਾ ਵੈਕਸੀਨ 'ਤੇ ਕੰਮ:
ਮੋਡੇਰਨਾ ਕੰਪਨੀ ਜਨਵਰੀ ਤੋਂ ਇਸ ਟੀਕੇ ਦੇ ਵਿਕਾਸ 'ਤੇ ਕੰਮ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਟੀਕੇ ਲਈ ਲੋੜੀਂਦਾ ਜੈਨੇਟਿਕ ਕੋਡ ਹਾਸਲ ਕਰ ਲਿਆ ਹੈ ਤੇ ਮਨੁੱਖਾਂ ‘ਤੇ ਇਸ ਦੀ ਜਾਂਚ ਦੀ ਯਾਤਰਾ ਬਹੁਤ ਹੀ ਘੱਟ ਦਿਨਾਂ ‘ਚ ਪੂਰੀ ਕਰ ਲਈ ਹੈ। (ਸ਼੍ਰੋਤ-ਕੌਮਾਂਤਰੀ ਮੀਡੀਆ ਰਿਪੋਰਟ)
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement