ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਲੌਕਡਾਊਨ ਪਾਰਟ-2 ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ 3 ਮਈ ਤੱਕ ਹਰ ਦੇਸ਼ ਵਾਸੀ ਨੂੰ ਲੌਕਡਾਊਨ ‘ਚ ਰਹਿਣਾ ਹੋਵੇਗਾ।
ਜਾਣੋ ਖਾਸ ਗੱਲਾਂ:
Ø ਲੌਕਡਾਊਨ ਸਬੰਧੀ ਕੁਝ ਦਿਸ਼ਾ-ਨਿਰਦੇਸ਼ ਕੱਲ੍ਹ ਯਾਨੀ 15 ਅਪਰੈਲ ਨੂੰ ਜਾਰੀ ਕੀਤੇ ਜਾਣਗੇ।
Ø 20 ਅਪ੍ਰੈਲ ਤੱਕ ਹਰ ਸੂਬੇ ਦੀ ਕਰੜੀ ਜਾਂਚ ਕੀਤੀ ਜਾਏਗੀ।
Ø ਜਿੱਥੇ ਕੋਈ ਨਵਾਂ ਕੇਸ ਨਹੀਂ, ਉੱਥੇ 20 ਅਪਰੈਲ ਤੋਂ ਛੋਟ ਹੋਵੇਗੀ।
Ø ਘਰ ਤੋਂ ਬਾਹਰ ਨਿਕਲਣ ਦੇ ਨਿਯਮ ਬਹੁਤ ਨਿੱਜੀ ਹੋਣਗੇ।
Ø ਚੁਣੀਆਂ ਥਾਂਵਾਂ 'ਤੇ ਗਰੀਬ ਲੋਕਾਂ ਨੂੰ ਕੁਝ ਸ਼ਰਤਾਂ ਨਾਲ ਛੋਟ ਮਿਲੇਗੀ।
Ø ਦੇਸ਼ ਵਿੱਚ 220 ਲੈਬਜ਼ ਕੰਮ ਕਰ ਰਹੀਆਂ ਹਨ।
Ø ਫਿਲਹਾਲ ਦੇਸ਼ ‘ਚ 1 ਲੱਖ ਤੋਂ ਜ਼ਿਆਦਾ ਬੈੱਡ ਤਿਆਰ ਹਨ।
Ø ਲੌਕਡਾਊਨ ਪਹਿਲਾਂ ਨਾਲੋਂ ਵਧੇਰੇ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
Ø ਹੌਟਸਪੌਟ ਵਾਲੇ ਖੇਤਰਾਂ ਦੀ ਨਿਗਰਾਨੀ ਕੀਤੀ ਜਾਏਗੀ।
Ø ਦੇਸ਼ ਵਿੱਚ ਰਾਸ਼ਨ ਤੋਂ ਲੈ ਕੇ ਦਵਾਈ ਤੱਕ ਕਾਫ਼ੀ ਸਟਾਕ ਹੈ।
Ø ਜਿਨ੍ਹਾਂ ਨੂੰ ਪੁਰਾਣੀ ਬਿਮਾਰੀ ਹੈ, ਉਨ੍ਹਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
Ø ਮਾਸਕ ਤੇ ਸਮਾਜਕ ਦੂਰੀ ਦਾ ਖਿਆਲ ਰੱਖੋ।
Ø 3 ਮਈ ਨੂੰ ਦੂਜੇ ਪੜਾਅ ਨੇ ਲੌਕਡਾਊਨ ‘ਚ 19 ਦਿਨਾਂ ਦਾ ਵਾਧਾ ਕੀਤਾ ਗਿਆ ਹੈ।
Ø ਕਿਸੇ ਨੂੰ ਵੀ ਬਰਖਾਸਤ ਨਹੀਂ ਕੀਤਾ ਜਾਣਾ ਚਾਹੀਦਾ।
Ø ਘਰੇ ਬਣੇ ਮਾਸਕ ਦੀ ਵਰਤੋਂ ਕਰੋ।
Ø ਛੋਟ ਵਧਾਉਣ ਲਈ ਆਯੂਸ਼ ਮੰਤਰਾਲੇ ਦੇ ਸੁਝਾਵਾਂ ਨੂੰ ਲਾਗੂ ਕਰੋ।
Ø ਅਰੋਗਿਆ ਸੇਤੂ ਐਪ ਨੂੰ ਨਿਸ਼ਚਤ ਰੂਪ ਤੋਂ ਡਾਊਨਲੋਡ ਕਰੋ।
Ø ਭਾਰਤ ਨੇ ਏਅਰਪੋਰਟ 'ਤੇ ਸਮੇਂ 'ਤੇ ਸਕ੍ਰੀਨਿੰਗ ਸ਼ੁਰੂ ਕੀਤੀ।
Ø ਅਸੀਂ 21 ਦਿਨ ਸਮੇਂ ਤੇ ਲੌਕਡਾਉਨ ਕਰਨ ਦਾ ਫੈਸਲਾ ਕੀਤਾ
Ø 550 ਕੇਸਾਂ ਦੇ ਪਹੁੰਚਦਿਆਂ ਹੀ ਦੇਸ਼ ਵਿੱਚ ਲਾਕਡਾਉਨ ਲਾਗੂ ਕੀਤਾ ਗਿਆ
Ø ਭਾਰਤ ਦੀ ਸਥਿਤੀ ਵਿਸ਼ਵ ਦੇ ਹੋਰ ਵੱਡੇ ਦੇਸ਼ਾਂ ਨਾਲੋਂ ਬਿਹਤਰ ਹੈ।
Ø ਲੋਕ ਆਪਣੇ ਤਿਉਹਾਰ ਨੂੰ ਲੌਕਡਾਊਨ ਵਿੱਚ ਸਾਦਗੀ ਨਾਲ ਮਨਾ ਰਹੇ ਹਨ।
Ø ਭਾਰਤ ਨੇ ਸਮੱਸਿਆ ਦੇ ਵਧਣ ਦਾ ਇੰਤਜ਼ਾਰ ਨਹੀਂ ਕੀਤਾ।
Ø ਜਦੋਂ 100 ਮਰੀਜ਼ ਸੀ ਤਾਂ ਆਈਸੋਲੇਸ਼ਨ ਦਾ ਇੰਤਜ਼ਾਮ ਕੀਤਾ ਗਿਆ ਸੀ।
Ø ਦੇਸ਼ ਵਾਸੀਆਂ ਦੀ ਜ਼ਿੰਦਗੀ ਤੋਂ ਬਿਹਤਰ ਹੋਰ ਕੁਝ ਨਹੀਂ।
Ø ਸੂਬਾ ਸਰਕਾਰਾਂ ਨੇ ਵੀ ਬਹੁਤ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ।
Ø ਲੌਕਡਾਊਨ ਤੇ ਦੂਰੀ ਬਣਾਈ ਰੱਖਣ ਨੇ ਬਹੁਤ ਮਦਦ ਕੀਤੀ।
Election Results 2024
(Source: ECI/ABP News/ABP Majha)
ਭਾਰਤ ‘ਚ ਲੌਕਡਾਊਨ ਪਾਰਟ-2, ਜਾਣੋ ਕਿਸ-ਕਿਸ ਨੂੰ ਮਿਲੇਗਾ ਰਾਹਤ
ਏਬੀਪੀ ਸਾਂਝਾ
Updated at:
14 Apr 2020 10:56 AM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਲੌਕਡਾਊਨ ਪਾਰਟ-2 ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਹੈ।
- - - - - - - - - Advertisement - - - - - - - - -