ਕੋਰੋਨਾਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਇਸ ਦਾ ਇਲਾਜ ਲੱਭਿਆ ਜਾ ਰਿਹਾ ਹੈ। ਅਜਿਹੇ ‘ਚ ਇਹ ਵੀ ਸਵਾਲ ਸਾਹਮਣੇ ਆ ਰਿਹਾ ਹੈ ਕਿ ਕੀ ਕੋਰੋਨਾਵਾਇਰਸ ਕਾਰਨ ਗੰਭੀਰ ਰੂਪ ਨਾਲ ਬਿਮਾਰ ਹੋਣ ਵਲੇ ਲੋਕਾਂ ਦਾ ਇਲਾਜ ਇਸ ਨਾਲ ਠੀਕ ਹੋਣ ਵਾਲੇ ਮਰੀਜ਼ ਦੇ ਖੂਨ ਨਾਲ ਸੰਭਵ ਹੈ? ਇਸ ਦਰਮਿਆਨ ਅਮਰੀਕਾ ‘ਚ ਇੱਕ ਨਵਾਂ ਪ੍ਰਯੋਗ ਅਜੇ ਸ਼ੁਰੂਅਤੀ ਪੱਧਰ ‘ਤੇ ਦੇਖਿਆ ਜਾ ਰਿਹਾ ਹੈ। ਅਮਰੀਕਾ ‘ਚ ਪ੍ਰਮਾਣਿਕ ਸੰਸਥਾਵਾਂ ਨੇ ਡਾਕਟਰਾਂ ਨੂੰ ਕੋਰੋਨਾ ਨਾਲ ਠਕਿ ਹੋਣ ਵਾਲੇ ਮਰੀਜ਼ਾਂ ਦੇ ਖੁਨ ਨਾਲ ਇਲਾਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।


ਤਾਂ ਜੋ ਉਨ੍ਹਾਂ ਦੇ ਪਲਾਜ਼ਮਾ ਨਾਲ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਜਾ ਸਕੇ। ਮਸ਼ਹੂਰ ਅਮਰੀਕੀ ਸੰਸਥਾ ਫੂਡ ਐਂਡ ਡਰੱਗਸ ਐਡਮੀਨੀਸਟਰੇਸ਼ਨ ਨੇ ਪਿਛਲੇ ਮਹੀਨੇ ਇੱਕ ਨੋਟੀਫੀਕੇਸ਼ਨ ਕਾਰੀ ਕੀਤਾ ਹੈ। ਜਿਸ ‘ਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਕੋਵਿਡ-19 ਕੋਨੋਵੇਲੇਸੇਂਟ ਪਲਾਜ਼ਮਾ ਨਾਲ ਇਲਾਜ ਕਰਨ ਦੀ ਇਜਾਜ਼ਤ ਦੀ ਗੱਲ ਕਹੀ ਸੀ। ਪਰ ਕਿਸੇ ਵੀ ਮਰੀਜ਼ ਦੇ ਇਲਾਜ ਤੋਂ ਪਹਿਲਾਂ ਉਸ ਦੀ ਇਜਾਜ਼ਤ ਲੈਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ।

ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਜਦ ਪਹਿਲੀ ਵਾਰ ਵਾਇਰਸ ਇਨਸਾਨੀ ਸ਼ਰੀਰ ‘ਤੇ ਹਮਲਾਵਰ ਹੁੰਦਾ ਹੈ ਤਾਂ ਉਸ ਵੇਲੇ ਸ਼ਰੀਰ ਦੀਆਂ ਸਾਰੀਆਂ ਪ੍ਰਤੀਰੋਧਕ ਕਿਿਰਆਵਾਂ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਤੇ ਇਸਦਾ ਮੁਕਾਬਲਾ ਕਰਨ ਲਈ ਐਂਟੀ ਬਾਡੀ ਬਣਦੀ ਹੈ ਜਿਸ ਨੂੰ ਇਮਯੂਨੋ ਗਲੋਬਲੀਨ ਕਿਹਾ ਜਾਂਦਾ ਹੈ। ਐਂਟੀ ਬਾਡੀ ਖੁਨ ਅੰਦਰ ਬਨਣ ਵਾਲਾ ਅਜਿਹਾ ਪ੍ਰੋਟੀਨ ਹੈ ਜੋ ਵਾਇਰਸ ਨੂੰ ਮਾਰ ਦਿੰਦਾ ਹੈ।

ਇਮਯੂਨੋ ਗਲੋਬਲੀਨ ਕੁੱਝ ਹਫਤੇ ਤੱਕ ਸ਼ਰੀਰ ‘ਚ ਰਹਿਣ ਤੋਂ ਬਾਅਦ ਖਿਲਰ ਜਾਂਦਾ ਹੈ। ਦੂਸਰੀ ਵਾਰ ਜਦ ਸ਼ਰੀਰ ‘ਤੇ ਫਿਰ ਵਾਇਰਸ ਹਮਲਾ ਕਰਦਾ ਹੈ ਤਾਂ ਐਂਟੀ ਬਾਡੀ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ ਲਗਦਾ ਹੈ। ਇਸ ਪ੍ਰਕਿਿਰਆ ਨੂੰ ਦੇਖਦਿਆਂ ਕੋਵਿਡ-19 ਨੂੰ ਠੀਕ ਹੋਣ ਵਾਲੇ ਮਰੀਜ਼ਾਂ ਦੇ ਖੁਨ ਤੋਂ ਪਲਾਜ਼ਮਾ ਕੱਢਿਆ ਜਾਂਦਾ ਹੈ ਤੇ ਫਿਰ ਕੋਵਿਡ-19 ਦੇ ਮਰੀਜ਼ ਦੇ ਖੁਨ ‘ਚ ਦਾਖਿਲ ਕੀਤਾ ਜਾਂਦਾ ਹੈ।