ਪੜਚੋਲ ਕਰੋ
Coronavirus: ਅਮਰੀਕਾ ‘ਚ ਇੱਕ ਦਿਨ ‘ਚ 2700 ਤੋਂ ਵੱਧ ਲੋਕ ਮਰੇ, ਕੁੱਲ ਮਰੀਜ਼ਾਂ ਦੀ ਗਿਣਤੀ 8 ਲੱਖ ਤੋਂ ਪਾਰ
ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਘਾਤਕ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਅਮਰੀਕਾ ‘ਚ 2700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ 45 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।

ਵਾਸ਼ਿੰਗਟਨ: ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਘਾਤਕ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਅਮਰੀਕਾ ‘ਚ 2700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ 45 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਲਾਗ ਦੇ ਮਾਮਲੇ ‘ਚ ਵੀ ਅਮਰੀਕਾ ਸਭ ਤੋਂ ਉੱਪਰ ਹੈ। ਦੇਸ਼ ‘ਚ ਹੁਣ ਤਕ ਤਕਰੀਬਨ 8 ਲੱਖ ਲੋਕ ਸੰਕਰਮਿਤ ਹੋ ਚੁੱਕੇ ਹਨ। ਵੈੱਬਸਾਈਟ ਵਰਲਡਮੀਟਰ ਅਨੁਸਾਰ ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 8 ਲੱਖ 19 ਹਜ਼ਾਰ 164 ਹੈ। ਇਸ ਦੇ ਨਾਲ ਹੀ ਹੁਣ ਤੱਕ 45 ਹਜ਼ਾਰ 340 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਹਾਂਮਾਰੀ 'ਤੇ 82 ਹਜ਼ਾਰ 973 ਲੋਕਾਂ ਨੇ ਜੰਗ ਜਿੱਤੀ ਹੈ। ਹੁਣ 6 ਲੱਖ 90 ਹਜ਼ਾਰ 851 ਵਿਅਕਤੀ ਇਲਾਜ ਅਧੀਨ ਹਨ। ਨਿਊਯਾਰਕ ਸਿਟੀ ਸਭ ਤੋਂ ਵੱਧ ਸੰਕਰਮਿਤ: ਨਿਊਯਾਰਕ ਸਿਟੀ ਅਮਰੀਕਾ ‘ਚ ਸਭ ਤੋਂ ਵੱਧ ਸੰਕਰਮਿਤ ਹੈ. ਇਕੱਲੇ ਨਿਊਯਾਰਕ ‘ਚ ਹੁਣ ਤੱਕ 19 ਹਜ਼ਾਰ 693 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸ਼ਹਿਰ ‘ਚ ਹੁਣ ਤੱਕ 2 ਲੱਖ 56 ਹਜ਼ਾਰ 555 ਮਾਮਲੇ ਸਾਹਮਣੇ ਆ ਚੁੱਕੇ ਹਨ। ਨਿਊਯਾਰਕ ਤੋਂ ਬਾਅਦ ਨਿਊਜਰਸੀ ਦੂਜੇ ਨੰਬਰ ‘ਤੇ ਹੈ, ਜਿਥੇ ਹੁਣ ਤੱਕ 4 ਹਜ਼ਾਰ 753 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 92 ਹਜ਼ਾਰ 387 ਮਾਮਲੇ ਸਾਹਮਣੇ ਆਏ ਹਨ। ਟੈਲੀ 'ਚ ਦੇਖੋ ਬਾਕੀ ਵੱਡੇ ਸ਼ਹਿਰਾਂ ਦਾ ਹਾਲ:
ਇਹ ਵੀ ਪੜ੍ਹੋ :
Check out below Health Tools-
Calculate Your Body Mass Index ( BMI )
Calculate The Age Through Age Calculator
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ






















