ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਦਾ ਤਬਾਹੀ ਵੱਧ ਰਹੀ ਹੈ। ਦੇਸ਼ ‘ਚ ਹੁਣ ਤਕ 950 ਤੋਂ ਵਧੇਰੇ ਲੋਕ ਇਸ ਬਿਮਾਰੀ ਤੋਂ ਪ੍ਰਭਾਵਤ ਹੋਏ ਹਨ। ਜਦਕਿ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ‘ਚ ਇਸ ਸਮੇਂ ਇਲਾਜ ਲਈ ਵੈਂਟੀਲੇਟਰਾਂ, ਮਾਸਕਾਂ ਅਤੇ ਸੈਨੀਟਾਈਜ਼ਰ ਦੀ ਜ਼ਰੂਰਤ ਹੈ। ਅਜਿਹੀ ਸਥਿਤੀ ਵਿੱਚ ਕਈ ਹੱਥ ਮਮਦਦ ਲਈ ਉੱਠਣੇ ਸ਼ੁਰੂ ਹੋ ਗਏ ਹਨ। ਦੇਸ਼ ਦੇ ਮਸ਼ਹੂਰ ਉਦਯੋਗਪਤੀ ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਇੱਕ ਟਵੀਟ ਵਿੱਚ ਕੰਪਨੀ ਦੀ ਤਰਫੋਂ 500 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਰਤਨ ਟਾਟਾ ਨੇ ਟਵੀਟ ਕਰ ਦੱਸਿਆ ਹੈ।




ਦੁਨੀਆ ਭਰ ਦੇ ਕੋਰੋਨਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਗੂਗਲ ਅਤੇ ਇਸਦੀ ਮੁੱਢਲੀ ਕੰਪਨੀ ਐਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੇ ਛੋਟੇ ਅਤੇ ਦਰਮਿਆਨੇ ਪੱਧਰ ਦੀਆਂ ਸਿਹਤ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਸਣੇ ਸਿਹਤ ਕਰਮਚਾਰੀਆਂ ਦੀ ਮਦਦ ਲਈ 80 ਮਿਲੀਅਨ (ਲਗਪਗ 5900 ਕਰੋੜ ਰੁਪਏ) ਦੀ ਮਦਦ ਦਾ ਐਲਾਨ ਕੀਤਾ ਹੈ।



ਮਹੱਤਵਪੂਰਣ ਗੱਲ ਇਹ ਹੈ ਕਿ ਅਮਰੀਕਾ ਨੇ ਵੀ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਸਣੇ 64 ਦੇਸ਼ਾਂ ਨੂੰ 174 ਮਿਲੀਅਨ ਡਾਲਰ ਦੀ ਵਾਧੂ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਰਕਮ ਚੋਂ 29 ਲੱਖ ਡਾਲਰ ਮਦਦ ਵਜੋਂ ਭਾਰਤ ਨੂੰ ਦਿੱਤੇ ਜਾਣਗੇ।