ਪੜਚੋਲ ਕਰੋ
Advertisement
ਹੁਣ ਲੌਕਡਾਊਨ ਦੌਰਾਨ ਆਨਲਾਈਨ ਹੋਣਗੇ ਵਿਆਹ, ਪਹਿਲਾਂ ਇਸ 'ਤੇ ਸੀ ਪਾਬੰਦੀ
ਪਹਿਲਾਂ ਦੁਬਈ ਨੇ ਆਪਣੇ ਅਗਲੇ ਆਦੇਸ਼ ਤੱਕ ਸਾਰੇ ਵਿਆਹਾਂ ਤੇ ਹੋਰ ਸਮਾਗਮਾਂ 'ਤੇ ਪਾਬੰਦੀ ਲਗਾ ਦਿੱਤੀ ਸੀ, ਹੁਣ ਇਸ ਤੋਂ ਛੁਟਕਾਰੇ ਲਈ ਆਨਲਾਈਨ ਵਿਆਹ ਕਰਾਉਣ ਦੀ ਪ੍ਰਕ੍ਰਿਆ ਨੂੰ ਅਪਨਾਇਆ ਜਾ ਰਿਹਾ ਹੈ ਤਾਂ ਕਿ ਲੋਕ ਬਿਮਾਰ ਨਾ ਹੋਣ ਤੇ ਕੋਰੋਨਾ ਦੇ ਸੰਕਰਮਣ ਵੀ ਨਾ ਫੈਲ ਸਕੇ। ਯੂਏਈ 'ਚ ਹੁਣ ਤੱਕ ਕੋਰੋਨਾ ਦੇ ਸੰਕਰਮਣ ਦੇ ਮਾਮਲੇ 3700 ਤੋਂ ਵੱਧ ਚੁੱਕੇ ਹਨ।
ਦੁਬਈ: ਲੌਕਡਾਊਨ ਦੌਰਾਨ ਬਹੁਤ ਸਾਰੇ ਲੋਕ ਦੂਜੀਆਂ ਥਾਂਵਾਂ ‘ਤੇ ਫਸੇ ਹੋਏ ਹਨ। ਇਸ ਲਈ ਵਿਆਹ ਤੇ ਜਨਮ ਦਿਨ ਵਰਗੇ ਕਈ ਸਮਾਗਮਾਂ ਨੂੰ ਅੱਗੇ ਖਿਸਕਾਇਆ ਗਿਆ ਹੈ। ਬੁਕਿੰਗ ਹਾਲ, ਰੈਸਟੋਰੈਂਟ ਵਰਗੇ ਸਾਰੀਆਂ ਥਾਂਵਾਂ ਬੰਦ ਹਨ। ਜਿਨ੍ਹਾਂ ਨੇ ਪਹਿਲਾਂ ਹੀ ਬੁਕਿੰਗ ਕਰਵਾਈ ਸੀ, ਉਹ ਹੁਣ ਲੌਕਡਾਊਨ ਮੁਤਾਬਕ ਤਰੀਕ ਨੂੰ ਅੱਗੇ ਵਧਾ ਰਹੇ ਹਨ।
ਇਸ ਦੌਰਾਨ ਕੁਝ ਲੋਕਾਂ ਨੇ ਸੋਸ਼ਲ ਨੈੱਟਵਰਕ ਦੀ ਮਦਦ ਲੈ ਕੇ ਉਨ੍ਹਾਂ ਦੇ ਸੱਤ ਜਨਮਾਂ ਦੇ ਰਿਸ਼ਤਿਆਂ ‘ਤੇ ਮੋਹਰਾਂ ਲਾਈਆਂ ਹਨ। ਇਸ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਲੌਕਡਾਊਨਜ਼ ਦੇ ਦੌਰਾਨ ਆਨਲਾਈਨ ਨਿਕਾਹ ਸਰਵਿਸ ਸ਼ੁਰੂ ਕੀਤੀ ਹੈ। ਇਸ ਤਹਿਤ ਜੋੜਾ ਆਨਲਾਈਨ ਨਿਕਾਹ ਕਰਾ ਸਕਣਗੇ। ਇਸ ਦੇ ਨਾਲ ਹੀ ਹੋਰ ਕਾਗਜ਼ਾਤ ਦਾ ਕੰਮ ਵੀ ਆਨ-ਲਾਈਨ ਕੀਤਾ ਜਾਵੇਗਾ।
ਯੂਏਈ ਦੀ ਅਧਿਕਾਰਤ ਨਿਊਜ਼ ਏਜੰਸੀ ਡਬਲਯੂਐਮ ਮੁਤਾਬਕ, ਨਿਆਂ ਮੰਤਰਾਲੇ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਵਿਆਹ ਲਈ ਕਾਗਜ਼ ਦਾ ਕੰਮ ਅਤੇ ਮਨਜ਼ੂਰੀ ਵੀ ਆਨਲਾਈਨ ਉਪਲਬਧ ਹੋਵੇਗੀ। ਯੂਏਈ ‘ਚ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਹਰ ਜਗ੍ਹਾ ਚੈਕਿੰਗ ਕੀਤੀ ਜਾ ਰਹੀ ਹੈ।
ਇਸ ‘ਚ ਦੱਸਿਆ ਕਿ ਆਨਲਾਈਨ ਵਿਆਹ ਕਿਵੇਂ ਕਰਨਾ ਹੈ। ਸਾਈਟ ‘ਤੇ ਜਾ ਕੇ ਦੋਵਾਂ ਪਾਸਿਆਂ ਦੇ ਲੋਕ ਕਾਜ਼ੀ ਨਾਲ ਵੀਡੀਓ ਲਿੰਕ ਤੋਂ ਨਿਕਾਹ ਲਈ ਇੱਕ ਮਿਤੀ ਦੀ ਚੋਣ ਕਰਨਗੇ। ਇਸ ਪ੍ਰਕਿਰਿਆ ‘ਚ ਕਾਜ਼ੀ ਜੋੜੇ ਅਤੇ ਗਵਾਹਾਂ ਦੀ ਪਛਾਣ ਦੀ ਪੁਸ਼ਟੀ ਕਰਨਗੇ ਤੇ ਫਿਰ ਵਿਆਹ ਨੂੰ ਕਾਨੂੰਨੀ ਮਨਜ਼ੂਰੀ ਲਈ ਇੱਕ ਖਾਸ ਸਰਟੀਫਿਕੇਟ ਭੇਜਣਗੇ। ਜੋੜਾ ਵਿਆਹ ਦੇ ਸਰਟੀਫਿਕੇਟ ਦੀ ਪੁਸ਼ਟੀ ਐਸਐਮਐਸ ਰਾਹੀਂ ਹਾਸਲ ਕਰੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement