ਪੜਚੋਲ ਕਰੋ
Advertisement
ਕੋਰੋਨਾ ਨਾਲ ਜੰਗ 'ਚ ਡਟੇ ਯੋਧਿਆਂ ਨੂੰ ਸਲਾਮ, ਪੂਰੇ ਦੇਸ਼ ‘ਚ ਲੜਾਕੂ ਜਹਾਜ਼ਾਂ ਰਾਹੀਂ ਫੁੱਲਾਂ ਦੀ ਵਰਖਾ
ਦੇਸ਼ ‘ਚ ਘਾਤਕ ਕੋਰੋਨਾ ਫੈਲਣ ਦੇ ਮੱਦੇਨਜ਼ਰ ਸੈਨਾ ਨੇ ਅੱਜ ਕੋਰੋਨਾ ਵਾਰੀਅਰਜ਼ ਨੂੰ ਵੱਖਰੇ ਢੰਗ ਨਾਲ ਸਨਮਾਨਤ ਕੀਤਾ। ਹਥਿਆਰਬੰਦ ਬਲਾਂ ਨੇ ਆਪਣੇ ਤਰੀਕੇ ਨਾਲ ਕੋਰੋਨਾ ਵਾਰੀਅਰਜ਼ ਦਾ ਧੰਨਵਾਦ ਕੀਤਾ। ਲੜਾਕੂ ਜਹਾਜ਼ਾਂ ਨੇ ਸਾਰੇ ਦੇਸ਼ ‘ਚ ਉਡਾਣ ਭਰੀ। ਕੋਰੋਨਾ ਵਿਸ਼ਾਣੂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ‘ਚ ਹੈਲੀਕਾਪਟਰਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ। ਇੰਨਾ ਹੀ ਨਹੀਂ 24 ਬਦਰਗਾਹਾਂ 'ਤੇ ਵਿਸ਼ੇਸ਼ ਧੁਨ ਵੀ ਚਲਾਈਆਂ ਗਈਆਂ। ਉਥੇ ਹੀ ਨੇਵੀ ਤੇ ਕੋਸਟਗਾਰਡ ਦੇ ਸਮੁੰਦਰੀ ਜਹਾਜ਼ਾਂ ਨੂੰ ਲਾਈਟਾਂ ਦੁਆਰਾ ਪ੍ਰਕਾਸ਼ਤ ਕੀਤਾ ਜਾਵੇਗਾ।
ਚੰਡੀਗੜ੍ਹ: ਦੇਸ਼ ‘ਚ ਘਾਤਕ ਕੋਰੋਨਾ ਫੈਲਣ ਦੇ ਮੱਦੇਨਜ਼ਰ ਸੈਨਾ ਨੇ ਅੱਜ ਕੋਰੋਨਾ ਵਾਰੀਅਰਜ਼ ਨੂੰ ਵੱਖਰੇ ਢੰਗ ਨਾਲ ਸਨਮਾਨਤ ਕੀਤਾ। ਹਥਿਆਰਬੰਦ ਬਲਾਂ ਨੇ ਆਪਣੇ ਤਰੀਕੇ ਨਾਲ ਕੋਰੋਨਾ ਵਾਰੀਅਰਜ਼ ਦਾ ਧੰਨਵਾਦ ਕੀਤਾ। ਲੜਾਕੂ ਜਹਾਜ਼ਾਂ ਨੇ ਸਾਰੇ ਦੇਸ਼ ‘ਚ ਉਡਾਣ ਭਰੀ। ਕੋਰੋਨਾ ਵਿਸ਼ਾਣੂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ‘ਚ ਹੈਲੀਕਾਪਟਰਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ। ਇੰਨਾ ਹੀ ਨਹੀਂ 24 ਬਦਰਗਾਹਾਂ 'ਤੇ ਵਿਸ਼ੇਸ਼ ਧੁਨ ਵੀ ਚਲਾਈਆਂ ਗਈਆਂ। ਉਥੇ ਹੀ ਨੇਵੀ ਤੇ ਕੋਸਟਗਾਰਡ ਦੇ ਸਮੁੰਦਰੀ ਜਹਾਜ਼ਾਂ ਨੂੰ ਲਾਈਟਾਂ ਦੁਆਰਾ ਪ੍ਰਕਾਸ਼ਤ ਕੀਤਾ ਜਾਵੇਗਾ।
ਅੱਜ ਸਵੇਰੇ 9.30 ਵਜੇ ਸ਼ੁਰੂਆਤ: ਅੱਜ ਸਵੇਰੇ 9.30 ਪੁਲਿਸ- ਮੈਮੋਰੀਅਲ ਵਿਖੇ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸ਼੍ਰੀਨਗਰ ਤੋਂ ਏਅਰ ਫੋਰਸ ਦੇ ਲੜਾਕੂ ਜਹਾਜ਼ਾਂ ਤੇ ਟਰਾਂਸਪੋਰਟ ਜਹਾਜ਼ਾਂ ਦਾ ਫਲਾਈ ਪਾਸਟ ਸ਼ੁਰੂ ਹੋਇਆ ਜੋ ਕੇਰਲਾ ਦੀ ਰਾਜਧਾਨੀ, ਤਿਰੂਵਨੰਤਪੁਰਮ ਜਾਣਗੇ। ਇਸ ਦੇ ਨਾਲ ਹੀ ਫਲਾਈ ਪਾਸਟ ਵੀ ਅਸਾਮ ਦੇ ਡਿਬਰੂਗੜ ਤੋਂ ਸ਼ੁਰੂ ਹੋਇਆ ਜੋ ਗੁਜਰਾਤ ਦੇ ਕੱਛ ਨੂੰ ਗਿਆ।#WATCH Indian Air Force aircraft showers flower petals on Victoria Hospital in Bengaluru to express gratitude towards health workers for their contribution in the fight against #COVID19 pandemic. #Karnataka pic.twitter.com/bkBfj80kqk
— ANI (@ANI) May 3, 2020
500 ਮੀਟਰ ਹੇਠਾਂ ਤੱਕ ਆਏ ਏਅਰਕ੍ਰਾਫਟ: ਜਾਣਕਾਰੀ ਅਨੁਸਾਰ ਇਹ ਫਲਾਈ ਪਾਸਟ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਦੇ ਅਸਮਾਨ ਉਪਰੋਂ ਗੁਜਰਿਆ। ਰਾਜਧਾਨੀ ਦਿੱਲੀ ਦੇ ਅਕਾਸ਼ ‘ਚ ਸਵੇਰੇ 10 ਵਜੇ ਤੋਂ ਸਵੇਰੇ 10.30 ਵਜੇ ਤੱਕ ਵਿਸ਼ੇਸ਼ ਫਲਾਈ ਪਾਸਟ ਹੋਇਆ। ਹਵਾਈ-ਸਲਾਮੀ ਲਈ ਇਹ ਜਹਾਜ਼ 500 ਮੀਟਰ ਹੇਠਾਂ ਤੱਕ ਆ ਗਓ। ਆਰਮੀ ਬੈਂਡ ਦਾ ਵੀ ਪ੍ਰਦਰਸ਼ਨ: ਆਰਮੀ ਬੈਂਡ ਸਵੇਰੇ ਕੋਰੋਨਾ ਵਾਰੀਅਰਜ਼ ਦੇ ਉਤਸ਼ਾਹ ਨੂੰ ਵਧਾਉਣ ਲਈ ਪੇਸ਼ਕਾਰੀ ਦਿੱਤੀ, ਜਿਹੜੇ ਕੋਰੋਨਾ ਖਿਲਾਫ ਜੰਗ ਲੜ੍ਹ ਰਹੇ ਹਨ। ਰਾਜਧਾਨੀ ਦਿੱਲੀ ‘ਚ ਛੇ ਅਜਿਹੇ ਹਸਪਤਾਲ ਹਨ ਜਿਥੇ ਮਿਲਟਰੀ ਬੈਂਡ ਪ੍ਰਦਰਸ਼ਨ ਕੀਤਾ।#WATCH Indian Air Force aircraft showers flower petals on Victoria Hospital in Bengaluru to express gratitude towards health workers for their contribution in the fight against #COVID19 pandemic. #Karnataka pic.twitter.com/bkBfj80kqk
— ANI (@ANI) May 3, 2020
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement