ਪੜਚੋਲ ਕਰੋ

ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ! ਜਾਣੋ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼

ਬੇਸ਼ੱਕ ਕੋਰੋਨਾ ਦੇ ਨਵੇਂ ਕੇਸ ਲਗਾਤਾਰ ਘਟ ਰਹੇ ਹਨ ਪਰ ਸਰਕਾਰ ਅਜੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਸਿਹਤ ਮਾਹਿਰਾਂ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਦੇ ਖਤਰੇ ਦਾ ਸੰਕੇਤ ਦੇਣ ਮਗਰੋਂ ਸਰਕਾਰ ਨੇ ਲੌਕਡਾਊਨ ਵਿੱਚ ਹੋਰ ਰਾਹਤ ਨਾ ਦੇਣ ਦਾ ਫੈਸਲਾ ਕੀਤਾ ਹੈ।

ਚੰਡੀਗੜ੍ਹ: ਬੇਸ਼ੱਕ ਕੋਰੋਨਾ ਦੇ ਨਵੇਂ ਕੇਸ ਲਗਾਤਾਰ ਘਟ ਰਹੇ ਹਨ ਪਰ ਸਰਕਾਰ ਅਜੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਸਿਹਤ ਮਾਹਿਰਾਂ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਦੇ ਖਤਰੇ ਦਾ ਸੰਕੇਤ ਦੇਣ ਮਗਰੋਂ ਸਰਕਾਰ ਨੇ ਲੌਕਡਾਊਨ ਵਿੱਚ ਹੋਰ ਰਾਹਤ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤੀ ਹੈ ਕਿ ਅਕਤੂਬਰ ਮਹੀਨੇ ਵਾਲੇ ਦਿਸ਼ਾ-ਨਿਰਦੇਸ਼ 30 ਨਵੰਬਰ ਤੱਕ ਜਾਰੀ ਰਹਿਣਗੇ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਪੈਂਦੇ ਖੇਤਰਾਂ ਦੀਆਂ ਗਤੀਵਿਧੀਆਂ ਜਿਵੇਂ 50 ਫ਼ੀਸਦ ਸਮਰੱਥਾ ਨਾਲ ਸਿਨੇਮਾਘਰ, ਥੀਏਟਰ ਤੇ ਮਲਟੀਪਲੈਕਸ ਆਦਿ ਖੋਲ੍ਹਣ ਦੀ ਆਗਿਆ ਦਿੰਦੇ ਮੌਜੂਦਾ ਦਿਸ਼ਾ-ਨਿਰਦੇਸ਼ 30 ਨਵੰਬਰ ਤੱਕ ਜਾਰੀ ਰਹਿਣਗੇ। ਪਹਿਲਾਂ 30 ਸਤੰਬਰ ਨੂੰ ਜਾਰੀ ਕੀਤੇ ਇਹ ਨਿਰਦੇਸ਼ 31 ਅਕਤੂਬਰ ਤੱਕ ਲਾਗੂ ਕੀਤੇ ਗਏ ਸਨ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ ਕਿ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਇਹ ਸਮਾਂ ਸੀਮਾ 30 ਨਵੰਬਰ ਤੱਕ ਵਧਾਊਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਕੀ ਹਨ ਦਿਸ਼ਾ ਨਿਰਦੇਸ਼- 1, ਕੰਟੇਨਮੈਂਟ ਜ਼ੋਨਾਂ ਬਾਹਰ 50 ਫ਼ੀਸਦ ਸਮਰੱਥਾ ਨਾਲ ਸਿਨੇਮਾਘਰ, ਥੀਏਟਰ ਤੇ ਮਲਟੀਪਲੈਕਸ ਆਦਿ ਖੋਲ੍ਹਣ ਦੀ ਆਗਿਆ। 2. ਕੇਂਦਰ ਵਲੋਂ ਪ੍ਰਵਾਨਿਤ ਉਡਾਣਾਂ ਨੂੰ ਛੱਡ ਕੇ ਬਾਕੀ ਸਾਰੀਆਂ ਕੌਮਾਂਤਰੀ ਉਡਾਣਾਂ ਬੰਦ ਰਹਿਣਗੀਆਂ। 3. ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਦੀਆਂ ਸਰਕਾਰਾਂ ਨੂੰ ਸਕੂਲ ਤੇ ਕੋਚਿੰਗ ਅਦਾਰੇ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਬਾਰੇ ਫ਼ੈਸਲਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। 4. ਸਕੂਲ ਤੇ ਕੋਚਿੰਗ ਅਦਾਰੇ ਖੋਲ੍ਹਣ ਬਾਰੇ ਫ਼ੈਸਲਾ ਸਥਿਤੀ ਦੇ ਨਿਰੀਖਣ ਤੇ ਕੁਝ ਸ਼ਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਸਕੂਲ ਤੇ ਸੰਸਥਾ ਦੀ ਮੈਨੇਜਮੈਂਟ ਨਾਲ ਸਹਿਮਤੀ ਰਾਹੀਂ ਲਿਆ ਜਾਵੇ। 5. ਬੀ2ਬੀ ਪ੍ਰਦਰਸ਼ਨੀਆਂ ਲਾਉਣ, ਖਿਡਾਰੀਆਂ ਦੀ ਸਿਖਲਾਈ ਲਈ ਸਵਿਮਿੰਗ ਪੂਲਾਂ ਦੀ ਵਰਤੋਂ, ਮਨੋਰੰਜਨ ਪਾਰਕਾਂ ਤੇ ਅਜਿਹੀਆਂ ਹੋਰ ਥਾਵਾਂ ਵਿੱਚ ਗਤੀਵਿਧੀਆਂ ਦੀ ਆਗਿਆ। 6. ਬਿਹਾਰ ਵਿਧਾਨ ਸਭਾ ਚੋਣਾਂ ਤੇ ਹੋਰ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਿਆਸੀ ਇਕੱਠਾਂ ਵਿੱਚ ਵੱਧ ਤੋਂ ਵੱਧ 200 ਲੋਕਾਂ ਦੀ ਸ਼ਮੂਲੀਅਤ ਦੀ ਆਗਿਆ। 7. ਸਿਆਸੀ ਇਕੱਠ ਕੇਵਲ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਕੀਤੇ ਜਾ ਸਕਣਗੇ। ਇਸ ਸਮੇਂ ਦੌਰਾਨ ਕੰਟੇਨਮੈਂਟ ਜ਼ੋਨਾਂ ਵਿੱਚ ਸਖ਼ਤੀ ਨਾਲ ਤਾਲਾਬੰਦੀ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ 25 ਮਾਰਚ ਨੂੰ ਦੇਸ਼ਵਿਆਪੀ ਤਾਲਾਬੰਦੀ ਐਲਾਨੀ ਗਈ ਸੀ, ਜਿਸ ਨੂੰ ਪੜਾਅਵਾਰ 31 ਮਈ ਤੱਕ ਵਧਾਇਆ ਗਿਆ ਸੀ। ਦੇਸ਼ ਵਿੱਚ ਅਨਲੌਕ ਦੀ ਪ੍ਰਕਿਰਿਆ ਪਹਿਲੀ ਜੂਨ ਤੋਂ ਸ਼ੁਰੂ ਹੋਈ ਸੀ ਤੇ ਪੜਾਅਵਾਰ ਵਪਾਰਕ, ਸਮਾਜਿਕ, ਧਾਰਮਿਕ ਅਤੇ ਹੋਰ ਗਤੀਵਿਧੀਆਂ ਨੂੰ ਖੋਲ੍ਹਿਆ ਜਾ ਰਿਹਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Barnala 'ਚ ਬਾਈਕ ਨੂੰ ਟੱਕਰ ਮਾਰ ਦਰੱਖਤ ਨਾਲ ਟਕਰਾਈ ਕਾਰ, ਦੋਵਾਂ ਵਾਹਨਾਂ ਦੇ ਚਾਲਕਾਂ ਦੀ ਮੌਤ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ  
Barnala 'ਚ ਬਾਈਕ ਨੂੰ ਟੱਕਰ ਮਾਰ ਦਰੱਖਤ ਨਾਲ ਟਕਰਾਈ ਕਾਰ, ਦੋਵਾਂ ਵਾਹਨਾਂ ਦੇ ਚਾਲਕਾਂ ਦੀ ਮੌਤ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ  
ਦੇਹਰਾਦੂਨ ਬਾਰਡਰ 'ਤੇ 200 ਨਿਹੰਗ ਡੱਟੇ, SSP ਨੂੰ ਅਲਟੀਮੇਟਮ; ਸਾਥੀਆਂ ਦੀ ਰਿਹਾਈ ਨਾ ਹੋਈ ਤਾਂ ਕਰਨਗੇ ਕੂਚ
ਦੇਹਰਾਦੂਨ ਬਾਰਡਰ 'ਤੇ 200 ਨਿਹੰਗ ਡੱਟੇ, SSP ਨੂੰ ਅਲਟੀਮੇਟਮ; ਸਾਥੀਆਂ ਦੀ ਰਿਹਾਈ ਨਾ ਹੋਈ ਤਾਂ ਕਰਨਗੇ ਕੂਚ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
Tamil Nadu CM Vijay : ਕੇਂਦਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਤਮਿਲਨਾਡੂ ਦੇ CM ਥਲਾਪਤੀ ਵਿਜੈ, PM ਮੋਦੀ ਨੂੰ ਲਿਖੀ ਚਿੱਠੀ 
Tamil Nadu CM Vijay : ਕੇਂਦਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਤਮਿਲਨਾਡੂ ਦੇ CM ਥਲਾਪਤੀ ਵਿਜੈ, PM ਮੋਦੀ ਨੂੰ ਲਿਖੀ ਚਿੱਠੀ 

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
Embed widget