ਪੜਚੋਲ ਕਰੋ
Advertisement
ਬਜਟ 2020: ਕੇਜਰੀਵਾਲ ਨੇ ਕਿਹਾ- ਜਦੋਂ ਭਾਜਪਾ ਚੋਣਾਂ ਤੋਂ ਪਹਿਲਾਂ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ, ਤਾਂ ਕੀ ਬਾਅਦ 'ਚ ਵਾਅਦੇ ਨਿਭਾਵੇਗੀ?
Budget 2020: ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਮ ਬਜਟ 2020 ਬਾਰੇ ਕਿਹਾ ਕਿ ਸਵਾਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਜਦੋਂ ਭਾਜਪਾ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ, ਤਾਂ ਕੀ ਉਹ ਚੋਣਾਂ ਤੋਂ ਬਾਅਦ ਆਪਣਾ ਵਾਅਦਾ ਪੂਰਾ ਕਰੇਗੀ?
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਬਜਟ 2020 ਨੂੰ ਨਿਰਾਸ਼ਾ ਦੱਸਿਆ ਹੈ ਅਤੇ ਕਿਹਾ ਕਿ ਬਜਟ 'ਚ ਦਿੱਲੀ ਨਾਲ ਮਤਰਿਆ ਵਤੀਰਾ ਹੋਇਆ। ਉਨ੍ਹਾਂ ਕਿਹਾ, “ਦਿੱਲੀ ਨੂੰ ਬਜਟ ਤੋਂ ਵੱਡੀਆਂ ਉਮੀਦਾਂ ਸੀ। ਪਰ ਇੱਕ ਵਾਰ ਫਿਰ ਦਿੱਲੀ ਵਾਲਿਆਂ ਨਾਲ ਮਤਰਿਆ ਸਲੂਕ ਕੀਤਾ ਗਿਆ। ਦਿੱਲੀ ਭਾਜਪਾ ਦੀ ਤਰਜੀਹ 'ਚ ਨਹੀਂ ਆਉਂਦੀ, ਤਾਂ ਕਿਉਂ ਦਿੱਲੀ ਭਾਜਪਾ ਨੂੰ ਵੋਟ? ਸਵਾਲ ਇਹ ਵੀ ਹੈ ਕਿ ਜਦੋਂ ਭਾਜਪਾ ਚੋਣਾਂ ਤੋਂ ਪਹਿਲਾਂ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ, ਤਾਂ ਕੀ ਉਹ ਚੋਣਾਂ ਤੋਂ ਬਾਅਦ ਆਪਣੇ ਵਾਅਦੇ ਪੂਰੇ ਕਰੇਗੀ?"
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਜਨਰਲ ਬਜਟ 2020 ਪੇਸ਼ ਕੀਤਾ। ਇਸ ਬਜਟ 'ਚ ਟੈਕਸ ਸਲੈਬਾਂ ਨੂੰ ਕਈ ਵੱਡੇ ਐਲਾਨਾਂ ਨਾਲ ਬਦਲਿਆ ਗਿਆ ਹੈ। ਸੀਤਾਰਮਨ ਨੇ ਟੈਕਸ ਅਦਾ ਕਰਨ ਵਾਲਿਆਂ ਨੂੰ ਰਾਹਤ ਦਿੰਦੇ ਹੋਏ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣ ਲਈ ਇੱਕ ਨਵੀਂ ਵਿਕਲਪਕ ਨਿੱਜੀ ਆਮਦਨੀ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ।दिल्ली को बजट से बहुत उम्मीदें थी। लेकिन एक बार फिर दिल्ली वालों के साथ सौतेला व्यवहार हुआ। दिल्ली भाजपा के प्राथमिकताओ में आता ही नहीं, तो दिल्ली वाले भाजपा को वोट क्यों दे? सवाल ये भी है की चुनाव से पहले ही जब भाजपा दिल्ली को निराश कर रही है तो चुनाव के बाद अपने वादे निभाएगी?
— Arvind Kejriwal (@ArvindKejriwal) February 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement