ਪੜਚੋਲ ਕਰੋ

10 ਹਜ਼ਾਰ ਦੇ ਜੁਰਮਾਨੇ ਤੋਂ ਬਚਣਾ ਹੈ ਤਾਂ ਤੁਰੰਤ ਕਰਵਾਓ...

ਜਾਇਜ਼ ਪੀ.ਯੂ.ਸੀ ਨਹੀਂ ਹੈ ਤਾਂ 10 ਹਜ਼ਾਰ ਦਾ ਚਲਾਨ ਕੱਟਿਆ ਜਾਵੇਗਾ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ 15 ਹਜ਼ਾਰ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਵਾਹਨਾਂ ਦੇ ਪ੍ਰਦੂਸ਼ਣ ਦੀ ਜਾਂਚ ਨਹੀਂ ਕਰਵਾਈ।

Delhi Air Pollution: ਮੀਂਹ ਤੋਂ ਬਾਅਦ ਵੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧਦਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ, ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਹੁਣ ਦਿੱਲੀ-ਐਨਸੀਆਰ ਵਿੱਚ ਲਾਗੂ ਹੋਣ ਜਾ ਰਿਹਾ ਹੈ। ਅਜਿਹੇ 'ਚ ਇਨ੍ਹਾਂ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਵਾਹਨਾਂ 'ਚੋਂ ਨਿਕਲਣ ਵਾਲੇ ਧੂੰਏਂ ਨੂੰ ਰੋਕਿਆ ਜਾ ਸਕੇ। ਜੇ ਤੁਸੀਂ ਆਪਣੇ ਵਾਹਨ ਦਾ ਪ੍ਰਦੂਸ਼ਣ ਟੈਸਟ ਨਹੀਂ ਕੀਤਾ ਹੈ ਜਾਂ ਤੁਹਾਡੇ ਕੋਲ ਵੈਧ PUC ਨਹੀਂ ਹੈ, ਤਾਂ ਇਸਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰਵਾ ਲਓ। ਨਹੀਂ ਤਾਂ ਤੁਹਾਨੂੰ 1 ਅਕਤੂਬਰ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੱਟਿਆ ਜਾਵੇਗਾ ਚਲਾਣ

ਟਰਾਂਸਪੋਰਟ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਵਲੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਜੇ ਕੋਈ ਜਾਇਜ਼ ਪੀ.ਯੂ.ਸੀ ਨਹੀਂ ਹੈ ਤਾਂ 10 ਹਜ਼ਾਰ ਦਾ ਚਲਾਨ ਕੱਟਿਆ ਜਾਵੇਗਾ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ 15 ਹਜ਼ਾਰ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਵਾਹਨਾਂ ਦੇ ਪ੍ਰਦੂਸ਼ਣ ਦੀ ਜਾਂਚ ਨਹੀਂ ਕਰਵਾਈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ 15 ਦਿਨਾਂ ਦੇ ਅੰਦਰ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਨਾ ਕਰਵਾਈ ਤਾਂ ਉਨ੍ਹਾਂ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਟੀਮਾਂ ਰੋਜ਼ਾਨਾ ਸੜਕਾਂ 'ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀਆਂ ਹਨ।

ਪੁਰਾਣੇ ਵਾਹਨ ਸਕਰੈਪ ਲਈ ਭੇਜੇ ਜਾਣਗੇ

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਅਜੇ ਤੱਕ ਸਕ੍ਰੈਪ ਨਹੀਂ ਕਰਵਾਇਆ, ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰਾਂਸਪੋਰਟ ਵਿਭਾਗ ਦੀਆਂ ਟੀਮਾਂ ਅਜਿਹੇ ਵਾਹਨਾਂ ਨੂੰ ਸੜਕ 'ਤੇ ਨਹੀਂ ਚੱਲਣ ਦੇਣਗੀਆਂ। ਇੰਨਾ ਹੀ ਨਹੀਂ ਜੇਕਰ ਅਜਿਹੇ ਵਾਹਨ ਜਨਤਕ ਪਾਰਕਿੰਗ ਵਿੱਚ ਖੜ੍ਹੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਥੋਂ ਚੁੱਕ ਕੇ ਸਕਰੈਪ ਲਈ ਭੇਜਿਆ ਜਾਵੇਗਾ। ਅਜਿਹੀ ਅਚਨਚੇਤ ਚੈਕਿੰਗ ਸਮੇਂ-ਸਮੇਂ 'ਤੇ ਕੀਤੀ ਜਾਵੇਗੀ।
ਹੁਣ ਤੱਕ ਹੋਈ ਕਾਰਵਾਈ

ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ 1 ਜਨਵਰੀ ਤੋਂ 20 ਸਤੰਬਰ ਤੱਕ ਇਨਫੋਰਸਮੈਂਟ ਟੀਮਾਂ ਨੇ 15,523 ਵਾਹਨਾਂ ਦੇ ਚਲਾਨ ਕੱਟੇ ਹਨ। ਇਸ ਦੇ ਨਾਲ ਹੀ 5,596 ਪੁਰਾਣੇ ਵਾਹਨ ਜ਼ਬਤ ਕਰਕੇ ਸਕਰੈਪ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਢਕੇ ਉਸਾਰੀ ਸਮੱਗਰੀ ਲਿਜਾ ਰਹੇ 50 ਵਾਹਨ ਵੀ ਜ਼ਬਤ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਮਾਨਸੂਨ ਦੇ ਹਟਣ ਤੋਂ ਬਾਅਦ ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਮੀਂਹ ਤੋਂ ਬਾਅਦ ਵੀ ਏਅਰ ਕੁਆਲਿਟੀ ਇੰਡੈਕਸ 100 'ਤੇ ਬਣਿਆ ਹੋਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Advertisement
ABP Premium

ਵੀਡੀਓਜ਼

Happy New Year 2025 : ਨਵੇਂ ਸਾਲ 2025 ਦੀ ਇਲਾਹੀ ਸ਼ੁਰੂਆਤਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
Embed widget