ਪੜਚੋਲ ਕਰੋ
Advertisement
ਜੇਐਨਯੂ ਹਿੰਸਾ: ਨਕਾਬਪੋਸ਼ ਚੈੱਕ ਸ਼ਰਟ ਵਾਲੀ ਕੁੜੀ ਦੀ ਪਛਾਣ, ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ
ਜੇਐਨਯੂ ਹੋਸਟਲ 'ਚ ਦਾਖਲ ਹੋਏ ਨਕਾਬਪੋਸ਼ ਬਦਮਾਸ਼ਾਂ 'ਚ ਚੈੱਕ ਸ਼ਰਟ ਪਾਈ ਇੱਕ ਲੜਕੀ ਵੀ ਸੀ। ਇਸ ਹਿੰਸਾ ਦਾ ਇੱਕ ਵੀਡੀਓ ਵਾਇਰਲ ਹੋਇਆ, ਜਿਸ 'ਚ ਲੜਕੀ ਦੂਜੇ ਨਕਾਬਪੋਸ਼ ਬਦਮਾਸ਼ਾਂ ਦੇ ਨਾਲ ਨਜ਼ਰ ਆ ਰਹੀ ਹੈ।
ਨਵੀਂ ਦਿੱਲੀ: ਜੇਐਨਯੂ 'ਚ 5 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿੰਸਾ 'ਚ ਸ਼ਾਮਲ ਨਕਾਬਪੋਸ਼ ਚੈਕ ਸ਼ਰਟ ਨਾਲ ਲੜਕੀ ਦੀ ਪਛਾਣ ਕੀਤੀ ਹੈ। ਇਹ ਲੜਕੀ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਦੀ ਇੱਕ ਵਿਦਿਆਰਥੀ ਹੈ। ਕ੍ਰਾਈਮ ਬ੍ਰਾਂਚ ਹੁਣ ਲੜਕੀ ਨੂੰ ਨੋਟਿਸ ਦੇਵੇਗੀ ਅਤੇ ਪੁੱਛਗਿੱਛ ਕਰੇਗੀ।
ਅਸਲ 'ਚ ਨਕਾਬਪੋਸ਼ ਬਦਮਾਸ਼ਾਂ ਨੇ ਜੇਐੱਨਯੂ ਹੋਸਟਲ 'ਚ ਦਾਖਲ ਹੋ ਕੇ ਭੰਨਤੋੜ ਕੀਤੀ ਸੀ, ਇਨ੍ਹਾਂ 'ਚ ਇੱਕ ਲੜਕੀ ਵੀ ਸੀ ਜਿਸ ਨੇ ਚੈਕ ਸ਼ਰਟ ਪਾਈ ਹੋਈ ਸੀ। ਇਸ ਹਿੰਸਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਇਹ ਲੜਕੀ ਦੂਜੇ ਨਕਾਬਪੋਸ਼ ਬਦਮਾਸ਼ਾਂ ਦੇ ਨਾਲ ਨਜ਼ਰ ਆ ਰਹੀ ਹੈ। ਜੇਐਨਯੂ ਦੇ ਕੁਝ ਨੌਂ ਵਿਦਿਆਰਥੀਆਂ ਨੂੰ ਨੋਟਿਸ ਦੇਣ 'ਤੇ ਕ੍ਰਾਈਮ ਬ੍ਰਾਂਚ ਨੇ ਅੱਜ ਕਮਲਾ ਮਾਰਕੀਟ ਕ੍ਰਾਈਮ ਬ੍ਰਾਂਚ ਦੇ ਦਫਤਰ 'ਚ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਹ ਲੋਕ ਸਵੇਰੇ 11 ਵਜੇ ਕਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਸਕਦੇ ਹਨ।
ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ 'ਚ ਨੌਂ ਸ਼ੱਕੀ ਵਿਅਕਤੀਆਂ ਦੀ ਤਸਵੀਰ ਜਾਰੀ ਕੀਤੀ ਸੀ, ਜਿਨ੍ਹਾਂ 'ਚ ਪੰਕਜ ਮਿਸ਼ਰਾ, ਆਈਸ਼ੀ ਘੋਸ਼ (ਜੇਐਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ), ਵਾਸਕਰ ਵਿਜੇ, ਸੁਚੇਤਾ ਤਾਲੁਕਦਾਰ, ਚੁਨਚਨ ਕੁਮਾਰ, ਡੋਲਨ ਸਾਮੰਤਾ, ਪ੍ਰਿਆ ਰੰਜਨ, ਯੋਗਿੰਦਰ ਭਾਰਦਵਾਜ ਅਤੇ ਵਿਕਾਸ ਪਟੇਲ ਦੇ ਨਾਂ ਸ਼ਾਮਲ ਹਨ। ਯੋਗੇਂਦਰ ਭਾਰਦਵਾਜ ਏਕਤਾ ਦੇ ਵਿਰੁੱਧ ਖੱਬੇ ਵਟਸਐਪ ਸਮੂਹ ਦਾ ਪ੍ਰਬੰਧਕ ਹੈ। ਇਸ 'ਚ ਦੋ ਸ਼ੱਕੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਸਬੰਧਤ ਹਨ ਅਤੇ ਸੱਤ ਖੱਬੇਪੱਖੀ ਨਾਲ ਜੁੜੇ ਹੋਏ ਹਨ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤਕ ਜੋ ਖੁਲਾਸੇ ਹੋ ਰਹੇ ਹਨ, ਉਸ ਮੁਤਾਬਕ ਹਿੰਸਾ ਨੂੰ ਭੜਕਾਉਣ 'ਚ ਵ੍ਹੱਟਸਐਪ ਗਰੁਪ ਦੀ ਵੱਡੀ ਭੂਮਿਕਾ ਹੈ। ਇਹ ਸਮੂਹ ਖ਼ੁਦ ਜੇਐਨਯੂ ਦੇ ਏਬੀਵੀਪੀ ਦੇ ਆਗੂ ਯੋਗੇਂਦਰ ਭਾਰਦਵਾਜ ਵੱਜੋਂ ਬਣਾਇਆ ਗਿਆ ਸੀ। ਇਸ ਸਮੂਹ 'ਚ 60 ਲੋਕ ਸ਼ਾਮਲ ਸੀ। ਇਸ ਸਮੂਹ ਦੇ ਅਧਾਰ 'ਤੇ ਯੋਗੇਂਦਰ ਭਾਰਦਵਾਜ ਅਤੇ ਵਿਕਾਸ ਪਟੇਲ ਦੀ ਵੀ ਪਛਾਣ ਕੀਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement