ਪੜਚੋਲ ਕਰੋ
Advertisement
ਹਾਰ ਨੇ ਬਦਲੇ ਕਪਿਲ ਮਿਸ਼ਰਾ ਦੇ ਬੋਲ, ਕਿਹਾ ਦਿੱਲੀਵਾਸੀਆਂ ਅਤੇ ਹਿੰਦੂਆਂ 'ਤੇ ਟਿੱਪਣੀ ਕਰਨਾ ਗਲਤ
ਬੀਜੇਪੀ ਦੇ ਉਮੀਦਰਵਾਰ ਕਪਿਲ ਮਿਸ਼ਰਾ ਨੇ ਹਾਰ ਤੋਂ ਬਾਅਦ ਕਿਹਾ ਕਿ ਜ਼ਰੂਰ ਸਾਡੇ 'ਚ ਹੀ ਜਨਤਾ ਤਕ ਪਹੁੰਚਣ 'ਚ ਕੁਝ ਕਮੀ ਰਹਿ ਗਈ ਹੋਵੇਗੀ। ਉਨ੍ਹਾਂ ਕਿਹਾ ਕਿ 42% ਵੋਟ ਘੱਟ ਨਹੀਂ ਹੁੰਦੇ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫੇਰ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਆਪ ਨੇ 2020 ਚੋਣਾਂ 'ਚ 62 ਸੀਟਾਂ ਆਪਣੇ ਨਾਂ ਕੀਤੀਆਂ ਹਨ। ਇਨ੍ਹਾਂ ਚੋਣਾਂ ਨੂੰ ਪਾਕਿਸਤਾਨ-ਭਾਰਤ ਦਾ ਮੁਕਾਬਲਾ ਕਹਿਣ ਵਾਲੇ ਬੀਜੇਪੀ ਨੇਤਾ ਕਪਿਲ ਮਿਸ਼ਰਾ ਦੇ ਸੁਰ ਹੁਣ ਬਦਲ ਗਏ ਹਨ। ਕਪਿਲ ਨੇ ਕਿਹਾ ਕਿ ਦਿੱਲੀ ਵਾਲਿਆਂ ਅਤੇ ਹਿੰਦੂਆਂ ਨੂੰ ਤੰਨਜ ਕਰਨਾ ਗਤਲ ਹੈ।
ਮਾਡਲ ਟਾਊਨ ਤੋਂ ਚੋਣ ਹਾਰਣ ਵਾਲੇ ਕਪਿਲ ਮਿਸ਼ਰਾ ਨੇ ਟਵੀਟ ਕਰ ਕਿਹਾ, "ਕੁਝ ਲੋਕ ਦਿੱਲੀ ਵਾਲਿਆਂ ਨੂੰ ਜਾਂ ਹਿੰਦੂਆਂ 'ਤੇ ਟਿੱਪਣੀ ਕਰ ਰਹੇ ਹਨ, ਇਹ ਗਲਤ ਹੈ। ਸਾਡੇ 'ਚ ਜ਼ਰੂਰ ਕੁਝ ਕਮੀ ਰਹਿ ਗਈ ਜਨਤਾ ਤਕ ਪਹੁੰਚਣ 'ਚ ਅਤੇ ਆਪਣੀ ਗੱਲ ਜਨਤਾ ਤਕ ਪਹੁੰਚਾਉਣ 'ਚ, 42% ਵੋਟ ਘੱਟ ਨਹੀਂ ਹੁੰਦੇ।"
ਇਸ ਤੋਂ ਇਲਾਵਾ ਕੱਲ੍ਹ ਪਾਰਟੀ ਅਤੇ ਆਪਣੀ ਹਾਰ ਤੋਂ ਬਾਅਦ ਵੀ ਕਪਿਲ ਨੇ ਟਵੀਟ ਕੀਤਾ। ਉਨ੍ਹਾਂ ਇਸ ਟਵੀਟ 'ਚ ਕਿਹਾ ਕਿ ਸੀਏਏ ਵਿਰੋਧਿਆਂ ਅਤੇ ਸ਼ਾਹੀਨਬਾਗ ਬਾਰੇ ਆਪਣੇ ਬੋਲਾਂ 'ਤੇ ਉਹ ਅੱਜ ਵੀ ਕਾਈਮ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਅਸੀਂ ਸੀਏਏ ਅਤੇ ਸ਼ਾਹੀਨ ਬਾਗ ਬਾਰੇ ਆਪਣੈ ਸੋਚ ਬਦਲ ਲਿਆਂਗੇ ਇਹ ਗਲਤਫਹਿਮੀ ਨਾ ਹੋਵੇ।कुछ लोग दिल्ली वालों को या हिंदुओ को ताना मार रहे हैं , ये गलत हैं हम में जरूर कोई कमी रह गयी होगी जनता तक पहुंचने में, अपनी बात पहुंचाने में 42% वोट कम नहीं होते, एक बहुत बड़ी जिम्मेदारी हैं ये 42% वोट हमारे मुद्दों और विचारों पर हमारा विश्वास और मजबूत हुआ है
— Kapil Mishra (@KapilMishra_IND) February 12, 2020
ਦੱਸ ਦਈਏ ਕਿ ਕਪਿਲ ਮਿਸ਼ਰਾ ਨੂੰ ਆਪ ਦੇ ਅਖਿਲੇਸ਼ ਤ੍ਰਿਪਾਠੀ ਨੇ 11 ਹਜ਼ਾਰ 133 ਵੋਟਾਂ ਨਾਲ ਮਾਤ ਦਿੱਤੀ ਹੈ।मैंने जो कहा CAA के विरोधियों के बारे में या शाहीन बाग के बारे में - उस पर आज भी कायम हूँ, डंके की चोट पर चुनाव परिणाम आज प्रतिकूल आया हैं, कल अनुकूल भी आएगा और मेहनत करेंगे 🙏 पर इस परिणाम से , CAA या शाहीन बाग पर सोच बदल लेंगे, ये गलतफहमी मत पालिये https://t.co/BOOJZ76WF0
— Kapil Mishra (@KapilMishra_IND) February 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement