ਕੋਵਿਡ-19 ਦੇ 80% ਨਵੇਂ ਮਰੀਜ਼ਾਂ ਨੂੰ ਪ੍ਰੇਸ਼ਾਨ ਕਰ ਰਿਹਾ ਡੈਲਟਾ ਵੇਰੀਐਂਟ
ਕੋਵਿਡ-19 ਦੇ ਰੋਜ਼ਾਨਾ ਜਿੰਨੇ ਵੀ ਨਵੇਂ ਮਰੀਜ਼ ਹਸਪਤਾਲਾਂ ’ਚ ਆ ਰਹੇ ਹਨ; ਉਨ੍ਹਾਂ ’ਚੋਂ 80% ਡੈਲਟਾ ਵੇਰੀਐਂਟ ਤੋਂ ਹੀ ਪ੍ਰਭਾਵਿਤ ਹੁੰਦੇ ਹਨ।
ਨਵੀਂ ਦਿੱਲੀ: ਕੋਵਿਡ-19 ਦੇ ਰੋਜ਼ਾਨਾ ਜਿੰਨੇ ਵੀ ਨਵੇਂ ਮਰੀਜ਼ ਹਸਪਤਾਲਾਂ ’ਚ ਆ ਰਹੇ ਹਨ; ਉਨ੍ਹਾਂ ’ਚੋਂ 80% ਡੈਲਟਾ ਵੇਰੀਐਂਟ ਤੋਂ ਹੀ ਪ੍ਰਭਾਵਿਤ ਹੁੰਦੇ ਹਨ। ਮਾਹਿਰਾਂ ਅਨੁਸਾਰ ਮਹਾਮਾਰੀ ਦੇ ਇਸ ਵੇਰੀਐਂਟ ਦੀ ਲਾਗ ਵੀ 40 ਤੋਂ 60 ਫ਼ੀਸਦੀ ਵਧੇਰੇ ਤੇਜ਼ੀ ਨਾਲ ਫੈਲ ਰਹੀ ਹੈ। ਇਹ ਪਹਿਲੇ ਅਲਫ਼ਾ ਵੇਰੀਐਂਟ ਤੋਂ ਕਿਤੇ ਜ਼ਿਆਦਾ ਫੈਲ ਰਿਹਾ ਹੈ। ਇਹ ਹੁਣ ਤੱਕ ਅਮਰੀਕਾ, ਅਮਰੀਕਾ ਤੇ ਸਿੰਗਾਪੁਰ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ।
ਮਾਹਿਰਾਂ ਅਨੁਸਾਰ ਭਾਰਤ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵੱਡੇ ਪੱਧਰ ਉੱਤੇ ਜਾਨੀ ਨੁਕਸਾਨ ਕਰਨ ਵਾਲਾ ਵੇਰੀਐਂਟ ਡੈਲਟਾ ਹੀ ਹੈ। ਇਹ ਜਾਣਕਾਰੀ ‘ਇੰਡੀਅਨ SARS=CoV-2 ਜੀਨੌਮਿਕਸ ਕੰਸੌਰਸ਼ੀਅਮ’ ਦੇ ਸਹਿ ਚੇਅਰਮੈਨ ਡਾ. ਐਨ.ਕੇ ਅਰੋੜਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੇ ਛੂਤ ਫੈਲਾਉਣ ਵਾਲੇ ਹੋਰ ਕੋਈ ਵੇਰੀਐਂਟਸ ਆ ਗਏ, ਤਾਂ ਨਵੇਂ ਮਾਮਲਿਆਂ ਦੀ ਗਿਣਤੀ ਯਕੀਨੀ ਤੌਰ ਉੱਤੇ ਵਧ ਜਾਵੇਗੀ।
ਮਹਾਰਾਸ਼ਟਰ, ਤਾਮਿਲ ਨਾਡੂ ਤੇ ਮੱਧ ਪ੍ਰਦੇਸ਼ ਸਮੇਤ 11 ਰਾਜਾਂ ਵਿੱਚ 55 ਤੋਂ 60 ਕੇਸ ਹੁਣ ਤੱਕ ਡੈਲਟਾ ਪਲੱਸ ਵੇਰੀਐਂਟ Ay.1 ਤੇ Ay.2 ਦੇ ਸਾਹਮਣੇ ਆਏ ਹਨ। ਇਨ੍ਹਾਂ ’ਚ ਛੂਤ ਅੱਗੇ ਫੈਲਾਉਣ ਦੀ ਕਿੰਨੀ ਸਮਰੱਥਾ ਹੈ, ਇਸ ਦੀ ਖੋਜ ਹਾਲੇ ਜਾਰੀ ਹੈ।
ਡੈਲਟਾ ਵੇਰੀਐਂਟ ਵਿੱਚ ਵੀ ਨਿੱਤ ਤਬਦੀਲੀ ਆ ਜਾਂਦੀਹੈ, ਇਸ ਨਾਲ ਸੈੱਲਾਂ ਦੀ ਸਤ੍ਹਾ ਉੱਤੇ ਮੌਜੂਦ ACE2 ਰਿਸੈਪਟਰਜ਼ ਮਜ਼ਬੂਤ ਹੋ ਜਾਂਦੇ ਹਨ ਤੇ ਉਹ ਤੇਜ਼ੀ ਨਾਲ ਫੈਲ ਪਾਉਂਦਾਹੈ। ਇਸ ਉੱਤੇ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਸਕਤੀ ਦਾ ਵੀ ਕੋਈ ਅਸਰ ਨਹੀਂ ਹੁੰਦਾ।
ਕੋਵਿਡ-19 ਦਾ ਵੇਰੀਐਂਟ B.1.617.2 ਡੈਲਟਾ ਵੇਰੀਐਂਟ ਅਖਵਾਉਂਦਾ ਹੈ; ਜਿਸ ਦੀ ਸ਼ਨਾਖ਼ਤ ਪਹਿਲੀ ਵਾਰ ਅਕਤੂਬਰ 2020 ’ਚ ਭਾਰਤ ਵਿੱਚ ਹੋਈ ਸੀ। ਇਸ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਹੋਈ ਤੇ ਫਿਰ ਇਹ ਦੇਸ਼ ਦੇ ਪੱਛਮੀ, ਕੇਂਦਰੀ ਤੇ ਪੂਰਬੀ ਭਾਗਾਂ ਤੱਕ ਫੈਲਦਾ ਚਲਾ ਗਿਆ। ਹੋਰਨਾਂ ਵੇਰੀਐਂਟਸ ਦੇ ਮੁਕਾਬਲੇ ਡੈਲਟਾ ਵੇਰੀਐਂਅ ਕੁਝ ਵਧੇਰੇ ਗੰਭੀਰ ਕਿਸਮ ਦਾ ਰੋਗ ਪੈਦਾ ਕਰਨ ਦੇ ਸਮਰੱਥ ਹੈ। ਇਹ ਮਨੁੱਖੀ ਫੇਫੜਿਆਂ ਨੂੰ ਤੇਜ਼ੀ ਨਾਲ ਨਿਸ਼ਾਨਾ ਬਣਾਉਂਦਾ ਹੈ।