ਪੜਚੋਲ ਕਰੋ
ਨੋਟਬੰਦੀ 'ਮੋਦੀ-ਮਿੱਤਰ' ਸਰਮਾਏਦਾਰਾਂ ਦਾ ਕਰਜ਼ ਮੁਆਫ ਕਰਨ ਦੀ ਚਾਲ, ਰਾਹੁਲ ਗਾਂਧੀ ਦਾ ਨਿਸ਼ਾਨਾ
ਐਤਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਾਂਗਰਸ ਦੀ ਮੁਹਿੰਮ # ਸਪੀਕਅਪ ਤਹਿਤ ਇਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਿਰਫ ਸਰਮਾਏਦਾਰਾਂ ਲਈ ਹੈ, ਇਸ ਲਈ ਗਲਤਫਹਿਮੀ 'ਚ ਨਾ ਰਹੋ - ਇਹ ਗਲਤੀ ਨਹੀਂ ਸੀ, ਜਾਣ ਬੁੱਝ ਕੇ ਕੀਤੀ ਗਈ ਸੀ। ਇਸ ਰਾਸ਼ਟਰੀ ਦੁਖਾਂਤ ਦੇ ਚਾਰ ਸਾਲਾਂ 'ਤੇ ਆਪਣੀ ਆਵਾਜ਼ ਬੁਲੰਦ ਕਰੋ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਨੋਟਬੰਦੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸੋਚੀ ਸਮਝੀ ਚਾਲ ਦੱਸਿਆ। ਐਤਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਾਂਗਰਸ ਦੀ ਮੁਹਿੰਮ # ਸਪੀਕਅਪ ਤਹਿਤ ਇਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਿਰਫ ਸਰਮਾਏਦਾਰਾਂ ਲਈ ਹੈ, ਇਸ ਲਈ ਗਲਤਫਹਿਮੀ 'ਚ ਨਾ ਰਹੋ - ਇਹ ਗਲਤੀ ਨਹੀਂ ਸੀ, ਜਾਣ ਬੁੱਝ ਕੇ ਕੀਤੀ ਗਈ ਸੀ। ਇਸ ਰਾਸ਼ਟਰੀ ਦੁਖਾਂਤ ਦੇ ਚਾਰ ਸਾਲਾਂ 'ਤੇ ਆਪਣੀ ਆਵਾਜ਼ ਬੁਲੰਦ ਕਰੋ।
ਵੀਡੀਓ 'ਚ ਰਾਹੁਲ ਗਾਂਧੀ ਕਹਿ ਰਹੇ ਹਨ ਕਿ, ਅੱਜ ਭਾਰਤ ਦੇ ਸਾਹਮਣੇ ਇਕ ਵੱਡਾ ਸਵਾਲ ਹੈ ਕਿ ਬੰਗਲਾਦੇਸ਼ ਦੀ ਆਰਥਿਕਤਾ ਭਾਰਤ ਤੋਂ ਅੱਗੇ ਕਿਵੇਂ ਆਈ? ਇਕ ਸਮਾਂ ਸੀ ਜਦੋਂ ਭਾਰਤ ਦੀ ਆਰਥਿਕਤਾ ਕਾਫ਼ੀ ਚੰਗੀ ਸੀ। ਉਥੇ ਹੀ ਮੋਦੀ ਸਰਕਾਰ ਇਸ ਸਮੇਂ ਕੋਵਿਡ ਨੂੰ ਆਰਥਿਕਤਾ ਦੀ ਮਾੜੀ ਸਥਿਤੀ ਲਈ ਜ਼ਿੰਮੇਵਾਰ ਮੰਨਦੀ ਹੈ, ਪਰ ਕੋਵਿਡ ਬੰਗਲਾਦੇਸ਼ ਵਿੱਚ ਵੀ ਹੈ ਅਤੇ ਬਾਕੀ ਵਿਸ਼ਵ ਵਿੱਚ ਵੀ ਹੈ ਪਰ ਹਿੰਦੁਸਤਾਨ ਕਿਉਂ ਪਿੱਛੇ ਹੈ?
ਰਾਹੁਲ ਗਾਂਧੀ ਅੱਗੇ ਕਹਿੰਦੇ ਹਨ ਕਿ ਕੋਵਿਡ ਭਾਰਤ ਦੀ ਪ੍ਰੇਸ਼ਾਨ ਆਰਥਿਕਤਾ ਲਈ ਬਿਲਕੁਲ ਜ਼ਿੰਮੇਵਾਰ ਨਹੀਂ ਹੈ, ਸਚਾਈ ਇਹ ਹੈ ਕਿ ਇਸ ਦੇ ਪਿੱਛੇ ਦਾ ਕਾਰਨ ਨੋਟਬੰਦੀ ਅਤੇ ਜੀਐਸਟੀ ਹੈ। ਚਾਰ ਸਾਲ ਪਹਿਲਾਂ ਨਰੇਂਦਰ ਮੋਦੀ ਨੇ ਭਾਰਤ ਦੀ ਆਰਥਿਕਤਾ 'ਤੇ ਹਮਲਾ ਬੋਲਿਆ ਅਤੇ ਲੋਕਾਂ ਦੇ ਪੈਰ 'ਤੇ ਕੁਲਹਾੜੀ ਮਾਰੀ ਹੈ। ਕਿਸਾਨਾਂ, ਦੁਕਾਨਦਾਰਾਂ ਅਤੇ ਛੋਟੇ ਮਜ਼ਦੂਰਾਂ ਨੂੰ ਜ਼ਬਰਦਸਤ ਸੱਟ ਲੱਗੀ। ਮਨਮੋਹਨ ਸਿੰਘ ਜੀ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਆਰਥਿਕਤਾ ਨੂੰ ਦੋ ਪ੍ਰਤੀਸ਼ਤ ਘਾਟਾ ਸਹਿਣਾ ਪੈ ਰਿਹਾ ਹੈ, ਇਹ ਦੇਖਿਆ ਵੀ ਗਿਆ।
ਨਰੇਂਦਰ ਮੋਦੀ ਆਪਣੇ ਦੋ ਤਿੰਨ ਉਦਯੋਗਪਤੀ ਮਿੱਤਰਾਂ ਨੂੰ ਲੋਕਾਂ ਦਾ ਪੈਸਾ ਦੇਣਾ ਚਾਹੁੰਦੇ ਸੀ। ਰਾਹੁਲ ਦਾ ਕਹਿਣਾ ਹੈ ਕਿ ਨੋਟਬੰਦੀ ਨੇ ਪ੍ਰਧਾਨ ਮੰਤਰੀ ਦੀ ਸੋਚੀ ਸਮਝੀ ਚਾਲ ਸੀ ਤਾਂ ਕਿ ਆਮ ਲੋਕਾਂ ਦੇ ਪੈਸੇ ਨਾਲ 'ਮੋਦੀ-ਮਿੱਤਰ' ਸਰਮਾਏਦਾਰਾਂ ਦੇ ਲੱਖਾਂ-ਕਰੋੜਾਂ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਣ। ਅਤੇ ਛੋਟੇ ਦੁਕਾਨਦਾਰਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















