ਪੜਚੋਲ ਕਰੋ
ਚੀਨ ਨਾਲ ਲੱਗ ਸਕਦੀ ਜੰਗ! ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਨੇ ਕੀਤਾ ਅਲਰਟ
ਇੱਕ ਪਾਸੇ ਜਿੱਥੇ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਬੁਲਾਏ ਗਏ ਅੱਠਵੇਂ ਦੌਰ ਦੀਆਂ ਬੈਠਕਾਂ ਬਿਨਾਂ ਕਿਸੇ ਸਿੱਟੇ 'ਤੇ ਆਏ ਹੀ ਖ਼ਤਮ ਹੋ ਗਈਆਂ ਹਨ, ਦੂਜੇ ਪਾਸੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਮੰਨਣਾ ਹੈ ਕਿ ਚੀਨ ਤੋਂ ਆਏ ਖ਼ਤਰੇ ਦੇ ਮੱਦੇਨਜ਼ਰ ਡ੍ਰੈਗਨ ਨਾਲ ਯੁੱਧ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ।
ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਬੁਲਾਏ ਗਏ ਅੱਠਵੇਂ ਦੌਰ ਦੀਆਂ ਬੈਠਕਾਂ ਬਿਨਾਂ ਕਿਸੇ ਸਿੱਟੇ 'ਤੇ ਆਏ ਹੀ ਖ਼ਤਮ ਹੋ ਗਈਆਂ ਹਨ, ਦੂਜੇ ਪਾਸੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਮੰਨਣਾ ਹੈ ਕਿ ਚੀਨ ਤੋਂ ਆਏ ਖ਼ਤਰੇ ਦੇ ਮੱਦੇਨਜ਼ਰ ਡ੍ਰੈਗਨ ਨਾਲ ਯੁੱਧ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ।
ਉਨ੍ਹਾਂ ਇਹ ਬਿਆਨ ਉਦੋਂ ਦਿੱਤਾ ਜਦੋਂ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਚੱਲ ਰਹੀ ਸੀ। ਜਨਰਲ ਰਾਵਤ ਇਹ ਵੀ ਕਹਿੰਦੇ ਹਨ ਕਿ ਲਾਈਨ ਆਫ ਅਕਚੂਅਲ ਕੰਟਰੋਲ ਨੂੰ ਲੈ ਕੇ ਬਹੁਤ ਤਣਾਅ ਹੈ। ਅਜਿਹੀ ਸਥਿਤੀ 'ਚ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਵੀ ਸਮੇਂ ਯੁੱਧ ਹੋ ਸਕਦਾ ਹੈ। ਉਨ੍ਹਾਂ ਅਨੁਸਾਰ ਚੀਨ ਨੇ ਸਰਹੱਦ 'ਤੇ ਜੋ ਸਥਿਤੀ ਬਣਾਈ ਹੈ ਉਹ ਕਿਸੇ ਵੀ ਸਮੇਂ ਸਥਿਤੀ ਨੂੰ ਹੋਰ ਵਿਗਾੜ ਸਕਦੀ ਹੈ ਤੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋ ਸਕਦਾ ਹੈ। ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਦਰਮਿਆਨ ਗੱਲਬਾਤ ਪੂਰਬੀ ਲੱਦਾਖ ਦੇ ਚੁਸ਼ੂਲ ਵਿੱਚ ਹੋਈ।
ਆਪਣੇ ਬਿਆਨ ਵਿੱਚ ਰਾਵਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਸਰਹੱਦ ‘ਤੇ ਕਿਸੇ ਵੀ ਤਬਦੀਲੀ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ 'ਚ ਵੀ ਭਾਰਤ ਨੇ ਆਪਣੀ ਸਥਿਤੀ ਨੂੰ ਬਹੁਤ ਸਪੱਸ਼ਟ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਲੱਦਾਖ ਵਿੱਚ ਤਾਪਮਾਨ ਮਾਈਨਸ 20 ਡਿਗਰੀ ਹੈ। ਅਜਿਹੀ ਸਥਿਤੀ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਉਥੇ ਖੜੀਆਂ ਹਨ। ਅਜਿਹਾ ਪਹਿਲਾਂ ਨਹੀਂ ਹੁੰਦਾ ਸੀ। ਭਾਰਤੀ ਫੌਜੀ ਬਹੁਤ ਠੰਡੇ ਮੌਸਮ 'ਚ ਉਚਾਈ ਵਾਲਿਆਂ ਚੌਂਕੀਆਂ ਤੋਂ ਹੇਠਾਂ ਆ ਜਾਂਦੇ ਸੀ।
ਇਸ ਦਾ ਫਾਇਦਾ ਉਠਾਉਂਦਿਆਂ, ਚੀਨ ਨੇ ਮਈ-ਅਪ੍ਰੈਲ 2020 'ਚ ਆਪਣੇ ਸੈਨਿਕਾਂ ਨੂੰ ਉਥੇ ਬਿਠਾ ਦਿੱਤਾ ਸੀ। 15-16 ਜੂਨ ਦੀ ਰਾਤ ਨੂੰ ਜਦੋਂ ਲੱਦਾਖ ਵਿੱਚ ਭਾਰਤੀ ਜਵਾਨਾਂ ਨੇ ਪੀਐਲਏ ਦੇ ਜਵਾਨਾਂ ਨਾਲ ਹਿੰਸਕ ਝੜਪ ਕੀਤੀ ਤਾਂ ਆਈਟੀਬੀਪੀ ਦੇ ਜਵਾਨ ਪਹਿਲਾਂ ਹੀ ਇਸ ਖੇਤਰ ਵਿੱਚ ਪੀਐਲਏ ਦੇ ਜਵਾਨਾਂ ਨਾਲ ਝੜਪ ਕਰ ਚੁੱਕੇ ਸੀ। 15-16 ਜੂਨ ਦੀ ਰਾਤ ਨੂੰ ਹੋਈ ਇਸ ਝੜਪ 'ਚ ਇਕ ਕਰਨਲ ਸਣੇ 20 ਭਾਰਤੀ ਸੈਨਿਕ ਮਾਰੇ ਗਏ, ਜਦਕਿ ਅਮਰੀਕੀ ਖੁਫੀਆ ਰਿਪੋਰਟ ਅਨੁਸਾਰ ਝੜਪ 'ਚ ਚੀਨੀ ਫੌਜ ਦੇ 40 ਤੋਂ ਵੱਧ ਜਵਾਨ ਮਾਰੇ ਗਏ। ਉਸ ਸਮੇਂ ਤੋਂ, ਇਸ ਪੂਰੇ ਖੇਤਰ ਵਿੱਚ ਦੋਵਾਂ ਪਾਸਿਆਂ ਤੋਂ ਫੌਜਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement