ਪੜਚੋਲ ਕਰੋ
Advertisement
ਕੇਂਦਰ ਸਰਕਾਰ ਦਾ ਪੰਜਾਬ ਨੂੰ ਮੁੜ ਝਟਕਾ, ਵੱਡਾ ਸੰਕਟ ਖੜ੍ਹਾ ਹੋਣ ਦਾ ਖਤਰਾ
ਦਰ ਸਰਕਾਰ ਅਜੇ ਪੰਜਾਬ ਨੂੰ ਰਾਹਤ ਦੇਣ ਦੇ ਰੌਂਅ ਵਿੱਚ ਨਹੀਂ ਜਾਪਦੀ। ਇੱਕ ਪਾਸੇ ਜਦ ਪੰਜਾਬ ਤੋਂ ਸੰਸਦ ਮੈਂਬਰ ਜਾਂ ਵਿਧਾਇਕ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਜਾਂਦੇ ਹਨ, ਤਾਂ ਉਨ੍ਹਾਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਜਲਦ ਹੀ ਪੰਜਾਬ 'ਚ ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੇਂਦਰ ਸਰਕਾਰ ਅਜੇ ਪੰਜਾਬ ਨੂੰ ਰਾਹਤ ਦੇਣ ਦੇ ਰੌਂਅ ਵਿੱਚ ਨਹੀਂ ਜਾਪਦੀ। ਇੱਕ ਪਾਸੇ ਜਦ ਪੰਜਾਬ ਤੋਂ ਸੰਸਦ ਮੈਂਬਰ ਜਾਂ ਵਿਧਾਇਕ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਜਾਂਦੇ ਹਨ, ਤਾਂ ਉਨ੍ਹਾਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਜਲਦ ਹੀ ਪੰਜਾਬ 'ਚ ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੂਸਰੇ ਪਾਸੇ ਖੁਦ ਹੀ ਕੇਂਦਰ ਸਰਕਾਰ ਕੋਰੀ ਨਾ ਕਰਕੇ ਸਪਸ਼ਟ ਕਰਦੀ ਹੈ ਕਿ ਜਦ ਤੱਕ ਕਿਸਾਨ ਆਪਣਾ ਧਰਨਾ ਖਤਮ ਕਰਕੇ ਕੇਂਦਰ ਵੱਲੋਂ ਪਾਸ ਬਿੱਲਾਂ ਨੂੰ ਨਹੀਂ ਮੰਨਦੇ ਓਨਾ ਚਿਰ ਰੇਲ ਸੇਵਾ ਨਹੀਂ ਸ਼ੁਰੂ ਕੀਤੀ ਜਾਵੇਗੀ।
ਇਸ ਦਰਮਿਆਨ ਹੁਣ ਪੰਜਾਬ 'ਚ ਰੇਲਾਂ ਚਲਾਉਣ ਨੂੰ ਲੈ ਕੇ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਮਾਲ-ਟ੍ਰੇਨਾਂ ਚਲਾਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਹੁਣ ਮਾਲ ਟ੍ਰੇਨਾਂ ਦੀ ਆਵਾਜਾਈ 'ਤੇ 12 ਨਵੰਬਰ ਤੱਕ ਪਾਬੰਦੀ ਰਹੇਗੀ। ਰੇਲਵੇ ਦੇ ਇਸ ਫੈਸਲੇ ਨਾਲ ਪੰਜਾਬ ਦਾ ਸੰਕਟ ਹੋਰ ਗਹਿਰਾ ਹੋਣ ਦੇ ਆਸਾਰ ਹਨ। ਸਭ ਤੋਂ ਵੱਡੀ ਸਮੱਸਿਆ ਥਰਮਲ ਪਲਾਂਟਾਂ ਲਈ ਕੋਲੇ ਤੇ ਕਣਕ ਦੀ ਸੀਜ਼ਨ ਲਈ ਖਾਦ ਦੀ ਹੈ।
ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਮਾਲ ਗੱਡੀਆਂ ਚਲਾਉਣ ਲਈ ਕਿਹਾ ਸੀ। ਸੰਸਦ ਮੈਂਬਰਾਂ ਨੇ ਸ਼ਾਹ ਸਾਹਮਣੇ ਪੰਜਾਬ ਦੀ ਮੌਜੂਦਾ ਸਥਿਤੀ ਰੱਖੀ, ਪਰ ਮੁਲਾਕਾਤ ਦਾ ਕੋਈ ਅਸਰ ਨਹੀਂ ਦਿੱਸਿਆ। ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲਦੀ ਹੀ ਪੰਜਾਬ ਵਿੱਚ ਰੇਲ ਸੇਵਾਵਾਂ ਬਹਾਲ ਕਰਨ ਦਾ ਵਾਅਦਾ ਕੀਤਾ ਹੈ। ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਵੀ ਮੀਟਿੰਗ ਕੀਤੀ ਜੋ ਤਸੱਲੀਬਖਸ਼ ਨਹੀਂ ਰਹੀ ਸੀ। ਰੇਲ ਮੰਤਰੀ ਵੱਲੋਂ ਸਪੱਸ਼ਟ ਹੁੰਗਾਰਾ ਨਾ ਮਿਲਣ ਕਾਰਨ ਸੰਸਦ ਮੈਂਬਰ ਅੱਧ ਵਿਚਕਾਰ ਬੈਠਕ ਤੋਂ ਬਾਹਰ ਚਲੇ ਗਏ ਸੀ।
ਇਸ ਦੇ ਨਾਲ ਹੀ ਰੇਲਵੇ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਉਂਦੀ, ਰੇਲ ਗੱਡੀਆਂ ਦੀ ਆਵਾਜਾਈ ਜਾਰੀ ਨਹੀਂ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਰੇਲਵੇ ਮੰਤਰਾਲੇ ਨੂੰ ਭਰੋਸਾ ਦਿੱਤਾ ਸੀ ਕਿ ਰੇਲਵੇ ਟਰੈਕ ਖਾਲੀ ਹਨ ਤੇ ਕਿਸਾਨ ਸਟੇਸ਼ਨਾਂ ਤੋਂ ਵੀ ਚਲੇ ਗਏ ਹਨ। ਸ਼ੁੱਕਰਵਾਰ ਨੂੰ ਕਿਸਾਨ 21 ਥਾਵਾਂ 'ਤੋਂ ਧਰਨਾ ਚੁੱਕ ਦਿੱਤਾ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਵਿਨੋਦ ਕੁਮਾਰ ਯਾਦਵ, ਚੇਅਰਮੈਨ ਤੇ ਰੇਲਵੇ ਬੋਰਡ ਦੇ ਸੀਈਓ ਨੂੰ ਭਰੋਸਾ ਦਿਵਾਇਆ।
ਟਰੰਪ ਵੱਲੋਂ ਵੱਡੇ ਫਰਕ ਨਾਲ ਜਿੱਤ ਦਾ ਐਲਾਨ, ਨਤੀਜੇ ਆਉਣ ਮਗਰੋਂ ਵੀ ਨਹੀਂ ਮੰਨੀ ਹਾਰ
ਰੇਲਵੇ ਬੋਰਡ ਦੇ ਚੇਅਰਮੈਨ ਨੇ ਪੰਜਾਬ ਸਰਕਾਰ ਦੇ ਦਾਅਵੇ ਨੂੰ ਗੁੰਮਰਾਹਕੁਨ ਦੱਸਿਆ ਹੈ। ਉਸ ਨੇ ਕਿਹਾ, 22 ਥਾਵਾਂ 'ਤੇ ਧਰਨਾ ਜਾਰੀ ਹੈ। ਦੀਵਾਲੀ ਤੇ ਛੱਠ ਪੂਜਾ ਦੇ ਮੱਦੇਨਜ਼ਰ, ਰੇਲਵੇ ਨਾ ਸਿਰਫ ਮਾਲ ਟ੍ਰੇਨ, ਬਲਕਿ ਯਾਤਰੀ ਰੇਲ ਗੱਡੀਆਂ ਵੀ ਚਲਾਉਣਾ ਚਾਹੁੰਦੀ ਹੈ। ਮੌਜੂਦਾ ਸਥਿਤੀ ਵਿੱਚ, ਰੇਲ ਗੱਡੀਆਂ 12 ਨਵੰਬਰ ਤੱਕ ਨਹੀਂ ਚੱਲਣਗੀਆਂ। ਉੱਤਰੀ ਰੇਲਵੇ ਨੂੰ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਹੁਣ ਤੱਕ 1200 ਕਰੋੜ ਤੋਂ ਵੀ ਵੱਧ ਦਾ ਘਾਟਾ ਹੋ ਚੁੱਕਿਆ ਹੈ। ਰੋਜ਼ਾਨਾ ਔਸਤਨ 45 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਉੱਤਰੀ ਰੇਲਵੇ ਦੇ ਜੀਐਮ ਆਸ਼ੂਤੋਸ਼ ਗੰਗਲ ਨੇ ਕਿਹਾ ਕਿ ਹਰ ਰੋਜ਼ ਔਸਤਨ 70 ਮਾਲ ਗੱਡੀਆਂ ਆਵਾਜਾਈ ਕਾਰਨ ਆ ਰਹੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement