ਪੜਚੋਲ ਕਰੋ
Advertisement
ਟਰੰਪ ਵੱਲੋਂ ਵੱਡੇ ਫਰਕ ਨਾਲ ਜਿੱਤ ਦਾ ਐਲਾਨ, ਨਤੀਜੇ ਆਉਣ ਮਗਰੋਂ ਵੀ ਨਹੀਂ ਮੰਨੀ ਹਾਰ
ਅਮਰੀਕਾ ਦੇ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੂੰ ਜੇਤੂ ਦੱਸੇ ਜਾਣ ਦੇ ਦਰਮਿਆਨ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਨੇ ਆਪਣੇ ਆਪ ਨੂੰ ਜੇਤੂ ਐਲਾਨ ਦਿੱਤਾ ਹੈ।
ਵਾਸ਼ਿੰਗਟਨ: ਅਮਰੀਕਾ ਦੇ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੂੰ ਜੇਤੂ ਦੱਸੇ ਜਾਣ ਦੇ ਦਰਮਿਆਨ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਨੇ ਆਪਣੇ ਆਪ ਨੂੰ ਜੇਤੂ ਐਲਾਨ ਦਿੱਤਾ ਹੈ। ਟਰੰਪ ਨੇ ਟਵੀਟ ਕੀਤਾ, “ਮੈਂ ਇਹ ਚੋਣ ਵੱਡੇ ਫਰਕ ਨਾਲ ਜਿੱਤੀ।”
ਹਾਲਾਂਕਿ, ਬਹੁਤ ਸਾਰੀਆਂ ਮੀਡੀਆ ਸੰਸਥਾਵਾਂ ਨੇ ਆਪਣੀ ਰਿਪੋਰਟਾਂ ਵਿੱਚ ਦੱਸਿਆ ਹੈ ਕਿ ਟਰੰਪ ਚੋਣ ਹਾਰ ਗਏ ਹਨ ਤੇ ਜੋ ਬਿਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਟਵਿੱਟਰ ਨੇ ਤੁਰੰਤ ਟਰੰਪ ਦੇ ਟਵੀਟ ਦੇ ਨਾਲ ਇੱਕ ਸੰਦੇਸ਼ ਪਾ ਦਿੱਤਾ, "ਜਦੋਂ ਇਹ ਟਵੀਟ ਕੀਤਾ ਗਿਆ ਸੀ ਤਾਂ ਸ਼ਾਇਦ ਵਿਜੇਤਾ ਦਾ ਐਲਾਨ ਨਹੀਂ ਕੀਤਾ ਗਿਆ ਸੀ।"
ਟਰੰਪ ਨੇ ਚੋਣਾਂ ਵਿੱਚ ਧਾਂਦਲੀ ਦੇ ਦੋਸ਼ਾਂ ਨੂੰ ਦੁਹਰਾਇਆ। ਉਸ ਨੇ ਕਿਹਾ ਕਿ ਗਿਣਤੀ ਕੇਂਦਰਾਂ ਦੇ ਅੰਦਰ "ਕੁਝ ਗਲਤ ਹੋਇਆ ਤੇ ਪੈਨਸਿਲਵੇਨੀਆ ਵਿੱਚ ਲੱਖਾਂ ਵੋਟਾਂ ਗ਼ੈਰਕਾਨੂੰਨੀ ਢੰਗ ਨਾਲ ਲਈਆਂ ਗਈਆਂ। ਡੋਨਲਡ ਟਰੰਪ ਅਜੇ ਤਕ ਹਾਰ ਮੰਨਣ ਲਈ ਤਿਆਰ ਨਹੀਂ ਹਨ। ਟਰੰਪ ਨੇ ਕਿਹਾ ਹੈ ਕਿ ਉਹ ਸੋਮਵਾਰ ਤੋਂ ਕਾਨੂੰਨੀ ਲੜਾਈ ਨੂੰ ਤੇਜ਼ ਕਰਨਗੇ ਤੇ ਵੋਟਾਂ ਦੀ ਗਿਣਤੀ ਇਮਾਨਦਾਰੀ ਨਾਲ ਮੁਕੰਮਲ ਹੋਣ ਤੱਕ ਚੁੱਪ ਨਹੀਂ ਬੈਠਣਗੇ।
ਟਰੰਪ ਵਰਜੀਨੀਆ 'ਚ ਗੋਲਫ ਖੇਡ ਰਹੇ ਸੀ ਉਸ ਸਮੇਂ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਬਿਡੇਨ ਦੀ ਜਿੱਤ ਦੀ ਖਬਰ ਦਿੱਤੀ। ਉਨ੍ਹਾਂ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਜੋ ਬਿਡੇਨ ਜੇਤੂ ਹੋਣ ਦੇ ਨਾਤੇ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੇ ਕੁਝ ਮੀਡੀਆ ਸਾਥੀ ਇਸ ਕੰਮ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ, ਆਖਰ ਉਹ ਕਿਉਂ ਨਹੀਂ ਚਾਹੁੰਦੇ ਕਿ ਸੱਚਾਈ ਸਾਹਮਣੇ ਆਵੇ। ਇਹ ਸਪੱਸ਼ਟ ਹੈ ਕਿ ਪੂਰੇ ਚੋਣ ਨਤੀਜੇ ਅਜੇ ਬਹੁਤ ਦੂਰ ਹਨ। ਕਿਸੇ ਵੀ ਰਾਜ ਨੇ ਜੋ ਬਿਡੇਨ ਨੂੰ ਜੇਤੂ ਨਹੀਂ ਐਲਾਨਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਵਿਸ਼ਵ
ਦੇਸ਼
Advertisement