(Source: ECI/ABP News)
ਦੁਸਹਿਰੇ 'ਤੇ ਰਾਵਣ ਦੀ ਥਾਂ ਮੋਦੀ ਦੇ ਸਾੜੇ ਪੁਤਲੇ, ਹੁਣ ਦੀਵਾਲੀ 'ਤੇ ਕੀਤਾ ਕਿਸਾਨਾਂ ਨੇ ਨਵਾਂ ਐਲਾਨ
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਅਲੱਗ-ਥਲੱਗ ਕਰਨ ਦੇ ਰਾਹ ਪੈ ਗਈ ਹੈ ਤੇ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਚਲਾਉਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਤੇ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ।
![ਦੁਸਹਿਰੇ 'ਤੇ ਰਾਵਣ ਦੀ ਥਾਂ ਮੋਦੀ ਦੇ ਸਾੜੇ ਪੁਤਲੇ, ਹੁਣ ਦੀਵਾਲੀ 'ਤੇ ਕੀਤਾ ਕਿਸਾਨਾਂ ਨੇ ਨਵਾਂ ਐਲਾਨ farmers big announcement against union government ਦੁਸਹਿਰੇ 'ਤੇ ਰਾਵਣ ਦੀ ਥਾਂ ਮੋਦੀ ਦੇ ਸਾੜੇ ਪੁਤਲੇ, ਹੁਣ ਦੀਵਾਲੀ 'ਤੇ ਕੀਤਾ ਕਿਸਾਨਾਂ ਨੇ ਨਵਾਂ ਐਲਾਨ](https://static.abplive.com/wp-content/uploads/sites/5/2020/09/18162706/farmers.jpg?impolicy=abp_cdn&imwidth=1200&height=675)
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੇ ਦੁਸਹਿਰੇ 'ਤੇ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਸੀ ਜਿਸ ਦੀ ਪੂਰੇ ਦੁਨੀਆਂ ਵਿੱਚ ਚਰਚਾ ਹੋਈ ਸੀ। ਹੁਣ ਦੀਵਾਲੀ 'ਤੇ ਕਿਸਾਨਾਂ ਨੇ ਨਵਾਂ ਐਲਾਨ ਕੀਤਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 14 ਨਵੰਬਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਕਾਲੀ ਦੀਵਾਲੀ ਮਨਾਉਂਦਿਆਂ ਘਰਾਂ ਉੱਤੇ ਕਾਲੀਆਂ ਝੰਡੀਆਂ ਲਾਈਆਂ ਜਾਣਗੀਆਂ ਤੇ ਮੋਦੀ ਸਰਕਾਰ ਦੇ 1000 ਤੋਂ ਵੱਧ ਪਿੰਡਾਂ ਵਿੱਚ ਅਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਅਲੱਗ-ਥਲੱਗ ਕਰਨ ਦੇ ਰਾਹ ਪੈ ਗਈ ਹੈ ਤੇ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਮਾਲ ਗੱਡੀਆਂ ਚਲਾਉਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਤੇ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ। ਕੇਂਦਰ ਨੇ ਕਰੋਨਾ ਦੌਰਾਨ ਸਿਰਫ਼ ਮਾਲ ਗੱਡੀਆਂ ਚਲਾਈਆਂ ਸਨ ਜਦਕਿ ਯਾਤਰੂ ਗੱਡੀਆਂ ਬੰਦ ਕੀਤੀਆਂ ਸਨ ਤਾਂ ਹੁਣ ਉਹ ਕਿਸ ਆਧਾਰ ’ਤੇ ਮਾਲ ਗੱਡੀਆਂ ਨੂੰ ਯਾਤਰੂ ਗੱਡੀਆਂ ਨਾਲ ਜੋੜ ਰਹੇ ਹਨ।
ਦੱਸ ਦਈਏ ਕਿ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਅੱਜ 39ਵੇਂ ਦਿਨ ਵੀ ਸ਼ਾਪਿੰਗ ਮਾਲਜ਼, ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ ਤੇ ਪ੍ਰਾਈਵੇਟ ਥਰਮਲਾਂ ਸਮੇਤ ਹੋਰ ਥਾਵਾਂ ’ਤੇ ਧਰਨੇ ਜਾਰੀ ਹਨ। ਉਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ਾਪਿੰਗ ਮਾਲ ਕਪੂਰਥਲਾ ਤੇ ਸ਼ੇਰੋਂ ਵੱਲੋਂ ਟੌਲ ਪਲਾਜ਼ੇ (ਤਰਨ ਤਾਰਨ) ਅੱਗੇ ਲੱਗਾ ਧਰਨਾ ਵੀ 30ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ।
US Elections: ਆਖਿਰ ਕਿੱਥੇ ਹੋਈ ਟਰੰਪ ਤੋਂ ਗਲਤੀ, ਕਿਵੇਂ ਮਿਲੀ ਬਾਇਡਨ ਨੂੰ ਇਤਿਹਾਸਕ ਜਿੱਤ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)