ਗਰਲਫ੍ਰੈਂਡ ਨਾਲ ਰੋਮਾਂਟਿਕ ਟ੍ਰਿਪ 'ਤੇ ਡੋਮਿਨਿਕਾ ਗਿਆ ਸੀ ਮੇਹੁਲ ਚੋਕਸੀ, ਐਂਟੀਗੁਆ ਦੇ ਪੀਐਮ ਦਾ ਖੁਲਾਸਾ
ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਐਂਟੀਗੁਆ ਨਿਊਜ਼ ਰੂਮ ਦੇ ਅਨੁਸਾਰ, ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਸ਼ਾਇਦ ਆਪਣੀ ਗਰਲਫ੍ਰੈਂਡ ਦੇ ਨਾਲ ਇੱਕ ਰੋਮਾਂਟਿਕ ਟ੍ਰਿਪ 'ਤੇ ਡੋਮਿਨਿਕਾ ਗਿਆ ਸੀ ਅਤੇ ਉਥੇ ਫੜਿਆ ਗਿਆ।
ਨਵੀਂ ਦਿੱਲੀ: ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਐਂਟੀਗੁਆ ਨਿਊਜ਼ ਰੂਮ ਦੇ ਅਨੁਸਾਰ, ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਸ਼ਾਇਦ ਆਪਣੀ ਗਰਲਫ੍ਰੈਂਡ ਦੇ ਨਾਲ ਇੱਕ ਰੋਮਾਂਟਿਕ ਟ੍ਰਿਪ 'ਤੇ ਡੋਮਿਨਿਕਾ ਗਿਆ ਸੀ ਅਤੇ ਉਥੇ ਫੜਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਦੇਰ ਰਾਤ ਨੂੰ ਡੋਮਿਨਿਕਾ ਜੇਲ੍ਹ ਤੋਂ ਮੇਹੁਲ ਚੋਕਸੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ। ਜੇਲ੍ਹ 'ਚ ਬੰਦ ਮੇਹੁਲ ਚੋਕਸੀ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਦਿਖਾਈ ਦਿੱਤੇ।
ਮੇਹੁਲ ਚੋਕਸੀ ਪਿਛਲੇ 5 ਦਿਨਾਂ ਤੋਂ ਡੋਮਿਨਿਕਾ ਦੀ ਜੇਲ੍ਹ ਵਿੱਚ ਹੈ। ਅੱਜ ਖ਼ਬਰਾਂ ਆਈਆਂ ਕਿ ਇੱਕ ਭਾਰਤੀ ਜਹਾਜ਼ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਡੋਮਿਨਿਕਾ ਪਹੁੰਚ ਗਿਆ ਹੈ। ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਆਪਣੇ ਦੇਸ਼ ਦੇ ਇੱਕ ਰੇਡੀਓ ਸ਼ੋਅ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। ਹਾਲਾਂਕਿ, ਭਾਰਤੀ ਅਧਿਕਾਰੀਆਂ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਐਂਟੀਗੁਆ ਨਿਊਜ਼ ਰੂਮ ਦੇ ਅਨੁਸਾਰ, ਕਤਰ ਏਅਰਵੇਜ਼ ਦਾ ਇੱਕ ਨਿੱਜੀ ਜਹਾਜ਼ ਡੋਮਿਨਿਕਾ ਦੇ ਡਗਲਸ-ਚਾਰਲਸ ਏਅਰਪੋਰਟ 'ਤੇ ਉਤਰਿਆ। ਜਿਸ ਤੋਂ ਬਾਅਦ ਚੋਕਸੀ ਦੇ ਹਵਾਲਗੀ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਬੁੱਧਵਾਰ ਨੂੰ ਡੋਮੀਨਿਕਾ ਤੋਂ ਗ੍ਰਿਫਤਾਰ ਕੀਤੇ ਚੋਕਸੀ 'ਤੇ ਦੋਸ਼ ਹੈ ਕਿ ਉਹ ਗੈਰਕਾਨੂੰਨੀ ਢੰਗ ਨਾਲ ਡੋਮੀਨਿਕਾ ਵਿੱਚ ਦਾਖਲ ਹੋਇਆ ਸੀ।