ਪੜਚੋਲ ਕਰੋ
(Source: ECI/ABP News)
ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਨੂੰ ਅੱਤਵਾਦੀ ਚਿਹਰਾ ਕਹਿ ਫਸੇ ਸੁਖਬੀਰ ਬਾਦਲ, ਕੋਰਟ ਨੇ ਜਾਰੀ ਕੀਤਾ ਸਮਨ
ਅਖੰਡ ਕੀਰਤਨੀ ਜੱਥੇ ਨੂੰ ਅੱਤਵਾਦੀ ਸੰਗਠਨ ਦਾ ਚਿਹਰਾ ਦੱਸਣ ਦੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਅਦਾਲਤ ਨੇ ਸੰਮਨ ਭੇਜ ਪੇਸ਼ ਹੋਣ ਲਈ ਕਿਹਾ ਹੈ। ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ ਅਤੇ ਇਸ ਦਿਨ ਸੁਖਬੀਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ।
![ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਨੂੰ ਅੱਤਵਾਦੀ ਚਿਹਰਾ ਕਹਿ ਫਸੇ ਸੁਖਬੀਰ ਬਾਦਲ, ਕੋਰਟ ਨੇ ਜਾਰੀ ਕੀਤਾ ਸਮਨ District Court Issued Summons To Sukhbir Singh Badal ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਨੂੰ ਅੱਤਵਾਦੀ ਚਿਹਰਾ ਕਹਿ ਫਸੇ ਸੁਖਬੀਰ ਬਾਦਲ, ਕੋਰਟ ਨੇ ਜਾਰੀ ਕੀਤਾ ਸਮਨ](https://static.abplive.com/wp-content/uploads/sites/5/2019/11/27120556/SUKHBIR-BADAL.jpg?impolicy=abp_cdn&imwidth=1200&height=675)
ਚੰਡੀਗੜ੍ਹ: ਅਖੰਡ ਕੀਰਤਨੀ ਜੱਥੇ ਨੂੰ ਅੱਤਵਾਦੀ ਸੰਗਠਨ ਦਾ ਚਿਹਰਾ ਦੱਸਣ ਦੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਅਦਾਲਤ ਨੇ ਸੰਮਨ ਭੇਜ ਪੇਸ਼ ਹੋਣ ਲਈ ਕਿਹਾ ਹੈ। ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ ਅਤੇ ਇਸ ਦਿਨ ਸੁਖਬੀਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਪੁਲਿਸ ਨੇ ਸੁਖਬੀਰ ਸਿੰਘ ਬਾਦਲ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਜਾਇਜ਼ ਠਹਿਰਾਇਆ ਸੀ।
ਅਖੰਡ ਕੀਰਤਨੀ ਗਰੁੱਪ ਦੀ ਸ਼ਿਕਾਇਤ 'ਤੇ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਪੁਲਿਸ ਰਿਪੋਰਟ ਮੁਤਾਬਕ ਅਖਬਾਰਾਂ ਅਨੁਸਾਰ ਸੁਖਬੀਰ ਬਾਦਲ ‘ਤੇ ਲੱਗੇ ਦੋਸ਼ ਸਹੀ ਪਾਏ ਗਏ ਹਨ। ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਪਟਿਆਲਾ ਦੇ ਇੱਕ ਚੈਨਲ ਤੋਂ ਟੈਲੀਕਾਸਟ ਕੀਤੀ ਗਈ ਇੱਕ ਵੀਡੀਓ ਕਲਿੱਪ ਵੱਲੋਂ ਵੀ ਕੀਤੀ ਗਈ ਹੈ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਉਸਦੇ ਖਿਲਾਫ ਲਗਾਏ ਦੋਸ਼ ਸਹੀ ਹਨ।
ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਮੁਹਾਲੀ ਨਿਵਾਸੀ ਰਜਿੰਦਰ ਪਾਲ ਸਿੰਘ ਵੱਲੋਂ ਜਨਵਰੀ 2017 'ਚ ਸੁਖਬੀਰ ਬਾਦਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। 4 ਜਨਵਰੀ 2017 ਨੂੰ ਉਹ ਅਰਵਿੰਦ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਸੁਖਬੀਰ ਬਾਦਲ ਨੇ ਇਸ ਸਮੇਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਲਾਲਾਬਾਦ ਵਿੱਚ ਬਿਆਨ ਦਿੱਤੇ ਸੀ, ਜਿਸ ਵਿੱਚ ਸੁਖਬੀਰ ਨੇ ਅਖੰਡ ਕੀਰਤਨੀ ਸਮੂਹ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਦਾ ਚਿਹਰਾ ਦੱਸਿਆ ਸੀ।
ਰਾਜਿੰਦਰ ਪਾਲ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਇਹ ਖ਼ਬਰ ਕਈ ਅਖਬਾਰਾਂ ਵਿੱਚ ਵੀ ਛਪੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਜੱਥੇ ਦਾ ਵਿਸ਼ਵ ਭਰ ਵਿੱਚ ਨਾਂ ਹੈ, ਪਰ ਬਾਦਲ ਦੇ ਬਿਆਨ ਨੇ ਉਨ੍ਹਾਂ ਦੇ ਜੱਥੇ ਦਾ ਨਾਂ ਖ਼ਰਾਬ ਕਰ ਦਿੱਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)