ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨੇ ਆਰਥਿਕਤਾ 'ਤੇ ਬੁਰਾ ਪ੍ਰਭਾਵ ਪਾਇਆ ਹੈ। ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਬਾਹਲੀ ਉਮੀਦ ਨਹੀਂ ਸੀ ਪਰ ਫਿਰ ਵੀ ਕੇਂਦਰ ਸਰਕਾਰ ਦੀਵਾਲੀ ਦਾ ਤੋਹਫਾ ਦੇਣ ਜਾ ਰਹੀ ਹੈ। ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਤੋਹਫ਼ੇ ਦਾ ਐਲਾਨ ਕੀਤਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਮਹਾਂਮਾਰੀ ਨਾਲ ਆਰਥਿਕਤਾ ਪ੍ਰਭਾਵਤ ਹੋਈ ਹੈ। ਆਰਥਿਕਤਾ ਵਿੱਚ ਮੰਗ ਵਧਾਉਣ ਲਈ ਦੋ ਪ੍ਰਸਤਾਵ ਦਿੱਤੇ ਗਏ ਹਨ। ਪਹਿਲੀ ‘ਐਲਟੀਸੀ ਕੈਸ਼ ਵਾਊਚਰ ਸਕੀਮ’ ਤੇ ਦੂਜੀ ਹੈ ‘ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ’। ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਤਹਿਤ ਸਰਕਾਰੀ ਕਰਮਚਾਰੀਆਂ ਨੂੰ 10,000 ਰੁਪਏ ਵਿੱਚ ਫੈਸਟੀਵਲ ਐਡਵਾਂਸ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਟਿਕਟ ਦਾ ਕਿਰਾਇਆ ਐਲਟੀਸੀ ਵਿੱਚ ਕਰਮਚਾਰੀਆਂ ਨੂੰ ਨਕਦ ਰੂਪ ਵਿੱਚ ਭੁਗਤਾਨ ਕੀਤਾ ਜਾਵੇਗਾ।

ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ, ਪੀਐਮ ਮੋਦੀ ਸਣੇ ਅਟਲ ਟਨਲ ਦਾ ਕੀਤਾ ਸੀ ਉਦਘਾਟਨ

ਵਿੱਤ ਮੰਤਰੀ ਨੇ ਕਿਹਾ ਕਿ ਐਲਟੀਸੀ ਕੈਸ਼ ਵਾਊਚਰ ਸਕੀਮ ਤੇ ਵਿਸ਼ੇਸ਼ ਤਿਉਹਾਰ ਐਡਵਾਂਸ ਯੋਜਨਾ ਸ਼ੁਰੂ ਕੀਤੀ ਜਾਵੇਗੀ। ਮੰਗ ਨੂੰ ਪ੍ਰੋਤਸਾਹਨ ਕਰਨ ਲਈ ਰਾਸ਼ੀ ਐਲਟੀਏ ਦੇ ਖਰਚਿਆਂ ਲਈ ਅਗਾਊਂ ਦਿੱਤੀ ਜਾਵੇਗੀ। ਐਲਟੀਸੀ ਲਈ ਨਕਦ 'ਤੇ ਸਰਕਾਰ ਦਾ ਖਰਚਾ 5,675 ਕਰੋੜ ਰੁਪਏ ਹੋਵੇਗਾ। 1,900 ਕਰੋੜ ਪੀਐਸਯੂ ਅਤੇ ਬੈਂਕਾਂ ਨੂੰ ਦਿੱਤੇ ਜਾਣਗੇ।

ਜਲੰਧਰ 'ਚ ਬੀਜੇਪੀ ਲੀਡਰ ਕਰਨ ਪਹੁੰਚੇ ਸੀ ਮੀਟਿੰਗ, ਅੱਗੇ ਟੱਕਰੇ ਕਿਸਾਨ, ਹੋਇਆ ਜ਼ਬਰਦਸਤ ਵਿਰੋਧ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ