ਵਿਦੇਸ਼ ਭੇਜੇ ਜਾ ਰਹੇ ਵਿਆਹ ਦੇ ਕਾਰਡਾਂ ਵਿੱਚੋਂ ਨਸ਼ਾ ਬਰਾਮਦ , ਜੁਗਾੜ ਵੇਖ ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼
ਏਅਰਪੋਰਟ ਤੇ ਜਦੋਂ ਇੱਕ ਮਹਿਲਾ ਦੀ ਤਲਾਸ਼ੀ ਲਈ ਗਈ ਤਾਂ ਇਸ ਕੋਲ ਵਿਆਹ ਦੇ ਕਾਰਡ ਸੀ ਪਰ ਜਦੋਂ ਸ਼ੱਕ ਦੇ ਆਧਾਰ ਤੇ ਕਾਰਡਾਂ ਦੀ ਘੋਖ ਕੀਤੀ ਗਈ ਤਾਂ ਉੱਥੇ ਖੜ੍ਹੇ ਜਾਂਚ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ।
Drugs in Wedding Card: ਅਕਸਰ ਹੀ ਵਿਦੇਸ਼ ਵਿੱਚ ਬੈਠੇ ਸੱਜਣ ਆਪਣੇ ਪਰਿਵਾਰ ਵਾਲਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਤੋਂ ਕੁਝ ਨਾ ਕੁਝ ਸਮਾਨ ਮੰਗਵਾਉਂਦੇ ਹੀ ਰਹਿੰਦੇ ਨੇ ਪਰ ਹੋ ਸਕਦਾ ਹੈ ਇਸ ਖ਼ਬਰ ਤੋਂ ਬਾਅਦ ਕੁਝ ਰਿਸ਼ਤੇਦਾਰ ਜਾਂ ਦੋਸਤ ਇਸ ਤੋਂ ਹੱਥ ਖਿੱਚ ਲੈਣ, ਕਿਉਂਕਿ ਮਾਮਲਾ ਹੀ ਕੁਝ ਅਜਿਹਾ ਹੈ।
ਦਰਅਸਲ ਏਅਰਪੋਰਟ ਤੇ ਜਦੋਂ ਇੱਕ ਮਹਿਲਾ ਦੀ ਤਲਾਸ਼ੀ ਲਈ ਗਈ ਤਾਂ ਇਸ ਕੋਲ ਵਿਆਹ ਦੇ ਕਾਰਡ ਸੀ ਪਰ ਜਦੋਂ ਸ਼ੱਕ ਦੇ ਆਧਾਰ ਤੇ ਕਾਰਡਾਂ ਦੀ ਘੋਖ ਕੀਤੀ ਗਈ ਤਾਂ ਉੱਥੇ ਖੜ੍ਹੇ ਜਾਂਚ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਕਿਉਂਕਿ ਇਸ ਵਿੱਚ ਡਰੱਗਸ ਦੇ ਪੈਕਟ ਲੁਕੋ ਕੇ ਰੱਖੇ ਹੋਏ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਉਹ ਜਮ ਕੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੈ।
A girl with #WeddingCards caught on the #Airport.
— Rupin Sharma (@rupin1992) September 11, 2022
The #Cards contained #DRUGS
Be careful ... do not take anything from anyone on the airport,
Regardless of its shape, size, item. Neither old nor young, male/female/child, anyone whosoever ! pic.twitter.com/IM64El9K1u
ਇਸ ਵੀਡੀਓ ਨੂੰ ਆਈਪੀਐਸ ਅਫ਼ਸਰ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਤੇ ਉਨ੍ਹਾਂ ਲਿਖਿਆ ਕਿ ਸਾਵਧਾਨ ਰਹੋ, ਏਅਰਪੋਰਟ ਤੇ ਇਹੋ ਜਿਹੀਆਂ ਚੀਜਾ ਨਾ ਲੈ ਕੇ ਜਾਓ। ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਸੋਚਣ ਨੂੰ ਵੀ ਮਜਬੂਰ ਕਰ ਦਿੱਤਾ ਹੈ
ਇਹ ਵੀ ਪੜ੍ਹੋ:Gujarat Election: ਆ ਰਹੀ ਹੈ ਆਮ ਆਦਮੀ ਪਾਰਟੀ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।