ਪੜਚੋਲ ਕਰੋ
ਗਾਰਗੀ ਕਾਲਜ ਕੇਸ 'ਚ ਐਫਆਈਆਰ, ਕੇਜਰੀਵਾਲ-ਸਿਸੋਦੀਆ ਨੇ ਕੀਤੀ ਘਟਨਾ ਦੀ ਨਿੰਦਾ, ਦਿੱਲੀ ਮਹਿਲਾ ਕਮਿਸ਼ਨ ਨੇ ਕਾਲਜ ਨੂੰ ਭੇਜਿਆ ਨੋਟਿਸ
ਦਿੱਲੀ ਦੇ ਹੌਜ ਖਾਸ ਥਾਣੇ ਵਿੱਚ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਅਤੇ ਕਾਲਜ ਨੂੰ ਨੋਟਿਸ ਭੇਜਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ- ਧੀਆਂ ਨਾਲ ਬਦਸਲੂਕੀ ਬਰਦਾਸ਼ਤ ਨਹੀਂ।

ਨਵੀਂ ਦਿੱਲੀ: ਗਾਰਗੀ ਕਾਲਜ ਦਿੱਲੀ ਵਿਖੇ ਵਿਦਿਆਰਥਣਾਂ ਨਾਲ ਛੇੜਛਾੜ ਮਾਮਲੇ 'ਚ ਦਿੱਲੀ ਦੇ ਹੌਜ ਖਾਸ ਥਾਣੇ ਵਿੱਚ ਦੇ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਲੜਕੀਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਖਿੱਚ ਲਿਆ ਅਤੇ ਅਸ਼ਲੀਲ ਹਰਕਤਾਂ ਕੀਤੀਆਂ, ਜਦੋਂਕਿ ਸੁਰੱਖਿਆ ਗਾਰਡ ਅਤੇ ਪੁਲਿਸ ਮੁਲਾਜ਼ਮ ਇਨ੍ਹਾਂ ਘਟਨਾਵਾਂ ਦੌਰਾਨ ਮੂਕ ਦਰਸ਼ਕ ਬਣੇ ਰਹੇ। ਗੁੱਸੇ 'ਚ ਆਈਆਂ ਵਿਦਿਆਰਥਣਾਂ ਨੇ ਕੈਂਪਸ 'ਚ ਪ੍ਰਦਰਸ਼ਨ ਕੀਤਾ।
ਮਾਲੀਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਗਾਰਗੀ ਕਾਲਜ ਨੇ ਇਸ ਤਰ੍ਹਾਂ ਦੀ ਗੰਭੀਰ ਘਟਨਾ ਪ੍ਰਤੀ ਜਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ ਉਹ ਗੈਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, “ਕੁੜੀਆਂ ਨੇ ਬਿਆਨ ਦਿੱਤੇ ਅਤੇ ਦੁਖਦਾਈ ਤਜਰਬੇ ਸਾਂਝੇ ਕੀਤੇ। ਕਾਲਜ ਪ੍ਰਸ਼ਾਸਨ ਨੇ ਕਾਰਵਾਈ ਕਰਨ ਅਤੇ ਸ਼ਿਕਾਇਤ ਦਰਜ ਕਰਨ ਦੀ ਬਜਾਏ ਵਿਦਿਆਰਥਣਾਂ ਨੂੰ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਿਆਂ ਤਾਂ ਉਨ੍ਹਾਂ ਨੂੰ ਕਾਲਜ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣਾ ਚਾਹੀਦਾ।"
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗਾਰਗੀ ਕਾਲਜ ਦੇ ਵਿਦਿਆਰਥੀਆਂ ਨਾਲ ਅਸ਼ਲੀਲ ਵਿਵਹਾਰ ਦੀਆਂ ਘਟਨਾਵਾਂ ਬਹੁਤ ਮੰਦਭਾਗੀਆਂ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਕੌਮੀ ਰਾਜਧਾਨੀ ‘ਚ ਅਜਿਹੀਆਂ ਘਟਨਾਵਾਂ ਵਾਪਰੀਆਂ।गार्गी कॉलेज में हमारी बेटियों के साथ बद्सलूकी बेहद दुखद और निराशाजनक है। इसे क़तई बर्दाश्त नहीं किया जा सकता। दोषियों को पकड़ कर सख्त से सख्त सजा मिलनी चाहिए। और ये सुनिश्चित हो कि हमारे कॉलेजों में पढ़ने वाले बच्चे सुरक्षित हों।
— Arvind Kejriwal (@ArvindKejriwal) February 10, 2020
ਦੂਜੇ ਪਾਸੇ, ਦਿੱਲੀ ਮਹਿਲਾ ਕਮਿਸ਼ਨ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਦੇ ਦੋਸ਼ 'ਚ ਦਿੱਲੀ ਪੁਲਿਸ ਅਤੇ ਗਾਰਗੀ ਕਾਲਜ ਨੂੰ ਇੱਕ ਨੋਟਿਸ ਭੇਜਿਆ। ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਵੀ ਕਾਲਜ ਵਿੱਚ ਕਈ ਵਿਦਿਆਰਥਣਾਂ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ।What happened in #Gargi festival is disgusting! Such fests r opportunities to celebrate the cultural diversity & talent in Delhi. But the obvious anti-social elements saw this fest as another chance to inflict harassment & violence on students! https://t.co/CqaSjdiswN
— Manish Sisodia (@msisodia) February 10, 2020
ਮਾਲੀਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਗਾਰਗੀ ਕਾਲਜ ਨੇ ਇਸ ਤਰ੍ਹਾਂ ਦੀ ਗੰਭੀਰ ਘਟਨਾ ਪ੍ਰਤੀ ਜਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ ਉਹ ਗੈਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, “ਕੁੜੀਆਂ ਨੇ ਬਿਆਨ ਦਿੱਤੇ ਅਤੇ ਦੁਖਦਾਈ ਤਜਰਬੇ ਸਾਂਝੇ ਕੀਤੇ। ਕਾਲਜ ਪ੍ਰਸ਼ਾਸਨ ਨੇ ਕਾਰਵਾਈ ਕਰਨ ਅਤੇ ਸ਼ਿਕਾਇਤ ਦਰਜ ਕਰਨ ਦੀ ਬਜਾਏ ਵਿਦਿਆਰਥਣਾਂ ਨੂੰ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਿਆਂ ਤਾਂ ਉਨ੍ਹਾਂ ਨੂੰ ਕਾਲਜ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣਾ ਚਾਹੀਦਾ।" Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















