ਪੜਚੋਲ ਕਰੋ
Advertisement
ਦਿੱਲੀ ਚੋਣ: ਬਗੈਰ ਇਜਾਜ਼ਤ ਭਾਜਪਾ ਉਮੀਦਵਾਰ ਤੇਜਿੰਦਰਪਾਲ ਸਿੰਘ ਬੱਗਾ ਨੇ ਕੀਤਾ ਚੋਣ ਪ੍ਰਚਾਰ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਤਜਿੰਦਰ ਪਾਲ ਬੱਗਾ ਨੂੰ ਹਰੀ ਨਗਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਤੇਜਿੰਦਰ ਪਾਲ ਬੱਗਾ ਟਵਿੱਟਰ 'ਤੇ ਆਪਣੇ ਵਿਰੋਧੀਆਂ ਨੂੰ ਟ੍ਰੋਲ ਕਰਨ ਕਰਕੇ ਖਬਰਾਂ 'ਚ ਹਨ।
ਨਵੀਂ ਦਿੱਲੀ: ਦਿੱਲੀ ਦੀ ਹਰੀਨਗਰ ਸੀਟ ਤੋਂ ਭਾਜਪਾ ਉਮੀਦਵਾਰ ਤੇਜਿੰਦਰਪਾਲ ਸਿੰਘ ਬੱਗਾ ਨੂੰ ਚੋਣ ਕਮਿਸ਼ਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ, ਮੰਗਲਵਾਰ ਨੂੰ ਨਾਮਜ਼ਦਗੀ ਦਾਇਰ ਕਰਨ ਤੋਂ ਬਾਅਦ ਤੇਜਿੰਦਰ ਪਾਲ ਬੱਗਾ ਨੇ ਆਪਣਾ ਗੀਤ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ। ਤੇਜਿੰਦਰ ਪਾਲ ਬੱਗਾ ਦਿੱਲੀ ਭਾਜਪਾ ਦਾ ਬੁਲਾਰਾ ਹੈ ਅਤੇ ਬਚਪਨ ਤੋਂ ਹੀ ਸਵੈ-ਸੇਵਕ ਹੋਣ ਦਾ ਦਾਅਵਾ ਵੀ ਕਰਦਾ ਰਿਹਾ ਹੈ।
ਬੱਗਾ ਦੀ ਕਿਸਮਤ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਾ ਲੜਨ ਦੇ ਫੈਸਲੇ ਨਾਲ ਚਮਕੀ ਅਤੇ ਉਸ ਨੂੰ ਹਰੀ ਨਗਰ ਸੀਟ ਦੀ ਦਾਅਵੇਦਾਰੀ ਮਿਲੀ। ਉਮੀਦਵਾਰੀ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਬੱਗਾ ਨੇ ਆਪਣਾ ਗੀਤ, 'ਬੱਗਾ ਬੱਗਾ' ਹਰ ਜਗ੍ਹਾ ਰਿਲੀਜ਼ ਕਰ ਦਿੱਤਾ।
ਚੋਣ ਕਮਿਸ਼ਨ ਦੇ ਨੋਟਿਸ 'ਤੇ ਤੇਜਿੰਦਰ ਪਾਲ ਬੱਗਾ ਦੀ ਸਫਾਈ
ਚੋਣ ਕਮਿਸ਼ਨ ਦਾ ਨੋਟਿਸ ਮਿਲਣ ਤੋਂ ਬਾਅਦ ਤੇਜਿੰਦਰ ਪਾਲ ਬੱਗਾ ਨੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ, “ਇਹ ਗਾਣਾ ਮੇਰੇ 'ਤੇ ਹੈ, ਨਾ ਤਾਂ ਭਾਜਪਾ ਨੂੰ ਵੋਟ ਪਾਉਣ ਦਾ ਇਸ 'ਚ ਕੋਈ ਜ਼ਿਕਰ ਹੈ ਅਤੇ ਨਾ ਹੀ ਇਸ 'ਚ ਹਰੀ ਨਗਰ ਵਿਧਾਨ ਸਭਾ ਸੀਟ ਦਾ ਜ਼ਿਕਰ ਹੈ। ਇਹ ਗਾਣਾ ਮੇਰੀ ਟਿਕਟ ਦੇ ਐਲਾਨ ਤੋਂ ਤੁਰੰਤ ਬਾਅਦ ਜਾਰੀ ਕੀਤਾ ਗਿਆ ਸੀ, ਉਦੋਂ ਤੱਕ ਮੈਂ ਨਾਮਜ਼ਦਗੀ ਪੱਤਰ ਵੀ ਦਾਇਰ ਨਹੀਂ ਕੀਤਾ ਸੀ।" ਉਨ੍ਹਾਂ ਕਿਹਾ, "ਮੇਰੇ ਦੋਸਤ ਨੇ ਇਹ ਗਾਣਾ ਫਰੀ 'ਚ ਗਾਇਆ ਹੈ, ਇਸ ਗਾਣੇ 'ਚ ਕੋਈ ਕੀਮਤ ਨਹੀਂ ਲੱਗੀ, ਮੈਂ ਕਿਸੇ ਨਿਯਮ ਦਾ ਉਲੰਘਣਾ ਨਹੀਂ ਕੀਤਾ। ਇਹ ਸਭ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਕਾਰਨ ਹੋ ਰਿਹਾ ਹੈ, ਉਨ੍ਹਾਂ ਨੂੰ ਮਹਿਸੂਸ ਹੋਇਆ ਹੈ ਕਿ ਉਹ ਇਸ ਸੀਟ ਨੂੰ 50 ਹਜ਼ਾਰ ਵੋਟਾਂ ਨਾਲ ਹਾਰ ਰਹੇ ਹਨ। ਮੇਰੇ ਵਕੀਲ ਚੋਣ ਕਮਿਸ਼ਨ ਨੂੰ ਜਵਾਬ ਦੇਣਗੇ।"Releasing Hari Nagar Vidhansabha Campaign Song #BaggaBaggaHarJagah Video pic.twitter.com/2WFnIpPZEa
— Tajinder Pal Singh Bagga (@TajinderBagga) January 24, 2020
ਇਸ ਦੇ ਨਾਲ ਹੀ ਬੱਗਾ ਨੇ ਕਿਹਾ ਕਿ ਕੇਜਰੀਵਾਲ ਮੇਰੇ ਤੋਂ ਡਰ ਗਏ ਹਨਡ ਦੱਸ ਦਈਏ ਕਿ ਬੱਗਾ ਦਾ ਜਿਸ ਆਪ ਉਮੀਦਵਾਰ ਨਾਲ ਮੁਕਾਬਲਾ ਹੈ ਉਸ ਕੋਲ 50 ਕਰੋੜ ਦੀ ਪਾਈਦਾਦ ਹੈ।मेरे खिलाफ चुनाव आयोग में शिकायते दी जा रही है, केजरीवाल जी मेरे से डर चुके है, संजय सिंह को पिछले 4 दिन में 40 बार हरि नगर विधानसभा भेजा जा चुका है , मैं आम आदमी हूँ, मेरे सामने जो केजरीवाल जी का प्रत्याशी है उसके पास 50 करोड़ की संपति है ।
— Tajinder Pal Singh Bagga (@TajinderBagga) January 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement