ਪੜਚੋਲ ਕਰੋ
ਈਦੀ ਫਾਊਂਡੇਸ਼ਨ ਦਾ ਮੁਖੀ ਕੋਰੋਨਾ ਪੌਜ਼ੇਟਿਵ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਨਾਲ ਕੀਤੀ ਸੀ ਮੁਲਾਕਾਤ
ਈਧੀ ਫਾਉਂਡੇਸ਼ਨ ਦੇ ਚੇਅਰਮੈਨ ਫੈਸਲ ਈਦੀ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ ਸੀ। ਫੈਸਲ ਈਦੀ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ।
ਨਵੀਂ ਦਿੱਲੀ: ਪਾਕਿਸਤਾਨ ਦੇ ਮਸ਼ਹੂਰ ਸਮਾਜ ਸੇਵੀ ਅਬਦੁੱਲ ਸੱਤਾਰ ਦਾ ਬੇਟਾ ਤੇ ਈਦੀ ਫਾਊਂਡੇਸ਼ਨ (Edhi Foundation) ਦੇ ਚੇਅਰਮੈਨ, ਫੈਸਲ ਈਦੀ ਕੋਰੋਨਾਵਾਇਰਸ (Covid-19) ਸੰਕਰਮਿਤ ਪਾਇਆ ਗਿਆ। ਫੈਸਲ ਐਧੀ ਨੇ ਹਾਲ ਹੀ ਵਿੱਚ ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਫੈਸਲ ਨੇ ਕੋਰੋਨਾ ਖ਼ਿਲਾਫ਼ ਲੜਾਈ ਲਈ ਇਮਰਾਨ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਸੀ।
ਡੌਨ ਨਿਊਜ਼ ਮੁਤਾਬਤ ਫੈਸਲ ਈਧੀ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਇਮਰਾਨ ਖ਼ਾਨ ਦੇ ਨਿੱਜੀ ਡਾਕਟਰ ਨੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
ਪਾਕਿਸਤਾਨ ‘ਚ ਹੁਣ ਤਕ 9505 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ ਤੇ 197 ਲੋਕਾਂ ਦੀ ਮੌਤ ਹੋ ਚੁੱਕੀ ਹੈ। 2066 ਮਰੀਜ਼ ਠੀਕ ਹੋ ਗਏ ਹਨ। ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਪੂਰਾ ਧਿਆਨ ਰੱਖ ਰਹੀ ਹੈ ਤੇ ਸੂਬਾਈ ਸਰਕਾਰਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਯਤਨ ਕਰ ਰਹੀ ਹੈ।
ਦੇਸ਼ ਦੇ ਪੰਜਾਬ ਸੂਬੇ ‘ਚ ਸਭ ਤੋਂ ਵੱਧ 4,195 ਕੇਸ, ਸਿੰਧ ‘ਚ 2,764, ਖੈਬਰ-ਪਖਤੂਨਖਵਾ ‘ਚ 1,276, ਬਲੋਚਿਸਤਾਨ ‘ਚ 465, ਗਿਲਗਿਟ ਬਾਲਚਿਸਤਾਨ ‘ਚ 281 ਤੇ ਇਸਲਾਮਾਬਾਦ ‘ਚ 185 ਕੇਸ ਦਰਜ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement