ਪੜਚੋਲ ਕਰੋ

ਕੈਪਟਨ ਸਰਕਾਰ ਨੇ ਖੋਲ੍ਹੀ ਭਰਤੀ, 1.2 ਲੱਖ ਅਸਾਮੀਆਂ ਭਰਨ ਦਾ ਐਲਾਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਸਾਲ ਚੜ੍ਹਦਿਆਂ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 1.2 ਲੱਖ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਅਸਾਮੀਆਂ ਪੜਾਅਵਾਰ ਭਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪਹਿਲੇ ਪੜਾਅ ਦੌਰਾਨ ਸਿਹਤ, ਸਿੱਖਿਆ ਤੇ ਡਾਕਟਰੀ ਸਿੱਖਿਆ ਤੇ ਖੋਜ ਵਰਗੇ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਭਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਸੂਬਾ ਸਰਕਾਰ ਦੀ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੌਰਾਨ ਉੱਚ ਪੱਧਰੀ ਮੀਟਿੰਗ ਵਿੱਚ ਜਾਰੀ ਕੀਤੇ। ਅਸਾਮੀਆਂ ਭਰਨ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਰੂਪ-ਰੇਖਾ ਤਿਆਰ ਕਰਨ ਲਈ ਆਖਿਆ ਹੈ। ਵੱਖ-ਵੱਖ ਵਿਭਾਗਾਂ ਵਿੱਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਬਾਰੇ ਮੁੱਖ ਸਕੱਤਰ ਨੂੰ ਪ੍ਰਸ਼ਾਸਕੀ ਸਕੱਤਰਾਂ ਦੇ ਨਾਲ ਮੀਟਿੰਗ ਕਰਨ ਲਈ ਕਿਹਾ ਹੈ। ਉਨ੍ਹਾਂ ਨੌਕਰੀਆਂ ਵਾਸਤੇ ਉਭਰ ਰਹੀਆਂ ਨਵੀਆਂ ਜ਼ਰੂਰਤਾਂ ਦੀ ਲੀਹ ’ਤੇ ਅਰਧ ਹੁਨਰਮੰਦਾਂ ਤੇ ਗ਼ੈਰ ਹੁਨਰਮੰਦਾਂ ਨੂੰ ਨਤੀਜਾ-ਮੁਖੀ ਸਿਖਲਾਈ ਦੇਣ ਵਾਸਤੇ ਹੁਨਰ ਵਿਕਾਸ ਮਿਸ਼ਨ ਦੇ ਤਾਲਮੇਲ ਨਾਲ ਵਿਸ਼ੇਸ਼ ਸਿਖਲਾਈ ਸਬੰਧੀ ਵੀ ਜ਼ੋਰ ਦਿੱਤਾ। ਤਕਨੀਕੀ ਸਿੱਖਿਆ ਤੇ ਰੋਜ਼ਗਾਰ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਡੀ.ਈ.ਜੀ.ਟੀ ਵੱਲੋਂ ‘ਓਵਰਸੀਜ਼ ਐਂਪਲਾਇਮੈਂਟ ਕੈਂਪ’ ਦੌਰਾਨ ਵਿਦੇਸ਼ੀ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ 30 ਹਜ਼ਾਰ ਨੌਜਵਾਨਾਂ ਨੇ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ 5000 ਨੌਕਰੀਆਂ ਵਾਸਤੇ ਖਾਹਿਸ਼ਮੰਦਾਂ ਦੀ ਚੋਣ ਲਈ ਸ਼ਮੂਲੀਅਤ ਕੀਤੀ ਪਰ ਸਿਰਫ 500 ਦੀ ਹੀ ਚੋਣ ਹੋਈ। ਕੈਪਟਨ ਨੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਹੇਠ ਵੱਖ-ਵੱਖ ਸਕੀਮਾਂ ਨੂੰ ਚਲਾਉਣ ਲਈ ਤੁਰੰਤ 5 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਵਾਸਤੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਅਗਲੇ ਵਿੱਤੀ ਸਾਲ ਦੌਰਾਨ 23 ਕਰੋੜ ਰੁਪਏ ਦੀ ਵਿੱਤੀ ਵਿਵਸਥਾ ਕਰਨ ਲਈ ਵੀ ਵਿੱਤ ਵਿਭਾਗ ਨੂੰ ਆਖਿਆ।

Education Loan Information:
Calculate Education Loan EMI

ਟਾਪ ਹੈਡਲਾਈਨ

Public Holiday: ਸੋਮਵਾਰ ਨੂੰ ਛੁੱਟੀ ਦਾ ਐਲਾਨ, ਕਈ ਸੂਬਿਆਂ 'ਚ 19 ਅਕਤੂਬਰ ਨੂੰ ਰਹੇਗੀ ਜਨਤਕ ਛੁੱਟੀ, ਜਾਣੋ ਪੰਜਾਬ 'ਚ...
ਸੋਮਵਾਰ ਨੂੰ ਛੁੱਟੀ ਦਾ ਐਲਾਨ, ਕਈ ਸੂਬਿਆਂ 'ਚ 19 ਅਕਤੂਬਰ ਨੂੰ ਰਹੇਗੀ ਜਨਤਕ ਛੁੱਟੀ, ਜਾਣੋ ਪੰਜਾਬ 'ਚ...
School Holiday: ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਹੁਕਮ ਜਾਰੀ, ਸਕੂਲ-ਕਾਲਜ 6 ਦਿਨ ਬੰਦ ਰਹਿਣਗੇ! ਇਸ ਸੂਬੇ 'ਚ ਸਰਕਾਰ ਵੱਲੋਂ ਅਹਿਮ ਫੈਸਲਾ...
ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਹੁਕਮ ਜਾਰੀ, ਸਕੂਲ-ਕਾਲਜ 6 ਦਿਨ ਬੰਦ ਰਹਿਣਗੇ! ਇਸ ਸੂਬੇ 'ਚ ਸਰਕਾਰ ਵੱਲੋਂ ਅਹਿਮ ਫੈਸਲਾ...
10th 12th Exam Schedule: 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ, ਫਰਵਰੀ ਵਿੱਚ ਇਸ ਤਰੀਕ ਨੂੰ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ, ਸ਼ਡਿਊਲ ਜਾਰੀ...  
10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ, ਫਰਵਰੀ ਵਿੱਚ ਇਸ ਤਰੀਕ ਨੂੰ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ, ਸ਼ਡਿਊਲ ਜਾਰੀ...  
Work From Home ਚਾਹੀਦਾ ਹੈ? ਸਰਕਾਰ ਵੀ ਕਰੇਗੀ ਮਦਦ, ਜਾਣੋ ਕਿੱਥੇ ਅਤੇ ਕਿਵੇਂ ਕਰਨਾ ਹੈ ਰਜਿਸਟ੍ਰੇਸ਼ਨ
Work From Home ਚਾਹੀਦਾ ਹੈ? ਸਰਕਾਰ ਵੀ ਕਰੇਗੀ ਮਦਦ, ਜਾਣੋ ਕਿੱਥੇ ਅਤੇ ਕਿਵੇਂ ਕਰਨਾ ਹੈ ਰਜਿਸਟ੍ਰੇਸ਼ਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Embed widget