Indian Bank  jobs- ਇੰਡੀਅਨ ਬੈਂਕ (Indian Bank) ਨੇ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜੋ ਉਮੀਦਵਾਰ ਦਿਲਚਸਪੀ ਰੱਖਦੇ ਹਨ ਅਤੇ ਅਪਲਾਈ ਕਰਨ ਦੇ ਯੋਗ ਹਨ, ਉਹ ਇੰਡੀਅਨ ਬੈਂਕ ਦੀ ਅਧਿਕਾਰਤ ਵੈੱਬਸਾਈਟ indianbank.in ਉਤੇ ਜਾ ਕੇ ਅਪਲਾਈ ਕਰ ਸਕਦੇ ਹਨ। 


ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੰਡੀਅਨ ਬੈਂਕ ਭਰਤੀ 2024 ਰਾਹੀਂ ਕੁੱਲ 1500 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਭਰਤੀ ਲਈ ਅਪਲਾਈ ਕਰ ਰਹੇ ਹੋ, ਤਾਂ ਤੁਸੀਂ 31 ਜੁਲਾਈ ਜਾਂ ਇਸ ਤੋਂ ਪਹਿਲਾਂ-ਪਹਿਲਾਂ ਅਪਲਾਈ ਕਰ ਸਕਦੇ ਹੋ।



ਨੌਕਰੀ ਪ੍ਰਾਪਤ ਕਰਨ ਲਈ ਉਮਰ ਸੀਮਾ
ਇੰਡੀਅਨ ਬੈਂਕ ਵਿਚ ਨੌਕਰੀ ਪ੍ਰਾਪਤ ਕਰਨ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 20 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।


ਹਾਲਾਂਕਿ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, SC/ST/OBC/PWBD ਆਦਿ ਵਰਗਾਂ ਲਈ ਉਮਰ ਸੀਮਾ ਵਿਚ ਛੋਟ ਦਿੱਤੀ ਗਈ ਹੈ, ਇਸ ਦੀ ਜਾਣਕਾਰੀ ਤੁਹਾਨੂੰ ਨੋਟੀਫਿਕੇਸ਼ਨ ਤੋਂ ਹੋ ਸਕਦੀ ਹੈ। ਇੰਡੀਅਨ ਬੈਂਕ ਵਿਚ ਨੌਕਰੀ ਪ੍ਰਾਪਤ ਕਰਨ ਲਈ ਲੋੜੀਂਦੀ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਟ ਡਿਗਰੀ ਜਾਂ ਕੇਂਦਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਿਸੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ। 


ਨਾਲ ਹੀ, ਉਮੀਦਵਾਰਾਂ ਨੇ 31.03.2020 ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਡਿਗਰੀ ਪੂਰੀ ਕੀਤੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ ਪਾਸ ਹੋਣ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। 


ਅਪਲਾਈ ਕਰਨ ਲਈ ਕਿੰਨੀ ਫੀਸ
ਇੰਡੀਅਨ ਬੈਂਕ ਭਰਤੀ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 500 ਰੁਪਏ ਅਦਾ ਕਰਨੇ ਪੈਣਗੇ। SC/ST/PWBD ਸ਼੍ਰੇਣੀ ਦੇ ਉਮੀਦਵਾਰਾਂ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਪਵੇਗੀ।


ਇੰਡੀਅਨ ਬੈਂਕ ਵਿੱਚ ਨੌਕਰੀ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਦੀ ਚੋਣ ਔਨਲਾਈਨ ਲਿਖਤੀ ਪ੍ਰੀਖਿਆ ਅਤੇ Local Language Proficiency Test ਦੇ ਆਧਾਰ ‘ਤੇ ਕੀਤੀ ਜਾਵੇਗੀ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।


Education Loan Information:

Calculate Education Loan EMI