ਪੜਚੋਲ ਕਰੋ
ਕੇਂਦਰ ਸਰਕਾਰ ਦੇ NEET ਤੇ JEE ਪ੍ਰੀਖਿਆ ਦੇ ਫੈਸਲੇ ਦਾ ਪੰਜਾਬ ਵੱਲੋਂ ਵਿਰੋਧ, ਸੁਪਰੀਮ ਕੋਰਟ 'ਚ ਪਟੀਸ਼ਨ ਕਰੇਗੀ ਦਾਖਲ
NEET ਤੇ JEE ਪ੍ਰੀਖਿਆ ਦੇਸ਼ ਭਰ ਅੰਦਰ ਸਤੰਬਰ ਮਹੀਨੇ ਹੋਣੀ ਤੈਅ ਕੀਤੀ ਗਈ ਹੈ ਪਰ ਪੰਜਾਬ ਦੇ ਸੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕੇਂਦਰ ਦਾ ਇਹ ਫੈਸਲਾ ਕੁਝ ਜ਼ਿਆਦਾ ਪੰਸਦ ਨਹੀਂ ਆਇਆ।

ਚੰਡੀਗੜ੍ਹ: NEET ਤੇ JEE ਪ੍ਰੀਖਿਆ ਦੇਸ਼ ਭਰ ਅੰਦਰ ਸਤੰਬਰ ਮਹੀਨੇ ਹੋਣੀ ਤੈਅ ਕੀਤੀ ਗਈ ਹੈ ਪਰ ਪੰਜਾਬ ਦੇ ਸੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕੇਂਦਰ ਦਾ ਇਹ ਫੈਸਲਾ ਕੁਝ ਜ਼ਿਆਦਾ ਪੰਸਦ ਨਹੀਂ ਆਇਆ। ਸਿੰਗਲਾ ਦਾ ਕਹਿਣਾ ਹੈ ਕਿ ਕੇਂਦਰ 'ਚ ਬੈਠੀ ਭਾਜਪਾ ਸਰਕਾਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਕੇ ਇਹ ਪ੍ਰੀਖਿਆ ਉਨ੍ਹਾਂ ਦੇ ਥੋਪ ਰਹੀ ਹੈ। ਇਹ ਵੀ ਪੜ੍ਹੋ:ਆਖਰ ਪਾਕਿਸਤਾਨ ਨੇ ਮੰਨ ਹੀ ਲਈ ਭਾਰਤ ਦੀ ਮੰਗ, ਕਰਤਾਰਪੁਰ ਕੋਰੀਡੋਰ 'ਤੇ ਪੁਲ ਲਈ ਦਿਖਾਇਆ ਹਾਂਪੱਖੀ ਰੁਖ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੇਂਦਰ ਦੀ ਇਸ ਫੈਸਲੇ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਦਿਆਰਥੀਆਂ ਤੇ ਮਾਪਿਆ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ 'ਚ ਉਨ੍ਹਾਂ ਦੇ ਪੱਖ 'ਚ ਖੜੇਗੀ। ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਜਲਦ ਹੀ ਕੇਂਦਰ ਦੇ ਫੈਸਲੇ ਤੇ ਇੱਕ ਕਲੈਕਟਿਵ ਰੀਵਿਊ ਪਟੀਸ਼ਨ ਵੀ ਪਾਏਗੀ। ਇਹ ਵੀ ਪੜ੍ਹੋ:ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਫਾਇਰਿੰਗ ਕਰਨ ਵਾਲੇ ਨੂੰ ਉਮਰ ਕੈਦ, ਨਹੀਂ ਲੈ ਸਕੇਗਾ ਪੈਰੋਲ ਵੀ ਪੰਜਾਬ ਸਰਕਾਰ ਇਸ ਪ੍ਰੀਖਿਆ ਨੂੰ ਮੁਲਤਵੀ ਕਰਨ ਦੇ ਹੱਕ 'ਚ ਹੈ। ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਸੰਤਬਰ 'ਚ ਆਪਣੇ ਸਿਖਰਲੇ ਪੱਧਰ ਤੇ ਹੋਵੇਗਾ। ਐਸੇ 'ਚ ਇਮਤਿਹਾਨ ਲੈਣਾ ਵਿਦਿਆਰਥੀਆਂ ਦੀ ਜਾਨ ਨੂੰ ਜੋਖਮ 'ਚ ਪਾਉਣ ਵਰਗਾ ਹੈ।
ਇਹ ਵੀ ਪੜ੍ਹੋ: ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ
Education Loan Information:
Calculate Education Loan EMI
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















