ਪੜਚੋਲ ਕਰੋ

ਪੰਜਾਬ ਦਾ ਸਿੱਖਿਆ ਢਾਂਚਾ ਬੁਰੀ ਤਰ੍ਹਾਂ ਲੜਖੜਾਇਆ, 'ਆਪ' ਵੱਲੋਂ ਕੇਜਰੀਵਾਲ ਕੁਝ ਤੋਂ ਸਿੱਖਣ ਦੀ ਨਸੀਹਤ

ਚੰਡੀਗੜ੍ਹ: ਕੈਪਟਨ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੀ ਫੇਲ੍ਹ ਦਿਖਾਈ ਦੇ ਰਹੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਸਾਲਾਨਾ ਸਿੱਖਿਆ ਸਥਿਤੀ ਰਿਪੋਰਟ ਵਿੱਚ ਪੰਜਾਬ ਸਿੱਖਿਆ ਮਿਆਰ ਕਾਫੀ ਹੇਠਾਂ ਹੈ। ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਘੇਰਦਿਆ ਮੰਗ ਕੀਤੀ ਹੈ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਕਦਮ ਚੁੱਕੇ ਜਾਣ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਜਾਰੀ 'ਸਾਲਾਨਾ ਸਿੱਖਿਆ ਸਥਿਤੀ ਰਿਪੋਰਟ (ਏਐਸਈਆਰ) ਨੂੰ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਨੇ ਵਿੱਦਿਅਕ ਢਾਂਚੇ ਦਾ ਸੱਚ ਸਾਹਮਣੇ ਲਿਆਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੀਆਂ ਤੇ ਹੁਣ ਦੀਆਂ ਸਰਕਾਰਾਂ ਨੇ ਕਿਸ ਤਰ੍ਹਾਂ ਵਿੱਦਿਅਕ ਢਾਂਚੇ ਨੂੰ ਢਾਹ ਲਾਈ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਤੀਸਰੀ ਕਲਾਸ ਦੇ 60 ਪ੍ਰਤੀਸ਼ਤ, ਪੰਜਵੀਂ ਜਮਾਤ ਦੇ 28 ਪ੍ਰਤੀਸ਼ਤ ਤੇ 8ਵੀਂ ਜਮਾਤ ਦੇ 15 ਪ੍ਰਤੀਸ਼ਤ ਵਿਦਿਆਰਥੀ ਦੂਸਰੀ ਜਮਾਤ ਦੀ ਮੁੱਢਲੀ ਪੰਜਾਬੀ ਦੀ ਪਾਠ ਪੁਸਤਕ ਪੜ੍ਹਨ ਵਿੱਚ ਅਸਮਰਥ ਪਾਏ ਗਏ ਹਨ। ਜਦੋਂਕਿ ਪੰਜਾਬ ਦੇ ਸਕੂਲਾਂ ਵਿੱਚ 1 ਤੋਂ 10ਵੀਂ ਤੱਕ ਪੰਜਾਬੀ ਨੂੰ ਇੱਕ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾਂਦਾ ਹੈ। ਜੇਕਰ ਪੰਜਾਬ ਦੇ ਇਨ੍ਹਾਂ ਅੰਕੜਿਆਂ ਨੂੰ ਰਾਸ਼ਟਰੀ ਪੱਧਰ 'ਤੇ ਤੁਲਨਾ ਕੀਤੀ ਜਾਵੇ ਤਾਂ ਪੰਜਾਬ ਕਾਫ਼ੀ ਪਿੱਛੇ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰੀ ਸਕੂਲ ਸਿੱਖਿਆ ਦੇ ਨਿੱਘਰਦੇ ਮਿਆਰ ਲਈ ਅਕਾਲੀ-ਬੀਜੇਪੀ ਤੇ ਕਾਂਗਰਸ ਸਰਕਾਰ ਦੁਆਰਾ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ ਤਰਜੀਹ ਦੇਣਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਮੁੱਢਲੇ ਢਾਂਚੇ ਦੀ ਘਾਟ ਹੈ ਤੇ 70 ਸਾਲ ਬੀਤ ਜਾਣ ਤੋਂ ਬਾਅਦ ਵੀ ਸਕੂਲਾਂ ਵਿੱਚ ਬੱਚਿਆਂ ਲਈ ਕਮਰਿਆਂ, ਡੈਸਕਾਂ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਅਣਗਿਣਤ ਅਸਾਮੀਆਂ ਖ਼ਾਲੀ ਪਈਆਂ ਹਨ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਕੈਪਟਨ ਸਰਕਾਰ ਤੋਂ ਮੰਗ ਕਰਦਿਆਂ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਿਆਉਣ ਲਈ ਸੂਬਾ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸਬਕ ਲੈਂਦਿਆਂ ਸੂਬੇ ਵਿੱਚ 'ਦਿੱਲੀ ਮਾਡਲ' ਲਾਗੂ ਕਰਨਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਲੀ ਦੇ ਸਕੂਲਾਂ ਦਾ ਜਾਇਜ਼ਾ ਲੈਣ ਲਈ ਟੀਮਾਂ ਦੇ ਰੂਪ ਵਿਚ ਭੇਜੇ ਤਾਂ ਜੋ ਸਿੱਖਿਆ ਵਿੱਚ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਇਸ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾ ਸਕੇ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
Punjab Weather: ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
Advertisement
ABP Premium

ਵੀਡੀਓਜ਼

Narain Singh Chaura| Sukhbir badal Attacked| ਕੌਣ ਹੈ ਨਾਰਾਇਣ ਸਿੰਘ ਚੌੜਾ?Sukhbir Badal ਦੀ ਜਾਨ ਬਚਾਉਣ ਵਾਲਾ ਪੁਲਸ ਮੁਲਾਜਮ ਆਇਆ ਸਾਮਣੇ | Sukhbir Badal Attacked| Darbar Sahib|ਕਿਹੜੇ ਪੁਲਸ ਕਰਮਚਾਰੀ ਦੀ ਬਹਾਦਰੀ ਨਾਲ ਬਚੇ ਸੁਖਬੀਰ ਬਾਦਲ?ਹਮਲਾ ਕਰਨ ਵਾਲੇ ਪਿੱਛੇ ਕੌਣ ਹੈ, ਜਾਂਚ ਹੋਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਦੇ ਇਸ ਸ਼ਹਿਰ 'ਚ ਹੋਇਆ ਜ਼ਬਰਦਸਤ ਧਮਾਕਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
ਪੰਜਾਬ ਸਰਕਾਰ ਨੇ ਲੱਖਾਂ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਬਿਨਾਂ ਦਿੱਕਤ ਮਿਲੇਗੀ ਇਹ ਸਹੂਲਤ, ਨੋਟੀਫਿਕੇਸ਼ਨ ਜਾਰੀ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਜਾਣੋ 10 ਤੋਂ 5 ਵਜੇ ਤੱਕ ਕਿਉਂ ਰਹੇਗੀ ਬੱਤੀ ਗੁੱਲ ?
Punjab Weather: ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ! ਵੈਸਟਰਨ ਡਿਸਟਰਬੈਂਸ ਹੋਏਗਾ ਐਕਟਿਵ; ਧੁੰਦ ਦਾ ਅਲਰਟ ਜਾਰੀ
ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ
ਆਸਾਮ 'ਚ Beef 'ਤੇ ਪਾਬੰਦੀ, ਹੋਟਲਾਂ-ਰੈਸਟੋਰੈਂਟਾਂ ਅਤੇ ਜਨਤਕ ਥਾਵਾਂ 'ਤੇ ਨਹੀਂ ਪਰੋਸਿਆ ਜਾਏਗਾ ਗਊਮਾਸ
Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ
Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ
Embed widget