CBSE 10th Result 2021: ਸੀਬੀਐਸਈ ਨੇ ਐਲਾਨਿਆ 10ਵੀਂ ਕਲਾਸ ਦਾ ਨਤੀਜਾ, ਇੱਥੇ ਕਰੋ ਚੈੱਕ
CBSE 10th Result 2021: ਸੀਬੀਐਸਈ 10ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ ਅਧਿਕਾਰਤ ਵੈੱਬਸਾਈਟ cbseresults.nic.in 'ਤੇ ਜਾ ਕੇ ਆਪਣੇ ਨਤੀਜੇ ਵੇਖ ਸਕਦੇ ਹਨ।
CBSE 10th Result 2021: ਸੀਬੀਐਸਈ ਨੇ 10ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਿੱਚ 99.04% ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ ਵੀ ਲੜਕੀਆਂ ਨੇ ਬਾਜੀ ਮਾਰੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡਿਆਂ ਦੇ ਮੁਕਾਬਲੇ 0.35% ਜ਼ਿਆਦਾ ਹੈ। ਸੀਬੀਐਸਈ ਅਨੁਸਾਰ, 57 ਹਜ਼ਾਰ ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਦੇ ਨਾਲ ਹੀ 2 ਲੱਖ ਵਿਦਿਆਰਥੀਆਂ ਦਾ ਸਕੋਰ 90 ਤੋਂ 95%ਦੇ ਵਿਚਕਾਰ ਰਿਹਾ ਹੈ।
ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbseresults.nic.in ਤੇ ਹੋਰ ਡਿਜੀਟਲ ਪਲੇਟਫਾਰਮਾਂ ਜਿਵੇਂ ਡਿਜੀਲੋਕਰ ਐਪ ਤੇ ਵੈਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।
ਇਨ੍ਹਾਂ ਵੈਬਸਾਈਟਾਂ 'ਤੇ ਚੈੱਕ ਕਰੋ ਨਤੀਜੇ
ਸੀਬੀਐਸਈ 10ਵੀਂ ਦਾ ਨਤੀਜਾ ਅਧਿਕਾਰਤ ਵੈਬਸਾਈਟਾਂ cbse.nic.in, cbse.gov.in, cbseacademic.nic.in 'ਤੇ ਜਾ ਕੇ ਚੈੱਕ ਕੀਤੇ ਜਾ ਸਕਦੇ ਹਨ। ਪ੍ਰਾਈਵੇਟ ਵਿਦਿਆਰਥੀਆਂ ਲਈ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਲਈਆਂ ਜਾਣਗੀਆਂ।
ਰੋਲ ਨੰਬਰ ਲਈ ਲਿੰਕ ਐਕਟਿਵ
ਦੱਸ ਦੇਈਏ ਕਿ ਕੋਵਿਡ ਸੰਕਟ ਦੇ ਮੱਦੇਨਜ਼ਰ ਇਸ ਸਾਲ ਸੀਬੀਐਸਈ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ, ਇਸ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਨੰਬਰਾਂ ਦੇ ਨਾਲ ਕੋਈ ਵੀ ਦਾਖਲਾ ਕਾਰਡ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ, ਬੋਰਡ ਨੇ ਰੋਲ ਨੰਬਰ ਨੂੰ ਐਕਸੈਸ ਕਰਨ ਲਈ ਵਿੰਡੋ ਨੂੰ ਐਕਟਿਵ ਕਰ ਦਿੱਤਾ ਹੈ। ਦਰਅਸਲ, ਨਤੀਜਾ ਵੈਬਸਾਈਟ ਤੇ ਨਤੀਜਾ ਵੇਖਣ ਲਈ ਰੋਲ ਨੰਬਰ ਦੀ ਜ਼ਰੂਰਤ ਹੋਏਗੀ।
ਰੋਲ ਨੰਬਰ ਲਈ ਵਿਦਿਆਰਥੀਆਂ ਨੂੰ ਪੋਰਟਲ cbse.gov.in/cbsenew/cbse.html 'ਤੇ ਲੌਗਇਨ ਕਰਨ ਅਤੇ ਲੌਗਇਨ ਪ੍ਰਮਾਣ ਪੱਤਰ ਦਾਖਲ ਕਰਨ ਦੀ ਜ਼ਰੂਰਤ ਹੋਏਗੀ।
CBSE Class X Results to be announced today at 12 Noon.#CBSEResults #CBSE pic.twitter.com/LJU1MUaB4Z
— CBSE HQ (@cbseindia29) August 3, 2021
ਡਿਜੀਲੋਕਰ ਵੈਬਸਾਈਟ 'ਤੇ ਸੀਬੀਐਸਈ 10ਵੀਂ ਦੇ ਨਤੀਜੇ 2021 ਦੇ ਨਤੀਜੇ ਕਿਵੇਂ ਚੈੱਕ ਕਰੀਏ?
ਸਭ ਤੋਂ ਪਹਿਲਾਂ Digilocker ਦੀ ਵੈਬਸਾਈਟ digilocker.gov.in 'ਤੇ ਜਾਓ।
'ਐਜੂਕੇਸ਼ਨ' ਸੈਕਸ਼ਨ ਦੇ ਅਧੀਨ, 'ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ' 'ਤੇ ਕਲਿਕ ਕਰੋ।
ਕਲਾਸ 10 ਪਾਸ ਸਰਟੀਫਿਕੇਟ ਜਾਂ ਕਲਾਸ 10 ਮਾਰਕਸ਼ੀਟ ਦੀ ਚੋਣ ਕਰੋ।
ਸੀਬੀਐਸਈ ਕਲਾਸ 10 ਦੇ ਨਤੀਜੇ 2021 ਤੱਕ ਪਹੁੰਚਣ ਲਈ, ਸੀਬੀਐਸਈ ਨਾਲ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਲੌਗਇਨ ਕਰੋ।
ਨਤੀਜਾ ਸਕ੍ਰੀਨ 'ਤੇ ਦਿਖਾਈ ਦੇਣਗੇ।
ਸੀਬੀਐਸਈ 10ਵੀਂ ਰੋਲ ਨੰਬਰ ਕਿਵੇਂ ਡਾਊਨਲੋਡ ਕਰੀਏ:
ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈਬਸਾਈਟ cbse.gov.in 'ਤੇ ਜਾਉ।
ਹੇਠਾਂ ਸਕ੍ਰੌਲ ਕਰੋ ਅਤੇ 'ਰੋਲ ਨੰਬਰ ਫਾਈਂਡਰ 2021'ਤੇ ਕਲਿਕ ਕਰੋ।
ਇੱਕ ਸਰਵਰ ਦੀ ਚੋਣ ਕਰੋ।
ਅਗਲੇ ਪੰਨੇ 'ਤੇ 'ਕੀਪ ਕੰਟੀਨਿਊ 'ਤੇ ਕਲਿਕ ਕਰੋ ਅਤੇ 'ਕਲਾਸ 10' ਦੀ ਚੋਣ ਕਰੋ।
ਆਪਣਾ ਨਾਂਅ, ਮਾਂ ਦਾ ਨਾਂਅ, ਪਿਤਾ ਦਾ ਨਾਂਅ ਅਤੇ ਆਪਣੀ ਜਨਮ ਮਿਤੀ ਦਰਜ ਕਰੋ।
ਇਸ ਤੋਂ ਬਾਅਦ ਸੀਬੀਐਸਈ ਦੇ 10ਵੇਂ ਰੋਲ ਨੰਬਰ ਲਈ 'ਡਾਟਾ ਸਰਚ 'ਤੇ ਕਲਿਕ ਕਰੋ।
ਤੁਹਾਡਾ ਰੋਲ ਨੰਬਰ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ: Balwant Singh Ramoowalia : ਧੀ ਅਮਨਜੋਤ ਦੇ ਬੀਜੇਪੀ 'ਚ ਸ਼ਾਮਲ ਹੋਣ ਮਗਰੋਂ ਰਾਮੂਵਾਲੀਆ ਦਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI