ਪੜਚੋਲ ਕਰੋ
Advertisement
7ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਵਿਦਿਆਰਥੀਆਂ ਵਿੱਚ ਕ੍ਰਿਟੀਕਲ ਥਿੰਗਕਿੰਗ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਗਣਿਤ ਦੀ ਅਭਿਆਸ ਕਿਤਾਬ ਲਾਂਚ ਕੀਤੀ ਹੈ।
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਵਿਦਿਆਰਥੀਆਂ ਵਿੱਚ ਕ੍ਰਿਟੀਕਲ ਥਿੰਗਕਿੰਗ ਤੇ ਸਮੱਸਿਆ ਸੋਲਵ ਕਰਨ ਦੀ ਯੋਗਤਾ ਨੂੰ ਉਤਸ਼ਾਹਤ ਕਰਨ ਲਈ ਗਣਿਤ ਵਿਸ਼ੇ 'ਤੇ ਪ੍ਰੈਕਟਿਸ ਬੁੱਕ ਲਾਂਚ ਕੀਤੀ ਹੈ। ਇਸ ਕਿਤਾਬ ਦਾ ਨਾਂ 'Mathematical Literacy: Practice Book For Student' ਹੈ। ਇਹ ਵਰਕ ਬੁੱਕ 7ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਮ ਕਲਾਸਾਂ ਦੇ ਮੁੜ ਸ਼ੁਰੂ ਹੋਣ ਤੱਕ ਗਣਿਤ ਦੀਆਂ ਮੁਸ਼ਕਲਾਂ ਨੂੰ ਅਸਾਨੀ ਨਾਲ ਹੱਲ ਕਰਨ ਵਿੱਚ ਮਦਦ ਕਰੇਗੀ।
ਇਸ ਦੇ ਨਾਲ ਹੀ ਇਸ ਗਣਿਤ ਵਰਕਬੁੱਕ ਬਾਰੇ ਸੀਬੀਐਸਈ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਇੱਕ ਗਣਿਤ ਦੀ ਵਰਕਬੁੱਕ ਹੈ, ਜਿਸ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਵਿਦਿਆਰਥੀ ਅਧਿਆਪਕਾਂ ਜਾਂ ਮਾਪਿਆਂ ਦੀ ਮਦਦ ਤੋਂ ਬਗੈਰ ਗਣਿਤ ਦੀਆਂ ਸਮੱਸਿਆਵਾਂ ਸਿੱਖ ਸਕਦੇ ਹਨ ਤੇ ਹੱਲ ਕਰਨ ਦੇ ਯੋਗ ਹੋਣਗੇ।
ਸੀਬੀਐਸਈ ਦੀ ਇਹ ਗਣਿਤ ਅਭਿਆਸ ਕਿਤਾਬ ਸੀਬੀਐਸਈ ਦੀ ਵੈਬਸਾਈਟ ਅਤੇ DIKSHA ਪਲੇਟਫਾਰਮ 'ਤੇ ਵੀ ਉਪਲਬਧ ਹੈ। ਇਹ ਵਰਕਬੁੱਕ ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ।
ਸਿੱਖਿਆ ਮੰਤਰਾਲੇ ਨੇ ਇਸ ਵਰਕਬੁੱਕ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਾਂਚ ਕਰਨ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਲਿਖਿਆ, "ਸੀਬੀਐਸਈ ਨੇ ਭਾਰਤ ਦੇ ਸਿੱਖਿਆ ਮੰਤਰਾਲੇ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਲਈ ਗਣਿਤ ਅਭਿਆਸ ਕਿਤਾਬ ਦੀ ਸ਼ੁਰੂਆਤ ਕੀਤੀ ਹੈ। 7ਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਇਸ ਕਿਤਾਬ ਦੀ ਵਰਤੋਂ ਮਨੋਰੰਜਕ ਤੇ ਦਿਲਚਸਪ ਢੰਗ ਨਾਲ ਸਿੱਖਣ ਲਈ ਕਰ ਸਕਦੇ ਹਨ।" ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904.@cbseindia29, under the guidance of @EduMinOfIndia has launched an exploratory Mathematics Practice Book for learners. Students of classes 7th-10th can access the book for fun-filled, exciting learning at 👉CBSE Website: https://t.co/IGvGZRMpRc 👉Diksha: https://t.co/iN7KfN2nnK pic.twitter.com/IxSad7XHjf
— Ministry of Education (@EduMinOfIndia) October 7, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement