ਪੜਚੋਲ ਕਰੋ
Advertisement
ਦੰਗਿਆਂ ਕਰਕੇ 28 ਤੇ 29 ਫਰਵਰੀ ਦੀਆਂ ਪ੍ਰੀਖਿਆਵਾਂ ਰੱਦ
-ਉੱਤਰ ਪੂਰਬੀ ਜ਼ਿਲ੍ਹੇ ਤੇ ਹਿੰਸਾ ਪ੍ਰਭਾਵਿਤ ਇਲਾਕਿਆਂ ਲਈ 28 ਤੇ 29 ਫਰਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ- ਸੀਬੀਐਸਈ ਨੇ 28 ਤੇ 29 ਨੂੰ ਇਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।
ਨਵੀਂ ਦਿੱਲੀ: ਸੀਬੀਐਸਈ ਨੇ ਦਿੱਲੀ ਦੇ ਉੱਤਰ ਪੂਰਬੀ ਜ਼ਿਲ੍ਹੇ ਤੇ ਹਿੰਸਾ ਪ੍ਰਭਾਵਿਤ ਇਲਾਕਿਆਂ ਲਈ 28 ਤੇ 29 ਫਰਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਬਾਰ੍ਹਵੀਂ ਜਮਾਤ ਦੇ 69 ਤੇ 10ਵੀਂ ਜਮਾਤ ਦੇ 86 ਕੇਂਦਰਾਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਸੀਬੀਐਸਈ ਨੇ 28 ਤੇ 29 ਨੂੰ ਇਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਸ ਦੀ ਜਾਣਕਾਰੀ ਇੱਕ ਟਵੀਟ ਰਾਹੀਂ ਦਿੱਤੀ ਗਈ ਹੈ।
ਸੀਬੀਐਸਈ ਦੀ ਪ੍ਰੀਖਿਆਵਾਂ ਦਿੱਲੀ ਦੇ ਬਾਕੀ ਖੇਤਰਾਂ ਵਿੱਚ ਤਹਿ ਕੀਤੀ ਡੇਟ ਸ਼ੀਟ ਅਨੁਸਾਰ ਹੋਣਗੀਆਂ। ਸੀਬੀਐਸਈ ਛੇਤੀ ਹੀ ਹਿੰਸਾ ਦੇ ਖੇਤਰਾਂ ਵਿੱਚ ਪ੍ਰਭਾਵਤ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਅਗਲੀ ਤਰੀਕ ਨੂੰ ਸੂਚਿਤ ਕਰੇਗਾ। ਇਸ ਦੇ ਨਾਲ ਹੀ ਸੀਬੀਐਸਈ ਨੇ ਇਹ ਵੀ ਐਲਾਨ ਕੀਤਾ ਹੈ ਕਿ 10 ਵੀਂ ਤੇ 12 ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਦੀ ਦੁਬਾਰਾ ਪ੍ਰੀਖਿਆ ਕੀਤੀ ਜਾਵੇਗੀ, ਜੋ ਹਿੰਸਾ ਕਾਰਨ ਪ੍ਰੀਖਿਆ ਨਹੀਂ ਦੇ ਸਕੇ। ਸੀਬੀਐਸਈ ਨੇ ਸਕੂਲਾਂ ਤੋਂ ਉਨ੍ਹਾਂ ਵਿਦਿਆਰਥੀਆਂ ਬਾਰੇ ਜਾਣਕਾਰੀ ਮੰਗੀ ਹੈ ਜੋ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਕਾਰਨ ਪ੍ਰੀਖਿਆ ਨਹੀਂ ਦੇ ਸਕੇ। ਸੀਬੀਐਸਈ ਨੇ ਇਹ ਵੀ ਐਲਾਨ ਕੀਤਾ ਹੈ ਕਿ 2 ਮਾਰਚ ਤੋਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਿਰਧਾਰਤ ਸੂਚੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।CBSE postpones the following subject exams for class 10 and 12, scheduled for 28th and 29th February in #NortheastDelhi and affected parts of Delhi Exams in the rest of Delhi shall be conducted as scheduled. The next date of exam for affected students will be notified shortly. pic.twitter.com/pz58416ccI
— ANI (@ANI) February 27, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement