CBSE Question Paper : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 2022-23 ਸੈਸ਼ਨ ਵਿੱਚ ਸਾਲਾਨਾ ਪ੍ਰੀਖਿਆ ਪੈਟਰਨ ਦੇ ਅਨੁਸਾਰ ਪੇਪਰ ਲੈਣ ਦਾ ਐਲਾਨ ਕੀਤਾ ਹੈ। ਹੁਣ ਬੋਰਡ ਨੇ ਫਾਈਨਲ ਇਮਤਿਹਾਨ ਲਈ ਪ੍ਰਸ਼ਨ ਪੱਤਰ ਦਾ ਪੈਟਰਨ ਵੀ ਜਾਰੀ ਕੀਤਾ ਹੈ ਅਤੇ ਇਸ ਵਾਰ ਦੀ ਮਾਰਕਿੰਗ ਪ੍ਰਣਾਲੀ, ਪ੍ਰਸ਼ਨ ਪੱਤਰ ਵਿੱਚ ਵੀ ਬਦਲਾਅ ਕੀਤੇ ਗਏ ਹਨ, ਤਾਂ ਜੋ ਵਿਦਿਆਰਥੀ ਸਮੇਂ ਸਿਰ ਇਸ ਪੈਟਰਨ ਅਨੁਸਾਰ ਤਿਆਰੀ ਕਰ ਸਕਣ।


ਇਸ ਵਾਰ ਬੋਰਡ ਨੇ ਪ੍ਰਸ਼ਨ ਪੱਤਰ (Question paper)  'ਚ ਕਾਫੀ ਬਦਲਾਅ ਕੀਤੇ ਹਨ। ਇਸ 'ਚ ਕੁੱਲ ਅੰਕ 80 ਰਹਿਣਗੇ ਪਰ ਪ੍ਰਸ਼ਨਾਂ ਦਾ ਪੈਟਰਨ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆ (Indian School Certificate Examination (CISCE)) ਕੌਂਸਲ ਨੇ ਪਹਿਲਾਂ ਹੀ ਸਾਰੀਆਂ ਕਲਾਸਾਂ ਲਈ ਪ੍ਰਸ਼ਨ ਪੱਤਰ ਪੈਟਰਨ ਜਾਰੀ ਕਰ ਦਿੱਤਾ ਹੈ, ਪਰ 2019-20 ਸੈਸ਼ਨ ਦੇ ਮੁਕਾਬਲੇ ਇਸ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੁਣੇ ਹੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਬੋਰਡ ਜਮਾਤਾਂ ਦੇ ਵੱਖ-ਵੱਖ ਯੋਗਤਾ ਵਾਲੇ ਵਿਦਿਆਰਥੀਆਂ ਲਈ ਪ੍ਰਸ਼ਨ-ਪੱਤਰ ਦਾ ਢਾਂਚਾ ਜਾਰੀ ਕੀਤਾ ਹੈ।


ਸੀਬੀਐਸਈ ਦੁਆਰਾ ਜਾਰੀ ਕੀਤੇ ਗਏ ਇਸ ਸਾਲ ਦੇ ਪ੍ਰਸ਼ਨ-ਪੱਤਰ ਨੂੰ ਪਿਛਲੇ ਸਾਲ ਦੀ ਸਾਲਾਨਾ ਪ੍ਰਣਾਲੀ ਤੋਂ ਵੱਖ ਕੀਤਾ ਗਿਆ ਹੈ। ਬੋਰਡ ਵੱਲੋਂ 10ਵੀਂ ਜਮਾਤ ਵਿੱਚ ਹੁਨਰ ਅਧਾਰਤ ਪ੍ਰਸ਼ਨ, ਕੇਸ ਅਤੇ ਡੇਟਾ ਅਧਾਰਤ ਪ੍ਰਸ਼ਨ ਰੱਖੇ ਗਏ ਹਨ। ਸਾਇੰਸ, ਸੋਸ਼ਲ ਸਾਇੰਸ, ਮੈਥਸ ਬੇਸਿਕ, ਮੈਥਸ ਸਟੈਂਡਰਡ, ਪੰਜਾਬੀ, ਅੰਗਰੇਜ਼ੀ, ਹਿੰਦੀ (Science, Social Science, Maths Basic, Maths Standard, Punjabi, English, Hindi) ਵਰਗੇ ਮਹੱਤਵਪੂਰਨ ਵਿਸ਼ਿਆਂ ਲਈ 80 ਅੰਕਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ। ਇਸ ਵਾਰ ਸਾਰੇ ਮਹੱਤਵਪੂਰਨ ਵਿਸ਼ਿਆਂ 'ਚ 6 ਅੰਕਾਂ ਦਾ ਕੋਈ ਸਵਾਲ ਨਹੀਂ ਹੋਵੇਗਾ।


1 ਤੋਂ 5 ਅੰਕਾਂ ਦੇ ਸਵਾਲ ਹੋਣਗੇ। ਪ੍ਰਸ਼ਨਾਂ ਵਿੱਚ ਮਲਟੀਪਲ ਚੁਆਇਸ ਪ੍ਰਸ਼ਨ, ਬਹੁਤ ਛੋਟੇ, ਛੋਟੇ ਉੱਤਰ, ਲੰਬੇ ਉੱਤਰ ਤੇ ਹੁਨਰ, ਡੇਟਾ ਤੇ ਕੇਸ ਅਧਾਰਤ ਪ੍ਰਸ਼ਨ, ਵਿਗਿਆਨ ਤੇ ਗਣਿਤ ਵਿੱਚ ਕੇਸ ਅਤੇ ਡੇਟਾ ਅਧਾਰਤ ਪ੍ਰਸ਼ਨ ਹੋਣਗੇ। ਜਦੋਂ ਕਿ ਐਸ.ਐਸ.ਟੀ. ਵਿੱਚ ਹੁਨਰ ਅਧਾਰਤ ਸਵਾਲ ਪੁੱਛੇ ਜਾਣਗੇ। ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪੜ੍ਹਨ, ਲਿਖਣ ਦੇ ਹੁਨਰ, ਵਿਆਕਰਨ ਅਤੇ ਸਾਹਿਤ ਨਾਲ ਸਬੰਧਤ ਪ੍ਰਸ਼ਨ ਹੋਣਗੇ। ਹਿੰਦੀ ਵਿੱਚ ਵੀ ਬਹੁ-ਚੋਣ ਵਾਲੇ ਸਵਾਲ ਹੋਣਗੇ।


ਬਾਰ੍ਹਵੀਂ ਜਮਾਤ ਲਈ ਅੰਗਰੇਜ਼ੀ ਵਿੱਚ ਰੀਡਿੰਗ, ਰਾਈਟਿੰਗ ਅਤੇ ਲਿਟਰੇਚਰ ਦੇ ਸਵਾਲ ਹੋਣਗੇ। ਵਿਦਿਆਰਥੀਆਂ ਨੂੰ ਭਾਸ਼ਾ, ਵਿਆਕਰਨ, ਪੰਜਾਬੀ ਵਿੱਚ ਸਾਹਿਤ ਦੇ ਸਵਾਲਾਂ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੇ ਗਿਆਨ ਨਾਲ ਸਬੰਧਤ ਸਵਾਲ ਵੀ ਪੁੱਛੇ ਜਾਣਗੇ। 12ਵੀਂ ਦੇ ਖਾਤਿਆਂ ਵਿੱਚ ਦੋ ਭਾਗ ਹਨ। ਇਹਨਾਂ ਵਿੱਚ ਵਿੱਤੀ ਸਟੇਟਮੈਂਟਾਂ ਅਤੇ ਕੰਪਿਊਟਰਾਈਜ਼ਡ ਅਕਾਉਂਟਿੰਗ ਦੇ ਵਿਸ਼ਲੇਸ਼ਣ ਦੇ ਭਾਗ ਹੋਣਗੇ।


Education Loan Information:

Calculate Education Loan EMI