ਦੇਸ਼ ਭਰ ਦੇ ਅੰਦਰ ਮੌਜੂਦ 28 ਸੈਨਿਕ ਸਕੂਲਾਂ 'ਚ ਬੱਚਿਆਂ ਦੇ ਦਾਖਲੇ ਲਈ ਰੈਜਿਸਟਰੇਸ਼ਨ ਦੀ ਆਖਰੀ ਤਾਰੀਖ ਵਧਾ ਦਿੱਤੀ ਗਈ ਹੈ।ਇਹ ਦਾਖਲਾ ਐਂਟਰੈਂਸ ਪ੍ਰੀਖਿਆ ਨਾਲ ਹੋਏਗਾ ਅਤੇ ਪ੍ਰੀਖਿਆ ਦੇਣ ਦੇ ਲਈ 18 ਦਸੰਬਰ ਤੱਕ ਰੈਜਿਸਟਰੇਸ਼ਨ ਕਰਨਾ ਹੋਏਗਾ। ਐਂਟਰੈਂਸ ਪ੍ਰੀਖਿਆ 10 ਜਨਵਰੀ ਨੂੰ ਹੋਏਗੀ।ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਤਾਰੀਖ 19 ਨਵੰਬਰ ਸੀ।ਜਿਸਨੂੰ ਵੱਧਾ ਕਿ 3 ਦਸੰਬਰ ਕਰ ਦਿੱਤਾ ਗਿਆ ਸੀ।ਇਸ ਦੁਬਾਰਾ ਵਧਾ ਕੇ 18 ਦਸੰਬਰ ਕਰ ਦਿੱਤਾ ਗਿਆ ਹੈ।20 ਅਕਤੂਬਰ ਤੋਂ ਬਿਨੈ ਕਰਨ ਦੀ ਇਹ ਪ੍ਰੀਕਿਰਆ ਜਾਰੀ ਹੈ।


ਰਜਿਸਟਰ ਕਰਨ ਲਈ, ਆਲ ਇੰਡੀਆ ਸੈਨਿਕ ਸਕੂਲ ਦਾਖਲਾ ਪ੍ਰੀਖਿਆ (AISEE) ਦੀ ਵੈਬਸਾਈਟ ਤੇ ਜਾਣਾ ਪਵੇਗਾ। ਅਪਲਾਈ ਕਰਨ ਲਈ ਜਰਨਲ ਸ਼੍ਰਣੀ ਦੇ ਵਿਦਿਆਰਥੀਆਂ ਨੂੰ 550 ਅਤੇ ਰਾਖਵੇਂ ਸ਼੍ਰਣੀ ਦੇ ਵਿਦਿਆਰਥੀਆਂ ਨੂੰ 400 ਰੁਪਏ ਦੇਣੇ ਪੈਣਗੇ। ਪ੍ਰੀਖਿਆ ਆਫਲਾਈਨ ਹੋਵੇਗੀ, ਜੋ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਮੈਡੀਕਲ ਅਤੇ ਇੰਜੀਨੀਅਰਿੰਗ ਵਿੱਚ ਦਾਖਲੇ ਲਈ ਟੈਸਟ ਲਵੇਗੀ। ਦੱਸ ਦੇਈਏ ਕਿ ਐਂਟਰੈਂਸ ਕਲੀਅਰ ਕਰਨ ਤੋਂ ਬਾਅਦ, ਯੋਗਤਾ ਦੇ ਅਧਾਰ 'ਤੇ ਦਾਖਲਾ ਮਿਲੇਗਾ। ਦਾਖਲਾ ਛੇਵੀਂ ਜਮਾਤ ਤੋਂ ਸ਼ੁਰੂ ਹੋਵੇਗਾ। ਜਿਸ ਲਈ 31 ਮਾਰਚ 2021 ਤੱਕ ਬੱਚੇ ਦੀ ਉਮਰ 10 ਤੋਂ 12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜੇ ਤੁਸੀਂ 9ਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ, ਤਾਂ ਉਮਰ 13 ਤੋਂ 15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।



ਇੱਥੇ ਹਨ 28 ਸੈਨਿਕ ਸਕੂਲ
ਪੰਜਾਬ 'ਚ ਜਲੰਧਰ-ਕਪੂਰਥਲਾ ਰੋਡ 'ਤੇ, ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ, ਤਾਮਿਲਨਾਡੂ, ਉੱਤਰਾਂਚਲ, ਜਮਨਾਨਗਰ, ਮਨੀਪੁਰ, ਪੱਛਮੀ ਬੰਗਾਲ ਦਾ ਪੁਰੂਲਿਆ, ਭੁਵਨੇਸ਼ਵਰ, ਤਿਰੂਵਨੰਤਪੁਰਮ, ਮੱਧ ਪ੍ਰਦੇਸ਼ ਦਾ ਰੀਵਾ, ਬੀਜਾਪੁਰ, ਕੋਦਾਗੂ, ਮਹਾਰਾਸ਼ਟਰ ਦਾ ਸਿਤਾਰਾ, ਰਾਜਸਥਾਨ ਦੇ ਚਿਤੌੜਗੜ, ਅੰਧਰਾ ਪ੍ਰਦੇਸ਼ , ਅਸਮ ਦੇ ਗੋਲਪਾਰਾ, ਚਿਤੁਰ, ਹਰਿਆਣਾ ਦੇ ਕਰਨਾਲ, ਰੇਵਾੜੀ, ਝਾਰਖੰਡ, ਬਿਹਾਰ ਦੇ ਗੋਪਾਲਗੰੜ, ਜੰਮੂ, ਨਾਗਾਲੈਂਡ, ਛੱਤੀਸਗੜ੍ਹ, ਲਖਨਾਉ ਦੇ ਕਾਨਪੁਰ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ ਦੇ ਝੁਨਝੁਨ।


Education Loan Information:

Calculate Education Loan EMI