ਸੋਨੀਪਤ: ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਲਗਾਤਾਰ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ਤੇ ਕਿਸਾਨਾਂ ਦਾ ਕੇਜੀਪੀ ਤੇ ਕੇਐਮਪੀ 'ਤੇ 24 ਘੰਟੇ ਦਾ ਜਾਮ ਕੀਤਾ ਤੇ ਕੱਲ੍ਹ ਸਵੇਰ 8 ਵਜੇ ਕਿਸਾਨਾਂ ਨੇ ਜਾਮ ਲਾਇਆ ਸੀ। ਰਾਤ ਭਰ ਕਿਸਾਨ ਕੇਐਮਪੀ ਤੇ ਕੇਜੀਪੀ 'ਤੇ ਡਟੇ ਰਹੇ। ਹੁਣ ਕਿਸਾਨਾਂ ਨੇ ਅੰਦੋਲਨ ਦੀ ਅਗਲੀ ਰਣਨੀਤੀ ਉਲੀਕ ਲਈ ਹੈ।


24 ਘੰਟੇ ਪੂਰੇ ਹੁੰਦਿਆਂ ਹੀ ਕਿਸਾਨ ਕੇਜੀਪੀ ਤੇ ਕੇਐਮਪੀ ਨੂੰ ਖਾਲੀ ਕਰਕੇ ਸਿੰਘੂ ਬਾਰਡਰ ਵਾਪਸ ਚਲੇ ਗਏ। ਕਿਸਾਨ ਸਰਕਾਰ ਨੂੰ ਖੇਤੀ ਖਿਲਾਫ ਝੁਕਾਉਣ ਲਈ ਵੱਖ-ਵੱਖ ਰਣਨੀਤੀਆਂ ਬਣਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਦੀ ਕੋਸ਼ਿਸ਼ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਜਾਣ।


ਕਿਸਾਨ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਦਾ ਕੱਲ੍ਹ ਦਾ ਬੰਦ ਸਫਲ ਰਿਹਾ ਹੈ। ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਉਮੀਦ ਮੁਤਾਬਕ ਸ਼ਾਂਤੀਪੂਰਵਕ ਸੀ। ਇਸ ਤੋਂ ਬਾਅਦ ਕਿਸਾਨਾਂ 'ਚ ਉਤਸ਼ਾਹ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ 14 ਤਾਰੀਖ ਨੂੰ ਅੰਬੇਦਕਰ ਜਯੰਤੀ ਸਾਰੇ ਬਾਰਡਰਾਂ 'ਤੇ ਮਨਾਈ ਜਾਵੇਗੀ। ਇਸ ਤੋਂ ਇਲਾਵਾ ਹੁਣ ਉਹ ਦਿੱਲੀ ਕੂਚ ਦੀ ਤਿਆਰੀ ਕਰਨਗੇ। ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਕਹੇਗਾ ਉਸੇ ਤਰ੍ਹਾਂ ਉਹ ਆਪਣੇ ਅੰਦੋਲਨ ਨੂੰ ਅੱਗੇ ਵਧਾਉਣਗੇ।


ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਹੈ। ਉਹ ਲਗਾਤਾਰ 4 ਮਹੀਨੇ ਤੋਂ ਸਿੰਘੂ ਬਾਰਡਰ 'ਤੇ ਅੰਦੋਲਨ 'ਚ ਡਟੇ ਹੋਏ ਹਨ ਤੇ ਸਿਰਫ ਕਿਸਾਨ ਮੋਰਚੇ ਦੀ ਅਪੀਲ ਤੇ ਉਨ੍ਹਾਂ 24 ਘੰਟੇ ਦਾ ਜਾਮ ਕੀਤਾ ਸੀ। ਉਨ੍ਹਾਂ ਕਿਹਾ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਬੇਸ਼ੱਕ ਇਕ ਸਾਲ ਲੱਗੇ ਜਾਂ ਦੋ ਸਾਲ ਲੱਗਣ ਉਨਾਂ ਦਾ ਅੰਦੋਲਨ ਜਾਰੀ ਰਹੇਗਾ।


14 ਤਾਰੀਖ ਨੂੰ ਅਸੀਂ ਅੰਬੇਦਕਰ ਜਯੰਤੀ ਮਨਾ ਰਹੇ ਹਾਂ ਤੇ ਇਸ ਤਹਿਤ 14 ਤਾਰੀਖ ਨੂੰ ਸਿੰਘੂ ਬਾਰਡਰ ਤੋਂ ਕੁਝ ਦੂਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਉਸ ਦਾ ਵਿਰੋਧ ਕਰਨ ਦੀ ਗੱਲ ਵੀ ਕਿਸਾਨਾਂ ਵੱਲੋਂ ਤੇ ਕਿਸਾਨ ਲੀਡਰਾਂ ਵੱਲੋਂ ਕਹੀ ਗਈ ਹੈ। ਉੱਥੇ ਹੀ ਕਿਸਾਨ ਲੀਡਰਾਂ ਨੇ ਕਿਹਾ ਕਿ 17 ਤਾਰੀਖ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਵੇਗੀ ਜਿਸ 'ਚ ਮਈ ਮਹੀਨੇ 'ਚ ਦਿੱਲੀ ਕੂਚ ਦੀ ਤਾਰੀਖ ਨੂੰ ਫਾਈਨਲ ਕੀਤਾ ਜਾ ਸਕਦਾ ਹੈ।


Education Loan Information:

Calculate Education Loan EMI