ਨਵੀਂ ਦਿੱਲੀ: ਸੀਬੀਐਸਈ 12ਵੀਂ ਦੇ ਨਤੀਜਿਆਂ ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਕਿਸਾਨ ਦੇ ਪੁੱਤਰ ਨੇ 98.2 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ। ਲਖੀਮਪੁਰ ਜ਼ਿਲ੍ਹੇ ਦੇ ਸਰਸਣ ਪਿੰਡ ਦੇ ਰਹਿਣ ਵਾਲੇ ਅਨੁਰਾਗ ਤਿਵਾੜੀ ਨੂੰ ਹੁਣ ਵਿਦੇਸ਼ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ। ਦਰਅਸਲ, ਅਨੁਰਾਗ ਦੀ ਅਗਲੀ ਪੜ੍ਹਾਈ ਅਮਰੀਕਾ ਦੀ ਕੋਰਨੇਲ ਯੂਨੀਵਰਸਿਟੀ ਵਿੱਚ ਹੋਵੇਗੀ, ਜਿੱਥੇ ਉਹ ਅਰਥ-ਸ਼ਾਸਤਰ ਦੀ ਪੜ੍ਹਾਈ ਕਰੇਗਾ।

ਅਰਥ ਸ਼ਾਸਤਰ ਵਿੱਚ ਹਾਸਲ ਕੀਤੇ 100 ਨੰਬਰ:

ਸੀਬੀਐਸਈ ਵੱਲੋਂ ਸੋਮਵਾਰ ਨੂੰ ਐਲਾਨੇ ਨਤੀਜੇ ਵਿੱਚ ਹਿਊਮੈਨੀਟੀਜ਼ ਦੇ ਵਿਦਿਆਰਥੀ ਅਨੁਰਾਗ ਤਿਵਾੜੀ ਨੇ ਰਾਜਨੀਤੀ ਸ਼ਾਸਤਰ ਵਿੱਚ 99, ਅੰਗਰੇਜ਼ੀ ਵਿੱਚ 97, ਗਣਿਤ ਵਿੱਚ 95 ਤੇ ਇਤਿਹਾਸ ਤੇ ਅਰਥ ਸ਼ਾਸਤਰ ਵਿੱਚ 100 ਅੰਕ ਪ੍ਰਾਪਤ ਕੀਤੇ ਹਨ। ਅਨੁਰਾਗ ਨੇ ਸਕਾਲਿਸਟਿਕ ਅਸੈਸਮੈਂਟ ਟੈਸਟ ਵਿੱਚ 1,370 ਅੰਕ ਪ੍ਰਾਪਤ ਕੀਤੇ ਹਨ, ਜੋ ਅਮਰੀਕਾ ਦੇ ਨਾਮਵਰ ਕਾਲਜਾਂ ਵਿੱਚ ਦਾਖਲੇ ਲਈ ਵਰਤੇ ਜਾਂਦੇ ਹਨ।

ਅਨੁਰਾਗ ਦਾ ਕਹਿਣਾ ਹੈ ਕਿ ਇੱਥੇ ਤਕ ਦੀ ਯਾਤਰਾ ਆਸਾਨ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਕਿਸਾਨ ਹਨ ਤੇ ਮਾਂ ਇੱਕ ਘਰੇਲੂ ਔਰਤ ਹੈ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਉਸ ਦੀ ਪੜ੍ਹਾਈ ਵਿੱਚ ਬਹੁਤ ਮੁਸ਼ਕਲਾਂ ਆਈਆਂ। ਅਨੁਰਾਗ ਦੇ ਪਿਤਾ ਉਸ ਨੂੰ ਪੜ੍ਹਨ ਲਈ ਕਿਸੇ ਹੋਰ ਜ਼ਿਲ੍ਹੇ ਵਿਚ ਜਾਣ ਦੀ ਇਜ਼ਾਜਤ ਨਹੀਂ ਦੇ ਰਹੇ ਸੀ, ਪਰ ਉਸ ਦੀਆਂ ਭੈਣਾਂ ਨੇ ਪਿਓ ਨੂੰ ਮਨਾ ਲਿਆ ਤੇ ਉਹ ਪੜ੍ਹਾਈ ਲਈ ਸ਼ਹਿਰ ਜਾ ਸਕਦਾ ਸੀ।

ਵਿਦੇਸ਼ ਪੜ੍ਹਨ ਦੇ ਬਾਰੇ ਅਨੁਰਾਗ ਨੇ ਕਿਹਾ ਕਿ ਉਸਦਾ ਰੁਝਾਨ ਹਿਯੂਮੈਨੀਟੀਜ਼ ਤੇ ਲਿਬਰਲ ਆਰਟਸ ਵੱਲ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਅਧਿਆਪਕਾਂ ਤੇ ਦਿੱਲੀ ਵਿਚਲੇ ਹੋਰ ਕੌਂਸਲਰਾਂ ਨੇ ਆਈਵੀ ਲੀਗ ਕਾਲਜ ਵਿੱਚ ਦਾਖਲੇ ਦੀ ਰਾਏ ਦਿੱਤੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI