ਪੜਚੋਲ ਕਰੋ
Advertisement
'ਸੰਨੀ ਲਿਓਨੀ' 'ਤੇ ਪਰਚਾ ਦਰਜ, ਪ੍ਰੀਖਿਆ 'ਚ ਧਾਂਦਲੀ ਦਾ ਦੋਸ਼
ਨਵੀਂ ਦਿੱਲੀ: ਬੀਤੇ ਦਿਨ ਤੋਂ ਚਰਚਾ ਦਾ ਵਿਸ਼ਾ ਬਣੀ ਸੰਨੀ ਲਿਓਨੀ ਦਾ ਪ੍ਰੀਖਿਆ ਵਿੱਚ ਅੱਵਲ ਆਉਣਾ ਹੀ ਉਸ ਲਈ ਮੁਸੀਬਤ ਬਣ ਗਿਆ ਹੈ। ਹੁਣ ਇਸ ਕਥਿਤ ਸੰਨੀ ਲਿਓਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਇਹ ਕਾਰਨਾਮਾ ਸੰਨੀ ਲਿਓਨੀ ਵੱਲੋਂ ਨਹੀਂ ਕੀਤਾ ਗਿਆ, ਸਗੋਂ ਉਸ ਦੀ ਤਸਵੀਰ ਤੇ ਨਾਂਅ ਵਰਤ ਕੇ ਕਿਸੇ ਨੇ ਮਜ਼ਾਕ ਕੀਤਾ।
ਇਹ ਵੀ ਪੜ੍ਹੋ- ਸੰਨੀ ਲਿਓਨੀ ਨੇ ਦਿੱਤਾ ਇੰਜਨੀਅਰ ਦਾ ਪਰਚਾ, ਮੈਰਿਟ ਸੂਚੀ 'ਚ ਆਈ ਅੱਵਲ
ਬਿਹਾਰ ਦੇ ਜਨਤਕ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਸ਼ਿਕਾਇਤ 'ਤੇ ਉਮੀਦਵਾਰ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਪੀਐਚਈਡੀ ਦੇ ਪ੍ਰਮੁੱਖ ਸਕੱਤਰ ਜੀਤੇਂਦਰ ਸ੍ਰੀਵਾਸਤਵ ਨੇ ਦੱਸਿਆ ਕਿ ਇਹ ਛੋਟੀ ਨਹੀਂ ਬਲਕਿ ਵੱਡਾ ਜੁਰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਆਈਟੀ ਐਕਟ ਤੇ ਸੀਆਰਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਵਾ ਰਹੇ ਹਾਂ।
ਉੱਧਰ, ਸੰਨੀ ਲਿਓਨ ਵੱਲੋਂ ਟਾਪ ਕੀਤੇ ਜਾਣ 'ਤੇ ਬਿਹਾਰ ਦੇ ਉੱਘੇ ਸਿਆਸਤਦਾਨ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਖਾਸੀ ਨਿਖੇਧੀ ਕੀਤੀ। ਆਪਣੇ ਅੱਵਲ ਆਉਣ ਦੀ ਖ਼ੁਸ਼ੀ ਵਿੱਚ ਖੀਵੀ ਹੁੰਦੀ ਅਦਾਕਾਰਾ ਸੰਨੀ ਲਿਓਨੀ ਨੇ ਟਵੀਟ ਕੀਤਾ ਸੀ, ਪਰ ਹੁਣ ਐਫਆਈਆਰ ਦੀ ਖ਼ਬਰ ਤੋਂ ਬਾਅਦ ਉਹ ਵੀ ਚੁੱਪ ਹੈ।नीतीश चाचा की “फ़र्ज़ी शिक्षा, फ़र्ज़ी डिग्री और फ़र्ज़ी नियुक्ति” जैसी नीतियों के चलते अब बिहार में ‘सनी लियोन’ ने जूनियर इंजीनियर की परीक्षा में टॉप किया है। लगता है जनादेश लुटेरी डबल इंजन सरकार में डबल ईंधन का प्रयोग होने लगा है।
— Tejashwi Yadav (@yadavtejashwi) February 21, 2019
ਸੰਨੀ ਲਿਓਨੀ ਦਾ ਐਡਮਿਟ ਕਾਰਡ-HAHA, Im so glad the OTHER me has scored so well !!!!! lol... https://t.co/dV1RTQTN5J
— Sunny Leone (@SunnyLeone) February 20, 2019
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement